ਆਲਮੀ ਖੁਰਾਕ ਸੰਕਟ ਨੂੰ ਟਾਲਣ ਅਤੇ ਯੂਕਰੇਨ ਤੋਂ ਅਨਾਜ ਦੀ ਬਰਾਮਦ ਬਹਾਲ ਕਰਨ ਲਈ ਸੰਯੁਕਤ ਰਾਸ਼ਟਰ ਨੇ ਰੂਸ ’ਤੇ ਦਬਾਅ ਪਾਇਆ

By : BIKRAM

Published : Jul 22, 2023, 9:19 pm IST
Updated : Jul 22, 2023, 9:25 pm IST
SHARE ARTICLE
Vladimir Putin.
Vladimir Putin.

ਅਪਣੇ ਹੀ ਸਹਿਯੋਗੀ ਚੀਨ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਨਾਲ ਹੀ ਪਛਮੀ ਦੇਸ਼ਾਂ ਦੇ ਦਬਾਅ ਦਾ ਵੀ ਸਾਹਮਣਾ ਕਰਨਾ ਪਏਗਾ ਰੂਸ ਨੂੰ

ਸੰਯੁਕਤ ਰਾਸ਼ਟਰ: ਆਲਮੀ ਖੁਰਾਕ ਸੰਕਟ ਨੂੰ ਟਾਲਣ ਅਤੇ ਯੂਕਰੇਨ ਤੋਂ ਅਨਾਜ ਦੀ ਬਰਾਮਦ ਦੀ ਮਨਜ਼ੂਰੀ ਨੂੰ ਲੈ ਕੇ ਰੂਸ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਅਪਣੇ ਹੀ ਸਹਿਯੋਗੀ ਚੀਨ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਨਾਲ ਹੀ ਪਛਮੀ ਦੇਸ਼ਾਂ ਦੇ ਦਬਾਅ ਦਾ ਵੀ ਸਾਹਮਣਾ ਕਰਨਾ ਪਏਗਾ। 
ਸੰਯੁਕਤ ਰਾਸ਼ਟਰ ਅਤੇ ਸੁਰੱਖਿਆ ਕੌਂਸਲ ਦੇ ਮੈਂਬਰਾਂ ਨੇ ਸੋਮਵਾਰ ਨੂੰ ਅਨਾਜ ਨਿਰਯਾਤ ਸੰਧੀ ਤੋਂ ਬਾਹਰ ਹੋਣ ਤੋਂ ਬਾਅਦ ਯੂਕਰੇਨੀ ਬੰਦਰਗਾਹਾਂ ਨੂੰ ਨਿਸ਼ਾਨਾ ਬਣਾਉਣ ਲਈ ਰੂਸ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਬੰਦਰਗਾਹ ’ਤੇ ਸਥਾਪਤ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾ ਕੇ ਰੂਸ ਗ਼ੈਰਫ਼ੌਜੀ ਢਾਂਚਿਆਂ ’ਤੇ ਹਮਲਿਆਂ ਸਬੰਧੀ ਕੌਮਾਂਤਰੀ ਮਨੁੱਖੀ ਅਧਿਕਾਰ ਕਾਨੂੰਨ ਦੀ ਉਲੰਘਣਾ ਕਰ ਰਿਹਾ ਹੈ।

ਰੂਸ ਵਲੋਂ ਕਾਲੇ ਸਾਗਰ ਦੇ ਇਕ ਵੱਡੇ ਹਿੱਸੇ ਨੂੰ ਸਮੁੰਦਰੀ ਆਵਾਜਾਈ ਲਈ ਖ਼ਤਰਨਾਕ ਕਰਾਰ ਦਿਤੇ ਜਾਣ ਵਿਰੁਧ ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿਤੀ ਹੈ ਕਿ ਸਮੁੰਦਰ ’ਚ ਕਿਸੇ ਵੀ ਫ਼ੌਜੀ ਕਾਰਵਾਈ ਦਾ ‘ਵਿਨਾਸ਼ਕਾਰੀ ਪ੍ਰਭਾਵ’ ਹੋ ਸਕਦਾ ਹੈ।
ਰੂਸ ਦਾ ਕਹਿਣਾ ਹੈ ਕਿ ਉਸ ਨੇ ਕਾਲੇ ਸਾਗਰ ਰਾਹੀਂ ਅਨਾਜ ਦੀ ਬਰਾਮਦ ਨੂੰ ਇਸ ਲਈ ਰੋਕਿਆ ਹੈ ਕਿਉਂਕਿ ਸੰਯੁਕਤ ਰਾਸ਼ਟਰ ਯੂਕਰੇਨ ਦੇ ਅਨਾਜ ਸੌਦੇ ਦੇ ਤਹਿਤ ਉਸ ਦੇ ਅਨਾਜ ਅਤੇ ਖਾਦ ਨੂੰ ਕੌਮਾਂਤਰੀ ਬਾਜ਼ਾਰਾਂ ਤਕ ਪਹੁੰਚ ’ਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ’ਚ ਅਸਫਲ ਰਿਹਾ ਹੈ। ਕ੍ਰੇਮਲਿਨ ਨੇ ਕਿਹਾ ਕਿ ਬੈਂਕਿੰਗ ਸਮੇਤ ਹੋਰ ਰੇੜਕਿਆਂ ਨੂੰ ਦੂਰ ਕੀਤੇ ਜਾਣ ’ਤੇ ਉਹ ਯੂਕਰੇਨ ਤੋਂ ਅਨਾਜ ਦੀ ਜਹਾਜ਼ਾਂ ਨੂੰ ਭੇਜਣ ’ਤੇ ਮੁੜ ਵਿਚਾਰ ਕਰ ਸਕਦਾ ਹੈ।

