
ਬੀਤੀ ਰਾਤ ਇੰਗਲੈਂਡ ਤੋਂ ਆਏ ਕਬੱਡੀ ਖਿਡਾਰੀ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰਕੇ ਲਾਸ਼ ਖੇਤਾਂ ਵਿਚ ਸੁੱਟ ਦਿੱਤੀ ਗਈ। ਮ੍ਰਿਤਕ ਦੀ ਪਹਿਚਾਣ ਤਰਸੇਮ ਸਿੰਘ..
ਮੋਗਾ : ਬੀਤੀ ਰਾਤ ਇੰਗਲੈਂਡ ਤੋਂ ਆਏ ਕਬੱਡੀ ਖਿਡਾਰੀ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰਕੇ ਲਾਸ਼ ਖੇਤਾਂ ਵਿਚ ਸੁੱਟ ਦਿੱਤੀ ਗਈ। ਮ੍ਰਿਤਕ ਦੀ ਪਹਿਚਾਣ ਤਰਸੇਮ ਸਿੰਘ (50) ਵਾਸੀ ਘਲਕਲਾਂ ਵਜੋਂ ਹੋਈ ਹੈ। ਮ੍ਰਿਤਕ ਦੇ ਗਲੇ ਵਿਚ ਪਲਾਸਟਿਕ ਦੀ ਰੱਸੀ ਹੋਣ ਦੇ ਕਾਰਨ ਪੁਲਿਸ ਦਾ ਦਾਅਵਾ ਹੈ ਕਿ ਉਕਤ ਵਿਅਕਤੀ ਦੀ ਹੱਤਿਆ ਗਲਾ ਘੋਟਕੇ ਕੀਤੀ ਗਈ ਹੈ।
Murder
ਜਿਸ ਚਲਦੇ ਪੁਲਿਸ ਨੇ ਪਹਿਲੇ ਪੜਾਅ ਵਿਚ ਹੱਤਿਆ ਦਾ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਿੰਘਾਵਾਲਾ ਪਿੰਡ ਤੋਂ ਸੂਚਨਾ ਮਿਲੀ ਸੀ ਕਿ ਸੇਮ ਨਾਲੇ ਦੇ ਕੋਲ ਖੇਤ ਵਿਚ ਇੱਕ ਵਿਅਕਤੀ ਦੀ ਲਾਸ਼ ਪਈ ਹੋਈ ਹੈ। ਪੁਲਿਸ ਪਾਰਟੀ ਨੇ ਮੌਕੇ ਤੇ ਜਾੰ ਕੇ ਉਕਤ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ।
Kabbadi
ਉਧਰ ਮ੍ਰਿਤਕ ਦੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਮਿਰਿਤਕ 20 ਸਾਲ ਤੋਂ ਇੰਗਲੈਂਡ ਅਪਣੀ ਪਤਨੀ ਨਾਲ ਰਿਹਾ ਸੀ ਅਤੇ 3 ਕੁ ਮਹੀਨੇ ਪਹਿਲਾਂ ਇੰਗਲੈਂਡ ਤੋਂ ਡਿਪੋਰਟ ਹੋ ਕਿ ਭਾਰਤ ਆਇਆ ਸੀ। ਪਿੰਡ ਵਾਲਿਆਂ ਨੇ ਦੱਸਿਆ ਕਿ ਮ੍ਰਿਤਕ ਕਬੱਡੀ ਦਾ ਬਹੁਤ ਵਧੀਆ ਖਿਡਾਰੀ ਸੀ ਅਤੇ ਪ੍ਰਸਿੱਧ ਕਬੱਡੀ ਖਿਡਾਰੀ ਹਰਜੀਤ ਸਿੰਘ ਬਾਜਾਖਾਨਾ ਨਾਲ ਕਬੱਡੀ ਖੇਡਦਾ ਰਿਹਾ ਸੀ। ਪੁਲਿਸ ਮਾਮਲੇ ਦੀ ਜਾਂਚ ਵਿਚ ਲੱਗੀ ਹੋਈ ਹੈ।