ਟੀਮ ਇੰਡੀਆ ਅਕਤੂਬਰ ਵਿਚ ਚੇਨਈ ਦੇ ਐਮ. ਏ. ਚਿਦਾਂਬਰਮ ਸਟੇਡੀਅਮ ਵਿਚ 5 ਵਾਰ ਦੇ ਚੈਂਪੀਅਨ ਆਸਟਰੇਲੀਆ ਵਿਰੁਧ ਆਈ. ਸੀ. ਸੀ. 2023 ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਕਰੇਗੀ
ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਐਕਸ’ ’ਤੇ ਕੈਪਸ਼ਨ ਦੇ ਨਾਲ ਇਕ ਵੀਡੀਉ ਜਾਰੀ ਕੀਤੀ ਹੈ, ਜਿਸ ਵਿਚ ਆਉਣ ਵਾਲੇ ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਜਰਸੀ ਲਾਂਚ ਕੀਤੀ ਗਈ ਹੈ।
ਵੀਡੀਉ ’ਤੇ ਕੈਪਸ਼ਨ ਹੈ- 1983 ਦਿ ਸਪਾਰਕ, 2011 -ਗਲੋਰੀ, 2023 -ਡਰੀਮ। ਇਹ ਸੁਪਨਾ ਅਸੰਭਵ ਨਹੀਂ, #3ka4ream ਸਾਡਾ ਹੈ। ਬੀ. ਸੀ. ਸੀ. ਆਈ. ਦੇ ਲੋਗੋ ਦੇ ਨਾਲ, ਜਰਸੀ ਦੇ ਖੱਬੇ ਪਾਸੇ ਦੋ ਸਿਤਾਰੇ ਹਨ ਜੋ ਭਾਰਤ ਦੀਆਂ ਦੋ ਇਕ ਰੋਜ਼ਾ ਵਿਸ਼ਵ ਕੱਪ ਜਿੱਤਾਂ ਦਾ ਪ੍ਰਤੀਕ ਹਨ। ਹਰ ਸਟਾਰ ਵਿਸ਼ਵ ਕੱਪ ਜਿੱਤ ਦਾ ਹੈ।
ਟੀਮ ਇੰਡੀਆ ਅਕਤੂਬਰ ਵਿਚ ਚੇਨਈ ਦੇ ਐਮ. ਏ. ਚਿਦਾਂਬਰਮ ਸਟੇਡੀਅਮ ਵਿਚ 5 ਵਾਰ ਦੇ ਚੈਂਪੀਅਨ ਆਸਟਰੇਲੀਆ ਵਿਰੁਧ ਆਈ. ਸੀ. ਸੀ. 2023 ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਕਰੇਗੀ