
ਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ 3 ਮੈਚਾਂ ਦੀ ਲੜੀ ਵਿਚ ਇੰਗਲੈਂਡ ਦੇ ਖਿਲਾਫ 1 - 2 ਦੀ ਹਾਰ ਦੇ ਬਾ
ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ 3 ਮੈਚਾਂ ਦੀ ਲੜੀ ਵਿਚ ਇੰਗਲੈਂਡ ਦੇ ਖਿਲਾਫ 1 - 2 ਦੀ ਹਾਰ ਦੇ ਬਾਅਦ ਕਿਹਾ ਕਿ ਭਾਰਤ ਨੂੰ ਵਨਡੇ ਅੰਤਰਰਾਸ਼ਟਰੀ ਟੀਮ ਵਿਚ ਠੀਕ ਸੰਤੁਲਨ ਰੱਖਣਾ ਹੋਵੇਗਾ । ਤੀਸਰੇ ਅਤੇ ਨਿਰਣਾਇਕ ਮੈਚ ਵਿਚ ਭਾਰਤ ਦੀ 8 ਵਿਕਟ ਦੀ ਹਾਰ ਦੇ ਬਾਅਦ ਕੋਹਲੀ ਨੇ ਕਿਹਾ , ਇਸ ਤਰ੍ਹਾਂ ਦੇ ਮੈਚ ਸਾਨੂੰ ਦਸਦੇ ਹਨ ਕਿ ਵਿਸ਼ਵ ਕੱਪ ਲਈ ਸਾਨੂੰ ਸੁਧਾਰ ਕਰਨ ਦੀ ਜ਼ਰੂਰਤ ਹੈ ।
indian cricket team
ਟੀਮ ਵਿਚ ਠੀਕ ਸੰਤੁਲਨ ਦੀ ਜ਼ਰੂਰਤ ਹੈ ਅਤੇ ਵਿਸ਼ਵ ਕਪ ਤੋਂ ਪਹਿਲਾਂ ਸਾਨੂੰ ਆਪਣੀ ਕਮੀਆਂ ਨੂੰ ਠੀਕ ਕਰਨ ਲੋੜ ਹੈ। ਉਹਨਾਂ ਨੇ ਕਿਹਾ ਹੈ ਕੇ ਅਸੀਂ ਕਿਸੇ ਤੇ ਨਿਰਭਰ ਨਹੀਂ ਰਹਿ ਸਕਦੇ। ਭਾਰਤੀ ਟੀਮ ਨੂੰ ਦੁਨੀਆ ਦੀ ਸੱਭ ਤੋਂ ਮਜਬੂਤ ਟੀਮ ਮੰਨਿਆ ਜਾਂਦਾ ਹੈਪਰ ਕਿਹਾ ਜਾਂਦਾ ਹੈ ਕੇ ਟੀਮ ਦਾ ਮੱਧਕਰਮ ਕਮਜੋਰ ਹੈ ਜੋ ਕੇ ਰੋਹਿਤ ਸ਼ਰਮਾ ( 02 ) , ਸ਼ਿਖਰ ਧਵਨ ( 44 ) ਅਤੇ ਵਿਰਾਟ ਕੋਹਲੀ ( 71 ) ਦੇ ਤੀਸਰੇ ਅਤੇ ਨਿਰਣਾਇਕ ਵਨਡੇ ਵਿੱਚ ਆਉਟ ਹੋਣ ਦੇ ਬਾਅਦ ਕੁਝ ਖਾਸ ਨਹੀਂ ਕਰ ਪਾਇਆ ।
indian cricket team
