ਭਾਰਤ ਤੋਂ ਖੋਹੀ ਜਾ ਸਕਦੀ ਹੈ 2023 ਵਿਸ਼ਵ ਕੱਪ ਦੀ ਮੇਜ਼ਬਾਨੀ, ICC ਨੇ ਦਿਤੀ ਚਿਤਾਵਨੀ
Published : Dec 22, 2018, 1:21 pm IST
Updated : Dec 22, 2018, 1:21 pm IST
SHARE ARTICLE
World Cup
World Cup

ਭਾਰਤੀ ਕ੍ਰਿਕੇਟ ਸਰੋਤਿਆਂ ਲਈ ਬੁਰੀ ਖ਼ਬਰ ਹੈ। ਸੂਤਰਾਂ ਦੀਆਂ ਮੰਨਿਏ.....

ਨਵੀਂ ਦਿੱਲੀ (ਭਾਸ਼ਾ): ਭਾਰਤੀ ਕ੍ਰਿਕੇਟ ਸਰੋਤਿਆਂ ਲਈ ਬੁਰੀ ਖ਼ਬਰ ਹੈ। ਸੂਤਰਾਂ ਦੀਆਂ ਮੰਨਿਏ ਤਾਂ ਭਾਰਤ ਤੋਂ 2023 ਵਿਸ਼ਵ ਕੱਪ ਦੀ ਮੇਜ਼ਬਾਨੀ ਖੋਹੀ ਜਾ ਸਕਦੀ ਹੈ। ਆਈਸੀਸੀ ਨੇ ਧਮਕੀ ਭਰੇ ਅੰਦਾਜ਼ ਵਿਚ ਬੀਸੀਸੀਆਈ ਨੂੰ ਪੂਰੇ ਮਾਮਲੇ ਨਾਲ ਜਾਣੂ ਕਰਵਾ ਦਿਤਾ ਹੈ। ਪੂਰਾ ਮਾਮਲਾ ਪੈਸੀਆਂ ਦੇ ਲੈਣ-ਦੈਣ ਨਾਲ ਜੁੜਿਆ ਹੋਇਆ ਹੈ। ਦਰਅਸਲ, 2016 ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਭਾਰਤ ਨੇ ਕੀਤੀ ਸੀ। ਇਸ ਦੌਰਾਨ ਆਈਸੀਸੀ ਨੂੰ ਇਸ ਵੱਡੇ ਪ੍ਰੋਗਰਾਮ ਲਈ ਟੈਕਸ ਵਿਚ ਕੇਂਦਰੀ ਜਾਂ ਰਾਜ ਮੰਤਰਾਲੇ ਵਲੋਂ ਕਿਸੇ ਤਰ੍ਹਾਂ ਦੀ ਕੋਈ ਛੁੱਟ ਨਹੀਂ ਮਿਲੀ ਸੀ।

World CupWorld Cup

ਹੁਣ ਆਈਸੀਸੀ ਉਸੀ ਕਰ ਕਟੌਤੀ ਦੀ ਭਰਪਾਈ ਲਈ 31 ਦਸੰਬਰ ਤੋਂ ਪਹਿਲਾਂ 23 ਮਿਲਿਅਨ ਅਮਰੀਕੀ ਡਾਲਰ (ਲਗ-ਭਗ 160 ਕਰੋੜ ਰੁਪਏ) ਦੀ ਮੰਗ ਕਰ ਰਿਹਾ ਹੈ। ਸੂਤਰਾਂ ਦੇ ਮੁਤਾਬਕ, ਬੀਸੀਸੀਆਈ ਨੂੰ ਇਸ ਮੰਗ ਦੀ ਯਾਦ ਦਿਵਾਈ ਗਈ ਹੈ, ਜਿਸ ਦੀ ਚਰਚਾ ਅਕਤੂਬਰ ਵਿਚ ਸਿੰਗਾਪੁਰ ਵਿਚ ਆਈਸੀਸੀ ਦੀ ਬੋਰਡ ਬੈਠਕ ਦੇ ਮਿੰਟਾਂ ਵਿਚ ਕੀਤੀ ਗਈ। ਭਾਰਤੀ ਬੋਰਡ ਦੇ ਕੋਲ ਆਈਸੀਸੀ ਦੀ ਮੰਗ ਦੀ ਪਾਲਣਾ ਲਈ 10 ਦਿਨ ਤੋਂ ਘੱਟ ਦਾ ਸਮਾਂ ਬਚਿਆ ਹੈ।

World CupWorld Cup

ਆਈਸੀਸੀ ਦੇ ਪ੍ਰਧਾਨ ਅਤੇ ਸਾਬਕਾ ਬੀਸੀਸੀਆਈ ਦੇ ਵੀ ਪ੍ਰਧਾਨ ਰਹਿ ਚੁੱਕੇ ਸ਼ਸ਼ਾਂਕ ਮਨੋਹਰ ਦੀ ਮੰਨੀਏ ਤਾਂ ਜੇਕਰ BCCI ਪੈਸੇ ਨਹੀਂ ਚੁੱਕਾ ਪਾਉਂਦਾ ਤਾਂ, ਉਹ ਉਸ ਰਾਸ਼ੀ ਨੂੰ ਭਾਰਤ ਦੇ ਵਿੱਤੀ ਸਾਲ ਲਈ ਮਾਮਲਾ ਹਿੱਸੇਦਾਰੀ ਨਾਲੋਂ ਘਟਾ ਦੇਵੇਗਾ। ਆਈਸੀਸੀ ਨੇ ਇਹ ਵੀ ਕਿਹਾ ਹੈ ਕਿ ਉਹ 2021 ਚੈਂਪੀਅਨ ਟਰਾਫ਼ੀ ਅਤੇ 2023 ਦੇ 50 ਓਵਰ ਦੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਲਈ ਹੋਰ ਰਸਤੇ ਨੂੰ ਦੇਖੇਗਾ, ਜੋ ਭਾਰਤ ਵਿਚ ਖੇਡੇ ਜਾਣ ਵਾਲੇ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM
Advertisement