
ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ ਲੀਗ ਮੁਕਾਬਲੇ ਖ਼ਤਮ ਹੋ ਗਏ ਹਨ। ਹੁਣ ਅੱਜ ਤੋਂ ਪਲੇਆਫ਼ ਮੈਚ ਹੋਣਗੇ। ਸਨਰਾਈਜ਼ਰਸ ਹੈਦਰਾਬਾਦ, ...
ਨਵੀਂ ਦਿੱਲੀ, 21 ਮਈ: ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ ਲੀਗ ਮੁਕਾਬਲੇ ਖ਼ਤਮ ਹੋ ਗਏ ਹਨ। ਹੁਣ ਅੱਜ ਤੋਂ ਪਲੇਆਫ਼ ਮੈਚ ਹੋਣਗੇ। ਸਨਰਾਈਜ਼ਰਸ ਹੈਦਰਾਬਾਦ, ਚੇਨਈ ਸੁਪਰਕਿੰਗਜ਼, ਕਲਕੱਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਜ਼ ਆਖ਼ਰੀ ਚਾਰ 'ਚ ਜਗ੍ਹਾ ਬਣਾਉਣ 'ਚ ਸਫ਼ਲ ਹੋਏ ਹਨ। ਤਿੰਨ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਇਸ ਵਾਰ ਪਲੇਆਫ਼ 'ਚ ਜਗ੍ਹਾ ਨਹੀਂ ਬਣਾ ਸਕੀ। ਲੀਗ ਦੇ 55ਵੇਂ ਮੁਕਾਬਲੇ 'ਚ ਦਿੱਲੀ ਡੇਅਰਡੇਵਿਲਸ ਨੇ ਉਸ ਨੂੰ 11 ਦੌੜਾਂ ਨਾਲ ਹਰਾ ਕੇ ਉਸ ਦਾ ਮੁੜ ਚੈਂਪੀਅਨ ਬਣਨ ਦਾ ਸੁਪਨਾ ਤੋੜ ਦਿਤਾ ਹੈ, ਹਾਲਾਂ ਕਿ ਇਸ ਜਿੱਤ ਨਾਲ ਦਿੱਲੀ 2 ਅੰਕਾਂ ਦਾ ਇਜ਼ਾਫ਼ ਹੋਣ 'ਤੇ ਵੀ ਕੋਈ ਲਾਭ ਨਹੀਂ ਉਠਾ ਸਕੀ।
Jason Roy in delhi Daredevils
ਆਈ.ਪੀ.ਐਲ. 'ਚ ਲਗਾਤਾਰ ਛੇਵੀਂ ਵਾਰ ਅਜਿਹਾ ਹੋਇਆ ਹੈ, ਜਦੋਂ ਦਿੱਲੀ ਪਲੇਆਫ਼ 'ਚ ਜਗ੍ਹਾ ਨਹੀਂ ਬਣਾ ਸਕੀ। ਇਹ ਉਦੋਂ ਹੈ ਜਦੋਂ ਉਸ ਦੇ ਖਿਡਾਰੀਆਂ ਦਾ ਨਿੱਜੀ ਪ੍ਰਦਰਸ਼ਨ ਸ਼ਾਨਦਾਰ ਰਿਹਾ। ਰਿਸ਼ਭ ਪੰਤ ਇਸ ਸੀਜ਼ਨ ਦੇ ਸੱਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀਆਂ 'ਚ ਸ਼ੁਮਾਰ ਹੈ। ਗੇਂਦਬਾਜ਼ਾਂ 'ਚ ਟ੍ਰੇਂਟ ਬੋਲਟ ਨੰਬਰ ਤਿੰਨ 'ਤੇ ਹੈ। ਜ਼ਿਕਰਯੋਗ ਹੈ ਕਿ ਪਿਛਲੇ 6 ਸਾਲਾਂ 'ਚ ਉਸ ਦਾ ਕੋਈ ਵੀ ਬੱਲੇਬਾਜ਼ ਉਚ-7 ਅਤੇ ਕੋਈ ਵੀ ਗੇਂਦਬਾਜ਼ ਉਚ-10 'ਚ ਨਹੀਂ ਸੀ। (ਏਜੰਸੀ)