
ਏਸ਼ੀਅਨ ਖੇਡਾਂ ਵਿਚ ਭਾਰਤੀ ਸ਼ੂਟਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਮਹਿਲਾ ਸ਼ੂਟਰ ਰਾਹੀ ਸਰਨੋਬਤ ਨੇ ਬੁੱਧਵਾਰ ਨੂੰ 25 ਮੀਟਰ ਪਿਸਟਲ
ਜਕਾਰਤਾ : ਏਸ਼ੀਅਨ ਖੇਡਾਂ ਵਿਚ ਭਾਰਤੀ ਸ਼ੂਟਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਮਹਿਲਾ ਸ਼ੂਟਰ ਰਾਹੀ ਸਰਨੋਬਤ ਨੇ ਬੁੱਧਵਾਰ ਨੂੰ 25 ਮੀਟਰ ਪਿਸਟਲ ਮੁਕਾਬਲੇ ਵਿਚ ਭਾਰਤ ਨੂੰ ਗੋਲਡ ਮੈਡਲ ਜਿਤਾਇਆ। ਇਸ ਦੇ ਨਾਲ ਹੀ ਏਸ਼ੀਆਈ ਖੇਡਾਂ ਵਿਚ ਭਾਰਤ ਦੀ ਮੈਡਲ ਗਿਣਤੀ 11 ਹੋ ਗਈ ਹੈ। ਉਨ੍ਹਾਂ ਨੇ ਥਾਇਲੈਂਡ ਦੀ ਨਪਾਸਵਾਨ ਯਾਂਗਪੈਬੂਨ ਨੂੰ ਹਰਾ ਕੇ ਇਹ ਗੋਲਡ ਆਪਣੇ ਨਾਮ ਕੀਤਾ ਹੈ। ਰਾਹੀ ਅਤੇ ਥਾਇਲੈਂਡ ਦੀ ਨਪਾਸਵਾਨ ਯਾਂਗਪੈਬੂਨ ਦਾ ਸਕੋਰ ਇਕੋ ਜਿਹਾ 34 ਹੋਣ `ਤੇ ਸ਼ੂਟ ਆਫ ਦਾ ਸਹਾਰਾ ਲਿਆ ਗਿਆ। ਪਹਿਲੇ ਸ਼ੂਟ ਆਫ ਵਿਚ ਰਾਹੀ ਅਤੇ ਯਾਂਗਪੈਬੂਨ ਨੇ ਪੰਜ ਵਿਚੋਂ ਚਾਰ ਸ਼ਾਟ ਲਗਾਏ।
#KoiKasarNahi Rahi Sarnobat is new gold medalist in 25m Rifle competition at Asian Games 2018. Let's Congrate her pic.twitter.com/XE89B8Se3Z
— Arvind langhanoda (@Arvindl17) August 22, 2018
ਇਸ ਦੇ ਬਾਅਦ ਦੂਜਾ ਸ਼ੂਟ ਆਫ ਹੋਇਆ ਜਿਸ ਵਿੱਚ ਭਾਰਤੀ ਨਿਸ਼ਾਨੇਬਾਜ ਜਿੱਤ ਦਰਜ਼ ਕਰਨ ਵਿਚ ਸਫਲ ਰਹੇ। ਹਾਲਾਂਕਿ ਮਨੂੰ ਭਾਕਰ ਨੂੰ ਫਾਈਨਲ ਵਿਚ ਨਿਰਾਸ਼ਾ ਝੱਲਣੀ ਪਈ। ਉਨ੍ਹਾਂ ਨੇ ਕਵਾਲਿਫਿਕੇਸ਼ਨ ਵਿਚ 593 ਦੇ ਰਿਕਾਰਡ ਸਕੋਰ ਦੇ ਨਾਲ ਫਾਈਨਲ ਵਿਚ ਜਗ੍ਹਾ ਬਣਾਈ ਸੀ। ਪਰ ਇਹ 16 ਸਾਲ ਦੀ ਨਿਸ਼ਾਨੇਬਾਜ ਅਖੀਰ ਵਿਚ ਛੇਵੇਂ ਸਥਾਨ ਉੱਤੇ ਰਹੀ। ਤੁਹਾਨੂੰ ਦਸ ਦਈਏ ਕਿ ਭਾਰਤ ਨੇ ਹੁਣ ਤੱਕ 4 ਗੋਲਡ , 3 ਸਿਲਵਰ ਅਤੇ 4 ਬਰਾਂਜ ਮੈਡਲ ਜਿੱਤੇ ਹਨ। ਭਾਰਤ ਨੂੰ ਦੋ ਗੋਲਡ ਮੈਡਲ ਸ਼ੂਟਿੰਗ ਅਤੇ ਦੋ ਕੁਸ਼ਤੀ ਵਿਚ ਮਿਲੇ ਹਨ। ਭਾਰਤ ਫਿਲਹਾਲ ਪਦਕ ਤਾਲਿਕਾ ਵਿਚ 7ਵੇਂ ਨੰਬਰ `ਤੇ ਚੱਲ ਰਿਹਾ ਹੈ। ਭਾਰਤ ਨੂੰ ਪਹਿਲਾ ਗੋਲਡ ਰੈਸਲਰ ਬਜਰੰਗ ਪੂਨੀਆ ਨੇ ਜਿਤਾਇਆ ਸੀ।
