
ਵੇਸਟਇੰਡੀਜ਼ ਨੂੰ ਘਰ ਵਿਚ ਮਾਤ ਦੇਣ ਤੋਂ ਬਾਅਦ ਟੀਮ ਇੰਡੀਆ ਅੱਜ ਤੋਂ ਆਸਟਰੇਲਿਆ ਦੀ.....
ਨਵੀਂ ਦਿੱਲੀ (ਭਾਸ਼ਾ): ਵੇਸਟਇੰਡੀਜ਼ ਨੂੰ ਘਰ ਵਿਚ ਮਾਤ ਦੇਣ ਤੋਂ ਬਾਅਦ ਟੀਮ ਇੰਡੀਆ ਅੱਜ ਤੋਂ ਆਸਟਰੇਲਿਆ ਦੀ ਲੰਮੀ ਸੀਰੀਜ਼ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਭਾਰਤੀ ਟੀਮ ਆਸਟਰੇਲਿਆ ਦੌਰੇ ਉਤੇ ਹੈ ਜਿੱਥੇ ਉਹ ਅੱਜ ਤੋਂ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੀ ਸ਼ੂਰੁਆਤ ਹੋਣ ਜਾ ਰਹੀ ਹੈ। ਭਾਰਤ ਅਤੇ ਆਸਟਰੇਲਿਆ ਦੀਆਂ ਟੀਮਾਂ ਅੱਜ ਬ੍ਰਿਸਬੇਨ ਦੇ ਗਾਬਾ ਕ੍ਰਿਕੇਟ ਸਟੇਡੀਅਮ ਵਿਚ ਸੀਰੀਜ਼ ਦਾ ਪਹਿਲਾ ਮੁਕਾਬਲਾ ਖੇਡਣਗੀਆਂ। ਤੁਹਾਨੂੰ ਦੱਸ ਦਈਏ ਕਿ ਪ੍ਰਦਰਸ਼ਨ ਅਤੇ ਰੈਂਕਿੰਗ ਦੇ ਆਧਾਰ ਉਤੇ ਭਾਰਤੀ ਟੀਮ ਇਸ ਵਾਰ ਦੀ ਮੰਨਪਸੰਦੀ ਟੈਗ ਦੇ ਨਾਲ ਆਸਟਰੇਲਿਆ ਪਹੁੰਚੀ ਹੈ।
Team India And Australia
ਉਥੇ ਹੀ ਆਸਟਰੇਲਿਆਈ ਟੀਮ ਮੁਸ਼ਕਲ ਦੌਰ ਨਾਲ ਗੁਜਰ ਰਹੀ ਹੈ ਅਤੇ ਉਸ ਦੀ ਕੋਸ਼ਿਸ਼ ਜਿੱਤ ਦੇ ਨਾਲ ਅਪਣੀ ਪਟਰੀ ਉਤੇ ਪਰਤਣ ਦੀ ਹੋਵੇਗੀ। ਭਾਰਤੀ ਟੀਮ ਦੀ ਕੋਸ਼ਿਸ਼ ਹੋਵੇਗੀ ਕਿ ਟੀ-20 ਸੀਰੀਜ਼ ਵਿਚ ਜਿੱਤ ਦੇ ਨਾਲ ਸ਼ੂਰੁਆਤ ਕਰੇ ਜਿਸ ਦੇ ਨਾਲ 6 ਦਸੰਬਰ ਤੋਂ ਸ਼ੂਰੁ ਹੋਣ ਵਾਲੀ ਟੇਸਟ ਸੀਰੀਜ਼ ਵਿਚ ਉਹ ਇਕ ਸਕਰਾਤਮਕ ਸੋਚ ਦੇ ਨਾਲ ਜਾਵੇ। ਉਥੇ ਹੀ ਜੇਕਰ ਆਸਟਰੇਲਿਆਈ ਟੀਮ ਭਾਰਤ ਨੂੰ ਹਰਾਉਣ ਵਿਚ ਕਾਮਯਾਬ ਰਹਿੰਦੀ ਹੈ ਤਾਂ ਫਿਰ ਭਾਰਤ ਉਤੇ ਦਬਾਅ ਦੀ ਹਾਲਤ ਹੋਵੇਗੀ ਕਿਉਂਕਿ ਉਸ ਉਤੇ ਵੀ ਲਗਾਤਾਰ ਵਿਦੇਸ਼ ਵਿਚ ਜਿੱਤ ਦਰਜ਼ ਕਰਨ ਦਾ ਦਬਾਅ ਬਣਿਆ ਹੋਇਆ ਹੈ।
Team India
ਭਾਰਤੀ ਟੀਮ ਵਿਚ ਸਾਰੇ ਹੀ ਖਿਡਾਰੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਆਸਟਰੇਲੀਆ ਟੀਮ ਆਪਣੇ ਚੰਗੇ ਪ੍ਰਦਰਸ਼ਨ ਤੋਂ ਥੋੜ੍ਹੀ ਜਿਹੀ ਕਮੀ ਮਹਿਸੂਸ ਕਰ ਰਹੀ ਹੈ। ਭਾਰਤੀ ਟੀਮ ਵਿਚ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸਿਖਰ ਧਵਨ ਚੰਗੀ ਲੈਅ ਵਿਚ ਦਿਖਾਈ ਦੇ ਰਹੇ ਹਨ। ਆਸਟਰੇਲੀਆ ਨੂੰ ਭਾਰਤੀ ਟੀਮ ਉਤੇ ਦੱਬਦਬਾ ਬਣਾਉਣ ਲਈ ਪੂਰਾ ਸ਼ਾਨਦਾਰ ਪ੍ਰਦਰਸ਼ਨ ਕਰਨਾ ਪਵੇਗਾ।