ਸੰਯੁਕਤ ਰਾਸ਼ਟਰ ’ਚ ਚੀਨ ਦੇ ਉਪ ਰਾਜਦੂਤ, ਗੇਂਗ ਸ਼ੁਆਂਗ, ਨੇ ਨੋਟ ਕੀਤਾ ਕਿ ਵਿਸ਼ਵ ਸੰਸਥਾ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਇਹ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਹੈ ਕਿ ਯੂਕਰੇਨ ਅਤੇ ਰੂਸ ਦੇ ਅਨਾਜ ਅਤੇ ਖਾਦਾਂ ਲਈ ਕੌਮਾਂਤਰੀ ਬਾਜ਼ਾਰ ਦੇ ਰਾਹ ’ਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨਗੇ।
ਉਨ੍ਹਾਂ ਉਮੀਦ ਪ੍ਰਗਟਾਈ ਕਿ ਰੂਸ ਅਤੇ ਸੰਯੁਕਤ ਰਾਸ਼ਟਰ ਇਸ ਮੁੱਦੇ ਨੂੰ ਹੱਲ ਕਰ ਕੇ ਬਰਾਮਦ ਬਹਾਲ ਕਰਨ ਲਈ ਕੰਮ ਕਰਨਗੇ।

ਅਮਰੀਕੀ ਰਾਜਦੂਤ ਲਿੰਡਾ ਥਾਮਸ ਗ੍ਰੀਨਫੀਲਡ ਨੇ ਦੋਸ਼ ਲਾਇਆ ਕਿ ਰੂਸ ਕਾਲੇ ਸਾਗਰ ਦੀ ਵਰਤੋਂ ‘ਬਲੈਕਮੇਲ’ ਕਰਨ ਲਈ ਕਰ ਰਿਹਾ ਹੈ ਅਤੇ ਇਸ ਮੁੱਦੇ ’ਤੇ ਸਿਆਸਤ ਕਰ ਰਿਹਾ ਹੈ। ਉਨ੍ਹਾਂ ਨੇ ਸੁਰੱਖਿਆ ਕੌਂਸਲ ਅਤੇ ਸੰਯੁਕਤ ਰਾਸ਼ਟਰ ਦੇ ਸਾਰੇ 193 ਮੈਂਬਰਾਂ ਨੂੰ ਰੂਸ ਨੂੰ ਗੱਲਬਾਤ ਮੁੜ ਸ਼ੁਰੂ ਕਰਨ ਲਈ ਇਕਜੁਟ ਹੋ ਕੇ ਅਪੀਲ ਕਰਨ ਲਈ ਕਿਹਾ। ਕਈ ਵਿਕਾਸਸ਼ੀਲ ਦੇਸ਼ਾਂ ਨੇ ਯੂਕਰੇਨ ਦੇ ਅਨਾਜ ਬਰਾਮਦ ’ਚ ਕਟੌਤੀ ਦੇ ਅਸਰ ਬਾਰੇ ਚੇਤਾਵਨੀ ਦਿਤੀ ਹੈ। ਉਸ ਦਾ ਕਹਿਣਾ ਹੈ ਕਿ ਇਸ ਕਾਰਨ ਕਣਕ ਦੇ ਭਾਅ ਪਹਿਲਾਂ ਹੀ ਵਧ ਗਏ ਹਨ।  

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement