ਪੰਜਾਬੀਆਂ ਦੀ ਮਾਂ ਖੇਡ ਕਬੱਡੀ, ਦੌੜਦੀ ਹੈ ਰਗ-ਰਗ ‘ਚ, ਦੇਖੋ ਪੰਜਾਬ ਦੇ ਚੋਟੀ ਦੇ ਖਿਡਾਰੀ
Published : Mar 22, 2019, 5:35 pm IST
Updated : Mar 22, 2019, 5:41 pm IST
SHARE ARTICLE
Kabaddi Players
Kabaddi Players

ਪੰਜਾਬੀ ਹਮੇਸ਼ਾਂ ਤੋਂ ਹੀ ਖੇਡਾਂ ਦੇ ਖੇਤਰ ‘ਚ ਵੱਡੀਆਂ ਮੱਲਾਂ ਮਾਰਦੇ ਆਏ ਹਨ। ਦੁਨੀਆਂ ਦੀਆਂ ਵੱਡੀਆਂ ਖੇਡਾਂ ‘ਚ ਪੰਜਾਬੀਆਂ ਦੇ ਨਾਮ ਕਈ ਰਿਕਾਰਡ ਵੀ ਨੇ...

ਚੰਡੀਗੜ੍ਹ : ਪੰਜਾਬੀ ਹਮੇਸ਼ਾਂ ਤੋਂ ਹੀ ਖੇਡਾਂ ਦੇ ਖੇਤਰ ‘ਚ ਵੱਡੀਆਂ ਮੱਲਾਂ ਮਾਰਦੇ ਆਏ ਹਨ। ਦੁਨੀਆਂ ਦੀਆਂ ਵੱਡੀਆਂ ਖੇਡਾਂ ‘ਚ ਪੰਜਾਬੀਆਂ ਦੇ ਨਾਮ ਕਈ ਰਿਕਾਰਡ ਵੀ ਹਨ ਪਰ ਪੰਜਾਬੀਆਂ ਦਾ ਮੁੱਢ ਤੋਂ ਹੀ ਜੋਸ਼ ‘ਤੇ ਜ਼ੋਰ ਵਾਲੀਆਂ ਖੇਡਾਂ ਵੱਲ ਖਾਸ ਰੁਝੇਵੇਂ ਰਿਹਾ ਹੈ। ਜਿੰਨ੍ਹਾਂ ‘ਚ ਕੁਸ਼ਤੀ, ਅਤੇ ਕਬੱਡੀ ਦੋ ਅਹਿਮ ਖੇਡਾਂ ਰਹੀਆਂ ਹਨ। ਇਹਨਾਂ ‘ਚੋਂ ਕਬੱਡੀ ਖੇਡ ਅੱਜ ਪੰਜਾਬੀਆਂ ਵੱਲੋਂ ਪੂਰੀ ਦੁਨੀਆਂ ‘ਚ ਖੇਡੀ ਜਾ ਰਹੀ ਹੈ। ਪੰਜਾਬ ਦੀ ਮਾਂ ਖੇਡ ਕਬੱਡੀ ਜਿਹੜੀ ਪੰਜਾਬੀਆਂ ਦੇ ਰਗ ਰਗ ‘ਚ ਦੌੜਦੀ ਹੈ।ਕਬੱਡੀ ਖੇਡ ਪਿੰਡਾਂ ਦੇ ਮੈਦਾਨਾਂ ਤੋਂ ਲੈ ਕੇ ਅੱਜ ਦੁਨੀਆਂ ਦੇ ਵੱਡੇ ਵੱਡੇ ਮੈਦਾਨਾਂ ‘ਚ ਖੇਡੀ ਜਾਂਦੀ ਹੈ।

