
ਉਹਨਾਂ ਨੇ 15 ਜੂਨ ਨੂੰ 100 ਮੀਟਰ ਅਤੇ ਐਤਵਾਰ ਨੂੰ 200 ਮੀਟਰ ਦਾ ਸੋਨ ਤਮਗਾ ਅਪਣੇ ਨਾਮ ਕੀਤਾ।
ਚੰਡੀਗੜ੍ਹ: ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੁਆਰਾ ਆਯੋਜਿਤ ਨੈਸ਼ਨਲ ਓਪਨ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ ਵਿਚ 105 ਸਾਲਾ ਰਾਮਬਾਈ ਨੇ 100 ਮੀਟਰ ਦੌੜ ਵਿਚ ਨਵਾਂ ਰਿਕਾਰਡ ਕਾਇਮ ਕੀਤਾ ਹੈ। ਰਾਮਬਾਈ ਦਾ ਕਹਿਣਾ ਹੈ, 'ਇਹ ਬਹੁਤ ਵਧੀਆ ਭਾਵਨਾ ਹੈ ਅਤੇ ਮੈਂ ਦੁਬਾਰਾ ਦੌੜਨਾ ਚਾਹੁੰਦੀ ਹਾਂ'।
105-year-old Super Naani sprints 100m, wins gold
ਉਹਨਾਂ ਨੇ 15 ਜੂਨ ਨੂੰ 100 ਮੀਟਰ ਅਤੇ ਐਤਵਾਰ ਨੂੰ 200 ਮੀਟਰ ਦਾ ਸੋਨ ਤਮਗਾ ਅਪਣੇ ਨਾਮ ਕੀਤਾ। ਉਹਨਾਂ ਦਾ ਅਗਲਾ ਨਿਸ਼ਾਨਾ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿਚ ਹਿੱਸਾ ਲੈਣਾ ਹੈ। ਉਹ ਪਾਸਪੋਰਟ ਲਈ ਅਪਲਾਈ ਕਰਨ ਦੀ ਯੋਜਨਾ ਬਣਾ ਰਹੇ ਹਨ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਛੋਟੀ ਉਮਰ ਵਿਚ ਕਿਉਂ ਨਹੀਂ ਦੌੜੇ ਤਾਂ ਉਹਨਾਂ ਨੇ ਹੱਸਦਿਆਂ ਕਿਹਾ, "ਮੈਂ ਦੌੜਨ ਲਈ ਤਿਆਰ ਸੀ ਪਰ ਕਿਸੇ ਨੇ ਮੈਨੂੰ ਮੌਕਾ ਨਹੀਂ ਦਿੱਤਾ।"
105-year-old Super Naani sprints 100m, wins gold
ਇਸ ਉਮਰ ਵਿਚ ਬਹੁਤ ਸਾਰੇ ਲੋਕਾਂ ਲਈ ਇਕ ਪ੍ਰੇਰਨਾ ਬਣੇ ਰਾਮਬਾਈ ਦਾ ਜਨਮ 1 ਜਨਵਰੀ 1917 ਨੂੰ ਹੋਇਆ ਸੀ। ਮੁਕਾਬਲੇ ਵਿਚ 85 ਤੋਂ ਉੱਪਰ ਕੋਈ ਵੀ ਪ੍ਰਤੀਯੋਗੀ ਨਹੀਂ ਸੀ। ਉਹਨਾਂ ਨੇ 100 ਮੀਟਰ ਦੀ ਦੌੜ ਪੂਰੀ ਕਰਕੇ ਸੈਂਕੜੇ ਦਰਸ਼ਕਾਂ ਦਾ ਦਿੱਲ ਜਿੱਤਿਆ। ਉਹ ਵਿਸ਼ਵ ਉਹਨਾਂ ਨੇ 45.40 ਸਕਿੰਟਾਂ ਵਿਚ ਦੌੜ ਪੂਰੀ ਕਰਕੇ ਰਾਸ਼ਟਰੀ ਰਿਕਾਰਡ ਕਾਇਮ ਕੀਤਾ। ਇਸ ਤੋਂ ਪਹਿਲਾਂ ਇਹ ਰਿਕਾਰਡ ਮਾਨ ਕੌਰ ਦੇ ਨਾਂ ਸੀ ਜਿਸ ਨੇ 74 ਸਕਿੰਟ 'ਚ ਦੌੜ ਪੂਰੀ ਕੀਤੀ ਸੀ।