ਭਾਰਤ ਨੇ 31ਵੇਂ ਓਵਰ ਤਕ 4 ਵਿਕਟ ਉਤੇ 156 ਦੌੜਾ ਬਣਾ ਲਈਆਂ ਸਨ, ਪਰ ਅੰਤਮ 20 ਓਵਰਾਂ ਵਿੱਚ ਟੀਮ 100 ਦੌੜਾ ਹੀ ਬਣਾ ਸਕੀ । ਕੋਹਲੀ ਨੇ ਕਿਹਾ , ਜਿਥੇ ਤਕ ਦੌੜਾ ਦਾ ਸਵਾਲ ਹੈ ਤਾਂ ਅਸੀ ਕਦੇ ਉਂਮੀਦ ਦੇ ਮੁਤਾਬਕ ਨਹੀਂ ਚਲ ਪਾਏ । ਉਹਨਾਂ ਨੇ ਕਿਹਾ ਹੈ ਕੇ ਟੀਮ ਨੇ ਇਸ ਮੈਚ `ਚ 25 ਤੋਂ 30 ਦੌੜਾ ਘੱਟ ਬਣਾਈਆਂ ਹਨ। ਇੰਗਲੈਂਡ ਨੇ ਸਾਰੇ ਵਿਭਾਗਾਂ ਵਿੱਚ ਅੱਛਾ ਪ੍ਰਦਰਸ਼ਨ ਕੀਤਾ ਅਤੇ ਉਹ ਜਿੱਤ ਦੇ ਹਕਦਾਰ ਸਨ ।ਕੋਹਲੀ ਨੇ ਕਿਹਾ , ਪਿਚ ਪੂਰੇ ਦਿਨ ਹੌਲੀ ਰਹੀ ਜੋ ਹੈਰਾਨੀ ਭਰੀ ਗੱਲ ਸੀ , ਪਿੱਚ ਉਤੇ ਕਿਤੇ ਵੀ ਨਮੀ ਦੇਖਣ ਨੂੰ ਨਹੀਂ ਮਿਲੀ। ਇਸ ਮੌਕੇ ਉਹਨਾਂ ਨੇ ਕਿਹਾ ਕੇ ਗੇਂਦਬਾਜਾਂ ਨੇ ਇਸ ਮੈਚ `ਚ ਵਧੀਆ ਪ੍ਰਦਰਸ਼ਨ ਕੀਤਾ
Virat kohli after Getting Out
, ਉਮੇਸ਼ ਯਾਦਵ ਅਤੇ ਸਿਧਾਰਥ ਕੌਲ ਦੀ ਜਗ੍ਹਾ ਦਿਨੇਸ਼ ਕਾਰਤਿਕ , ਭੁਵਨੇਸ਼ਵਰ ਕੁਮਾਰ ਅਤੇ ਸ਼ਾਰਦੁਲ ਠਾਕੁਰ ਦੇ ਬਦਲਾਅ ਕਰਨ ਤੇ ਵੀ ਬਚਾਅ ਕੀਤਾ । ਕੋਹਲੀ ਨੇ ਕਿਹਾ , ਸਾਨੂੰ ਲੱਗਦਾ ਹੈ ਕਿ ਦਿਨੇਸ਼ ਨੇ ਵਧੀਆ ਪ੍ਰਦਰਸ਼ਨ ਕੀਤਾ ਪਰ ਉਹ ਸ਼ੁਰੁਆਤ ਨੂੰ ਵੱਡੀ ਪਾਰੀ ਵਿੱਚ ਨਹੀਂ ਬਦਲ ਪਾਇਆ ਇਸ ਲਈ ਮੈਨੂੰ ਬੱਲੇਬਾਜੀ ਕ੍ਰਮ ਵਿਚ ਬਦਲਾਵ ਕਰਨਾ ਪਿਆ । ਸ਼ਾਰਦੁਲ ਨੂੰ ਅਨੁਭਵ ਦੀ ਜ਼ਰੂਰਤ ਸੀ ਅਤੇ ਭੁਵੀ ਨੂੰ ਵਾਪਸੀ ਕਰਵਾਣੀ ਸੀ । ਉਹਨਾਂ ਦਾ ਕਹਿਣਾ ਹੈ ਕੇ ਭਾਰਤੀ ਟੀਮ ਵਿਸ਼ਵ ਕੱਪ `ਚ ਵਧੀਆ ਪ੍ਰਦਰਸ਼ਨ ਕਰੇਗੀ। ਇਸ ਦੌਰਾਨ ਸਾਰੇ ਖਿਡਾਰੀਆਂ ਨੂੰ ਖਾਸ ਸਿਖਲਾਈ ਦਿਤੀ ਜਾਵੇਗੀ।