Kabaddi tournamentKabaddi tournament

ਪੰਜਾਬ ਸਟਾਈਲ ਕਬੱਡੀ ਨੂੰ ਸਰਕਲ ਸਟਾਈਲ ਕਬੱਡੀ ਵੀ ਕਿਹਾ ਜਾਂਦਾ ਹੈ। ਪੰਜਾਬ ਸਟਾਈਲ ਕਬੱਡੀ ਦੇ ਹੁਣ ਤੱਕ 6 ਵਰਲਡ ਕੱਪ ਵੀ ਹੋ ਚੁੱਕੇ ਹਨ। ਜਿੰਨ੍ਹਾਂ ‘ਚ ਦੁਨੀਆਂ ਭਰ ਦੇ ਦੇਸੀ ਵਿਦੇਸ਼ੀ ਖਿਡਾਰੀ ਵੀ ਖੇਡ ਚੁੱਕੇ ਹਨ। ਆਖ਼ਿਰੀ ਵਰਲਡ ਕੱਪ 2016 ‘ਚ ਪੰਜਾਬ ਸਰਕਾਰ ਵੱਲੋਂ ਕਰਵਾਇਆ ਗਿਆ ਸੀ। ਕਬੱਡੀ ‘ਚ ਕਈ ਖਿਡਾਰੀਆਂ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਜਿੰਨ੍ਹਾਂ ‘ਚ ਕੁਝ ਦੇ ਨਾਮ ਅਸੀਂ ਅੱਜ ਤੁਹਨੂੰ ਦੱਸਣ ਜਾ ਰਹੇ ਹਾਂ। ਜਲੰਧਰ ਦੇ ਛੋਟੇ ਜਿਹੇ ਪਿੰਡ ਜਲਾਲਪੁਰ ਤੋਂ ਆਉਂਦਾ ਪਾਲਾ ਜਲਾਲਪੁਰ ਅੱਜ ਕਬੱਡੀ ਦੇ ਕਿੰਗ ਦੇ ਨਾਮ ਨਾਲ ਮਸ਼ਹੂਰ ਹੈ।

Pala JalalpurPala Jalalpur

ਪਾਲਾ ਜਲਾਪੁਰੀਆ ਜਾਫੀ ਹੈ ਜਿਸ ਨੇ ਕਹਿੰਦੇ ਕਹਾਉਂਦੇ ਖਿਡਾਰੀਆਂ ਨੂੰ ਜੱਫੇ ਲਾਏ ਹਨ। ਪਾਲਾ ਜਲਾਪੁਰੀਆ ਨੇ ਹੁਣ ਤੱਕ ਦੇ ਆਪਣੇ ਕਬੱਡੀ ਕੈਰੀਅਰ ‘ਚ 80 ਦੇ ਕਰੀਬ ਮੋਟਰਸਾਈਕਲ ਜਿੱਤੇ ਹਨ। ਜਿੰਨ੍ਹਾਂ ‘ਚੋਂ 35 ਬੁਲੇਟ ਮੋਟਰਸਾਈਕਲ ਹਨ। ਇਸ ਤੋਂ ਇਲਾਵਾ 2 ਟਰੈਕਟਰ , 5 ਗੱਡੀਆਂ 1 ਕੰਬਾਈਨ ਅਤੇ ਘੋੜੇ ਤੇ ਮੱਜਾਂ ਵੀ ਜਿੱਤ ਚੁੱਕੇ ਹਨ। ਅਗਲਾ ਨਾਮ ਆਉਂਦਾ ਹੈ ਖੁਸ਼ਦੀਪ ਸਿੰਘ। ਖੁਸ਼ੀ ਦੁੱਗਾਂ ਦੇ ਨਾਮ ਨਾਲ ਮਸ਼ਹੂਰ ਇਸ ਊਚੇ ਲੰਮੇ ਗੱਭਰੂ ਦੀ ਕਬੱਡੀ ਦੀ ਦੁਨੀਆਂ ‘ਚ ਅੰਤਾਂ ਦੀ ਫੈਨ ਫਾਲੋਵਿੰਗ ਹੈ। ਦੁਗਾਂ ਪਿੰਡ ਤੋਂ ਆਉਂਦਾ ਖੁਸ਼ੀ ਦੁਗਾਂ ਦੁਨੀਆਂ ਦਾ ਟਾਪ ਦਾ ਜਾਫੀ ਖਿਡਾਰੀ ਹੈ।

Khushi Duga Khushi Duga

ਖੁਸ਼ੀ ਦੁੱਗਾਂ ਨੇ ਆਪਣੇ ਪਿੰਡ ਦਾ ਤਾਂ ਨਾਮ ਚਮਕਾਇਆ ਹੈ , ਉੱਥੇ ਹੀ ਪੰਜਾਬੀਆਂ ਦਾ ਨਾਮ ਵੀ ਰੌਸ਼ਨ ਕੀਤਾ ਹੈ। ਖੁਸ਼ੀ ਦੁੱਗਾਂ ਨੇ 70 ਦੇ ਕਰੀਬ ਮੋਟਰਸਾਈਕਲ ਜਿੱਤੇ ਹਨ। ਜੇਕਰ ਟਰੈਕਟਰਾਂ ਦੀ ਗੱਲ ਕਰੀਏ ਤਾਂ ਖੁਸ਼ੀ ਦੁੱਗਾਂ ਹੁਣ ਤੱਕ 3 ਟਰੈਕਟਰ ਜਿੱਤ ਚੁੱਕੇ ਹਨ। ਖੁਸ਼ੀ ਦੁੱਗਾਂ ਕਬੱਡੀ ਵਰਡਲ ਕੱਪ ‘ਚ ਵੀ ਬੈਸਟ ਜਾਫੀ ਰਹਿ ਚੁੱਕਿਆ ਹੈ ‘ਤੇ ਇਨਾਮ ਦੇ ਤੌਰ ‘ਤੇ ਟਰੈਕਟਰ ਜਿੱਤ ਚੁੱਕੇ ਹਨ। ਗੱਲ ਇੱਥੇ ਹੀ ਨਹੀਂ ਮੁੱਕ ਜਾਂਦੀ ਖੁਸ਼ੀ ਦੁੱਗਾਂ ਨੂੰ ਹੁਣ ਤੱਕ 3 ਗੱਡੀਆਂ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਖੁਸ਼ੀ ਦੁੱਗਾਂ 25 ਤੋਂ 30 ਦੇ ਵਿੱਚ ਸੋਨੇ ਦੀਆਂ ਮੁੰਦੀਆਂ ਤੇ ਨੁੱਕਰੀ ਘੋੜੀਆਂ ‘ਤੇ ਮੱਝਾਂ ਵੀ ਜਿੱਤ ਚੁੱਕਿਆ ਹੈ।

Sandeep LudharSandeep Ludhar

ਕਬੱਡੀ ‘ਚ ਸ਼ਿਖਰਾਂ ਤੱਕ ਪਹੁੰਚਣ ਵਾਲਾ ਅਗਲਾ ਨਾਮ ਹੈ ਸੰਦੀਪ ਲੁੱਧਰ ਉਰਫ ਸੰਦੀਪ ਘੁੰਮਣ। ਲੁੱਧਰ ਪਿੰਡ ਦੇ ਇਸ ਭਾਰੀ ਜਿਹੇ ਡੀਲ ਡੌਲ ਸ਼ਰੀਰ ਦਾ ਸੰਦੀਪ ਸਿੰਘ ਲੁੱਧਰ ਦੁਨੀਆਂ ਦੇ ਟਾਪ ਦੇ ਰੇਡਰਾਂ ‘ਚ ਆਉਂਦਾ ਹੈ। ਕਈ ਵੱਡੇ ਕਬੱਡੀ ਦੇ ਟੂਰਨਾਮੈਂਟਜ਼ ‘ਚ ਸੰਦੀਪ ਲੁੱਧਰ ਨੂੰ ਬੈਸਟ ਰੇਡਰ ਦਾ ਖਿਤਾਬ ਵੀ ਮਿਲ ਚੁੱਕਿਆ ਹੈ। ਸੰਦੀਪ ਲੁੱਧਰ ਦੇਸ਼ਾਂ ਵਿਦੇਸ਼ਾਂ ਦੀ ਧਰਤੀ ‘ਤੇ ਆਪਣੀਆਂ ਰੇਡਾਂ ਨਾਲ ਕਈ ਕਬੱਡੀ ਦੇ ਮੈਚ ਆਪਣੇ ਨਾਮ ਕਰ ਚੁੱਕਿਆ ਹੈ। ਅਗਲਾ ਨਾਮ ਆਉਂਦਾ ਹੈ ਸੰਦੀਪ ਸਿੰਘ ਸੰਧੂ ਜਿਸ ਨੇ ਵੱਡੇ ਵੱਡੇ ਮੈਦਾਨਾਂ ‘ਤੇ ਕਹਿੰਦੇ ਕਹਾਉਂਦੇ ਖਿਡਾਰੀਆਂ ਨੂੰ ਜੱਫੇ ਲਾਏ ਹਨ।