#AsianGames2018 #RahiSarnobat #AsianGames 25 M air pistol gold medalist @Rahisarnobat every indian feel proud for your Kolhapuri victory. What a match it is!!!!! It's one of glory of shooting event...it's tie then tie breaker then again tie then 3-2 win..great work Rahi.... pic.twitter.com/pBT2Jm7mKM
— Gajanan Bandagar (@Gajanan02) August 22, 2018
ਇਸ ਦੇ ਬਾਅਦ ਰੈਸਲਰ ਵਿਨੇਸ਼ ਫੋਗਾਟ ਨੇ ਇਤਹਾਸ ਰਚਦੇ ਹੋਏ 50 ਕਿਲੋਗ੍ਰਾਮ ਫਰੀਸਟਾਇਲ ਕੁਸ਼ਤੀ ਵਿਚ ਗੋਲਡ ਮੈਡਲ ਭਾਰਤ ਦੀ ਝੋਲੀ ਪਾਇਆ। ਇਸ ਉਪਲਬਧੀ ਦੇ ਨਾਲ ਉਹ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ , ਜਿਸ ਨੇ ਨੇ ਏਸ਼ੀਆਈ ਖੇਡਾਂ ਵਿਚ ਗੋਲਡ ਮੈਡਲ ਆਪਣੇ ਨਾਮ ਕੀਤਾ ਹੋਵੇ । ਵਿਨੇਸ਼ ਨੇ ਜਾਪਾਨ ਦੀ ਇਰੀ ਯੁਕੀ ਨੂੰ 6 - 2 ਨਾਲ ਹਰਾ ਕੇ ਗੋਲਡ ਜਿਤਿਆ ਸੀ। ਇਸ ਦੇ ਬਾਅਦ ਮੰਗਲਵਾਰ ਨੂੰ ਸੌਰਭ ਚੌਧਰੀ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ `ਚ ਗੋਲਡ ਮੈਡਲ ਜਿੱਤਿਆ। ਦੂਸਰੇ ਪਾਸੇ ਭਾਰਤੀ ਪੁਰਸ਼ ਹਾਕੀ ਟੀਮ ਨੇ ਵੀ ਬੇਹਤਰੀਨ ਪ੍ਰਦਰਸ਼ਨ ਕਰਦਿਆਂ ਵੱਡੀ ਜਿੱਤ ਹਾਸਿਲ ਕੀਤੀ।
Gold medalist shooter Rahi Sarnobat poses for photographs after the presentation ceremonyhttps://t.co/JEgtwmZHWH pic.twitter.com/ftmqlZHGNT
— Ashoka News (@Ashokanews1) August 22, 2018
ਭਾਰਤੀ ਪੁਰਸ਼ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ ਬੁੱਧਵਾਰ ਨੂੰ ਹੋਏ ਪੂਲ ਮੈਚ ਵਿੱਚ ਟੀਮ ਇੰਡਿਆ ਨੇ ਹਾਂਗਕਾਂਗ ਨੂੰ 26 - 0 ਦੇ ਅੰਤਰ ਨਾਲ ਬੁਰੀ ਤਰ੍ਹਾਂ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ ਆਪਣੀ ਪਿਛਲੀ ਸਭ ਤੋਂ ਵੱਡੀ ਜਿੱਤ ਦੇ ਆਂਕੜੇ 17 - 0 ਨੂੰ ਵੀ ਤੋੜ ਦਿੱਤਾ। ਦਸਿਆ ਜਾ ਰਿਹਾ ਹੈ ਕਿ ਇਸ ਮੈਚ ਵਿਚ ਭਾਰਤ ਸ਼ੁਰੁਆਤ ਤੋਂ ਹੀ ਵਿਰੋਧੀਆਂ `ਤੇ ਭਾਰੀ ਰਿਹਾ। ਤੁਹਾਨੂੰ ਦਸ ਦਈਏ ਕਿ ਇਸ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਨੇ 18ਵੇਂ ਏਸ਼ੀਆਈ ਖੇਡਾਂ `ਚ ਆਪਣੇ ਅਭਿਆਨ ਦਾ ਸ਼ਾਨਦਾਰ ਆਗਾਜ਼ ਕੀਤਾ ਸੀ।