
ਚੈਂਪੀਅਨਸ਼ਿਪ ਦੀ ਸ਼ੁਰੂਆਤ 5 ਅਕਤੂਬਰ ਨੂੰ ਨਰਿੰਦਰ ਮੋਦੀ ਸਟੇਡੀਅਮ 'ਚ ਇੰਗਲੈਂਡ ਅਤੇ ਨਿਊਜ਼ੀਲੈਂਡ ਦੇ ਮੈਚ ਨਾਲ ਹੋਵੇਗੀ।
ਚੰਡੀਗੜ੍ਹ(ਮੁਸਕਾਨ ਢਿੱਲੋਂ) :ਭਾਰਤ 'ਚ 5 ਅਕਤੂਬਰ ਤੋਂ ਕ੍ਰਿਕਟ ਪ੍ਰੇਮੀਆਂ ਦਾ ਤਿਉਹਾਰ ਸ਼ੁਰੂ ਹੋਣ ਜਾ ਰਿਹਾ ਹੈ।ਇਸ ਦੌਰਾਨ 15 ਅਕਤੂਬਰ ਨੂੰ ਹੋਣ ਵਾਲੇ ਭਾਰਤ-ਪਾਕਿ ਮੈਚ 'ਤੇ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਹਨ।ਲੋਕ ਆਪਣੇ ਚਹੇਤੇ ਖਿਡਾਰੀਆਂ ਨੂੰ ਚੌਕੇ-ਛੱਕੇ ਮਾਰਦੇ ਦੇਖਣਾ ਚਾਹੁੰਦੇ ਹਨ। ਜਿਸ ਦਿਨ ਤੋਂ ਭਾਰਤ ਵੱਲੋਂ ਵਰਲਡ ਕਪ 2023 ਦੀ ਮੇਜ਼ਬਾਨੀ ਕਰਨ ਦੀਆਂ ਖ਼ਬਰਾਂ ਆਈਆਂ ਸਨ,ਓਸੇ ਦਿਨ ਤੋਂ ਭਾਰਤ ਵਿੱਚ ਕ੍ਰਿਕਟ ਕਮਿਊਨਟੀ ਪੁਰਸ਼ਾਂ ਦੇ ਵਨ ਡੇ ਵਿਸ਼ਵ ਕੱਪ ਨੂੰ ਲੈ ਕੇ ਉਤਸਾਹਿਤ ਹਨ,ਓਸੇ ਦਿਨ ਤੋਂ ਕ੍ਰਿਕਟ ਫੈਨਸ ਟੂਰਨਾਮੈਂਟ ਦੇ ਪ੍ਰੋਗਰਾਮ ਦਾ ਇੰਤਜ਼ਾਰ ਕਰ ਰਹੇ ਸਨ. ਦੱਸ ਦਈਏ ਕਿ ਆਈਸੀਸੀ ਨੇ 2023 ਪੁਰਸ਼ ਵਨਡੇ ਵਿਸ਼ਵ ਕੱਪ ਦੇ ਕਾਰਜਕ੍ਰਮ ਦਾ ਐਲਾਨ ਕਰ ਦਿੱਤਾ ਹੈ।ਚੈਂਪੀਅਨਸ਼ਿਪ ਦੀ ਸ਼ੁਰੂਆਤ 5 ਅਕਤੂਬਰ ਨੂੰ ਨਰਿੰਦਰ ਮੋਦੀ ਸਟੇਡੀਅਮ 'ਚ ਇੰਗਲੈਂਡ ਅਤੇ ਨਿਊਜ਼ੀਲੈਂਡ ਦੇ ਮੈਚ ਨਾਲ ਹੋਵੇਗੀ।
ਇਸ ਮੈਚ ਨੂੰ ਲੈਕੇ ਕ੍ਰਿਕਟ ਦੇ ਫੈਨਸ ਵਿਚ ਅਜਿਹੀ ਸਨਕ ਦੇਖਣ ਨੂੰ ਮਿਲੀ ਹੈ ਜੋ ਇਹ ਅਜੀਬ ਲੱਗ ਸਕਦੀ ਹੈ ਅਤੇ ਅਜੀਬ ਵੀ ਹੈ।
ਜਿਵੇਂ ਹੀ ਵਨ ਡੇ ਵਿਸ਼ਵ ਕੱਪ 2023 ਵਿੱਚ ਦੋ ਕੱਟੜ ਵਿਰੋਧੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਲਾਕਬਸਟਰ ਮੁਕਾਬਲੇ ਦੀ ਘੋਸ਼ਣਾ ਹੋਈ, ਸ਼ਹਿਰ ਵਿੱਚ ਹੋਟਲਾਂ ਦੇ ਰੇਟ ਅਸਮਾਨ ਛੂਹਣ ਲੱਗ ਗਏ ਹਨ।ਮੈਚ ਕਰਕੇ ਮੰਗ ਜ਼ਿਆਦਾ ਹੋਣ ਕਾਰਨ ਹੋਟਲਾਂ ਵਿਚ ਕਮਰਾ ਲੈਣ ਦੀਆ ਕੀਮਤਾਂ ਅਸਮਾਨੀ ਹਨ। ਹੋਟਲ ਕਾਰੋਬਾਰੀਆਂ ਨੇ ਕੀਮਤਾਂ ਵਿੱਚ ਭਾਰੀ ਵਾਧਾ ਕੀਤਾ ਹੈ।
ਕੁਝ ਹੋਟਲ ਪਹਿਲਾਂ ਹੀ ਬੁਕ ਹੋ ਚੁੱਕੇ ਹਨ.ਇਹ ਹੀ ਕਾਰਨ ਹੈ ਕਿ ਕਿਊ ਦੂੱਜੇ ਰਾਜਾਂ ਤੋਂ ਯਾਤਰਾ ਕਰਨ ਵਾਲੇ ਪ੍ਰਸ਼ੰਸਕਾਂ ਨੂੰ ਇੱਕ ਵਿਲੱਖਣ ਵਿਕਲਪ ਵੱਲ ਮੁੜਨ ਲਈ ਮਜ਼ਬੂਰ ਕਰ ਦਿੱਤਾ ਹੈ. ਲੋਕ 15 ਅਕਤੂਬਰ ਤੋਂ ਪੂਰੇ ਸਰੀਰ ਦੀ ਜਾਂਚ ਅਤੇ ਰਾਤ ਭਰ ਰਹਿਣ ਲਈ ਹਸਪਤਾਲਾਂ ਨਾਲ ਸੰਪਰਕ ਕਰ ਰਹੇ ਹਨ।.ਭਾਰਤ-ਪਾਕਿ ਮੈਚ ਦੇਖਣ ਲਈ ਪ੍ਰਸ਼ੰਸਕ ਡੀਲਕਸ ਤੋਂ ਲੈ ਕੇ ਸੂਟ ਤੱਕ ਕਿਸੇ ਵੀ ਕਮਰੇ ਵਿੱਚ ਰਹਿਣ ਲਈ ਤਿਆਰ ਹਨ।