Sandeep Nangal Ambian Sandeep Nangal Ambian

ਸੰਦੀਪ ਨੰਗਲ ਅੰਬੀਆ ਨਾਮ ਤੋਂ ਮਸ਼ਹੂਰ ਕਬੱਡੀ ਦਾ ਇਹ ਜਾਫੀ ਖਿਡਾਰੀ ਦਾ ਪਿੰਡ ਨੰਗਲ ਅੰਬੀਆ ਹੈ। ਸੰਦੀਪ ਨੰਗਲ ਅੰਬੀਆਂ ਕਈ ਮੋਟਰਸਾਈਕਲ ਅਤੇ ਗੱਡੀਆਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਫਿਲਹਾਲ ਸੰਦੀਪ ਅਮਰੀਕਾ ‘ਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ, ਤੇ ਉਥੋਂ ਹੀ ਪੰਜਾਬ ਅਤੇ ਦੁਨੀਆਂ ਭਰ ‘ਚ ਕਬੱਡੀ ਦੇ ਮੈਦਾਨਾਂ ‘ਚ ਜੱਫੇ ਲਾਉਣ ਜਾਂਦਾ ਰਹਿੰਦਾ ਹੈ। ਸੁਲਤਾਨ ਸਿੰਘ ਧਨੋਆ ਨਾਮ ਦੇ ਇਸ ਖਿਡਾਰੀ ਨੂੰ ਕਬੱਡੀ ਵਿਰਾਸਤ ‘ਚ ਮਿਲੀ ਹੈ ਤੇ ਸੁਲਤਾਨ ਉਸ ਵਿਰਾਸਤ ਨੂੰ ਸ਼ਿਖਰਾਂ ‘ਤੇ ਲੈ ਗਿਆ।

Pritam Dhanoa Pritam Dhanoa

ਪੰਜਾਬ ਦਾ ਸਾਬਕਾ ਧੁਰੰਤਰ ਕਬੱਡੀ ਖਿਡਾਰੀ ਭਲਵਾਨ ਪ੍ਰੀਤਮ ਸਿੰਘ ਧਨੋਆ ਦਾ ਪੁੱਤਰ ਹੈ ਸੁਲਤਾਨ ਸ਼ਮਸ਼ਪੁਰੀਆ। ਸੁਲਤਾਨ ਦੇ ਇਨਾਮਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਸੁਲਤਾਨ 65 ਮੋਟਰਸਾਈਕਲ, 3 ਗੱਡੀਆਂ, ਅਤੇ 40 ਦੇ ਕਰੀਬ ਐੱਲ ਈ ਡੀ ਟੀਵੀ ਜਿੱਤ ਚੁੱਕਿਆ ਹੈ। ਸੁਲਤਾਨ ਜ਼ਿਲ੍ਹਾ ਪਟਿਆਲਾ ਦੇ ਸ਼ਮਸ਼ਪੁਰ ਪਿੰਡ ਦਾ ਰਹਿਣ ਵਾਲਾ ਹੈ। ਕਬੱਡੀ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਹਰਮਨ ਪਿਆਰ ਖੇਡ ਹੈ। ਪਰ ਮੈਦਾਨ ‘ਤੇ ਤਾਂ ਇਹ ਖੇਡ ਨੌਜਵਾਨਾਂ ਦੀ ਹੈ।

Sultan Sultan

ਇਥੇ ਹੀ ਸ਼੍ਰੀ ਫ਼ਤਹਿਗੜ੍ਹ ਸਾਹਿਬ ਦੀ ਧਰਤੀ ਪਿੰਡ ਸੈਂਪਲੀ ਸਾਹਿਬ ਦੇ ਹੈਪੀ ਦਾ ਨਾਮ ਵੀ ਬੈਸਟ ਰੇਡਰਾਂ ਵਿਚ ਆਉਂਦਾ ਹੈ, ਨੌਜਵਾਨਾਂ ‘ਚ ਸਭ ਤੋਂ ਉੱਪਰ ਨਾਮ ਆਉਂਦਾ ਹੈ ਚਿੱਟੀ ਪਿੰਡ ਦੇ 23 ਸਾਲਾਂ ਦੇ ਗੱਭਰੂ ਜੱਗੇ ਦਾ।

Happy SampliHappy Sampli

ਘੱਟ ਉੱਮਰ ‘ਚ ਹੀ ਜੱਗਾ ਚਿੱਟੀ ਨੇ ਆਪਣਾ ਨਾਮ ਦੁਨੀਆਂ ਦੇ ਸਟਾਰ ਜਾਫੀਆਂ ‘ਚ ਨਾਮ ਸ਼ੁਮਾਰ ਕਰ ਲਿਆ ਹੈ। ਜੱਗਾ ਚਿੱਟੀ ਜਾਲਮ ਜਾਫੀ ਦੇ ਨਾਮ ਤੋਂ ਮਸ਼ਹੂਰ ਹੈ ਜਿਸ ਤੋਂ ਚੰਗੇ ਰੇਡਰ ਵੀ ਚਲਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement