
ਮਹਿਲਾ ਟੀਮ ਇੰਡੀਆ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਐਤਵਾਰ ਨੂੰ ਆਈਸੀਸੀ ਮਹਿਲਾ ਵਿਸ਼ਵ ਟੀ20 ਇਕ-ਸੌਵੇਂ ਦੀ ਕਪਤਾਨ...
ਦੁਬਈ (ਪੀਟੀਆਈ) : ਮਹਿਲਾ ਟੀਮ ਇੰਡੀਆ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਐਤਵਾਰ ਨੂੰ ਆਈਸੀਸੀ ਮਹਿਲਾ ਵਿਸ਼ਵ ਟੀ20 ਇਕ-ਸੌਵੇਂ ਦੀ ਕਪਤਾਨ ਚੁਣਿਆ ਗਿਆ ਹੈ ਜਿਸ ਵਿਚ ਸਲਾਮੀ ਬੱਲੇਬਾਜ ਸਮ੍ਰਿਤੀ ਮੰਧਾਨਾ ਅਤੇ ਲੈਗ ਸਪਿੰਨਰ ਪੂਨਮ ਯਾਦਵ ਵੀ ਸ਼ਾਮਲ ਹੈ। ਐਤਵਾਰ ਨੂੰ ਖ਼ਤਮ ਹੋਏ ਟੀ20 ਵਿਸ਼ਵ ਕੱਪ ਟੂਰਨਾਮੈਂਟ ਵਿਚ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਅਧਾਰ ਉਤੇ ਟੀਮ ਦੀ ਚੋਣ ਕੀਤੀ ਗਈ। ਆਸਟ੍ਰੇਲੀਆ ਨੇ ਵਿਸ਼ਵ ਕੱਪ ਟੀ20 ਖ਼ਿਤਾਬ ਜਿੱਤਿਆ, ਇਸ ਟੂਰਨਾਮੈਂਟ ਵਿਚ ਹਰਮਨਪ੍ਰੀਤ ਦੀ ਕਪਤਾਨੀ ਵਿਚ ਟੀਮ ਇੰਡੀਆ ਸੈਮੀਫਾਇਨਲ ‘ਚ ਇੰਗਲੈਂਡ ਤੋਂ ਹਾਰ ਗਈ ਸੀ।
Harmanpreet Kaur
ਆਖਰੀ ਇਕ-ਸੌਵੇਂ ‘ਚ ਇੰਗਲੈਂਡ ਦੀਆਂ ਤਿੰਨ, ਆਸਟ੍ਰੇਲੀਆ ਦੀਆਂ ਦੋ ਅਤੇ ਪਾਕਿਸਤਾਨ, ਨਿਊਜ਼ੀਲੈਂਡ ਅਤੇ ਵੈਸਟ ਇੰਡੀਜ਼ ਦੀ ਵੀ ਇਕ-ਇਕ ਖਿਡਾਰਨਾਂ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਿਚ ਟੀਮ ਇੰਡੀਆ ਕੇਵਲ ਸੈਮੀਫਾਇਨਲ ਤਕ ਪਹੁੰਚ ਸਕੀ ਸੀ। ਜਿਥੇ ਉਸ ਨੂੰ ਇੰਗਲੈਂਡ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਟੂਰਨਾਮੈਂਟ ਵਿਚ ਮਹਿਲਾ ਟੀਮ ਇੰਡੀਆ ਨੇ ਅਪਣੇ ਗਰੁੱਪ ਦੇ ਸਾਰੇ ਚਾਰ ਮੈਚ ਜਿਤੇ ਸੀ। ਜਿਸ ਵਿਚ ਆਸਟ੍ਰੇਲੀਆ ਦੇ ਖ਼ਿਲਾਫ਼ ਮੈਚ ਵੀ ਸ਼ਾਮਲ ਸੀ।
Harmanpreet Kaur
ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਇੰਗਲੈਂਡ ਨੇ ਹੀ ਇਕ ਸਾਲ ਪਹਿਲਾਂ ਭਾਰਤ ਨੂੰ ਵਨ-ਡੇ ਵਿਸ਼ਵ ਕੱਪ ਦਾ ਖ਼ਿਤਾਬ ਜਿੱਤਣ ਤੋਂ ਰੋਕ ਦਿਤਾ ਸੀ। ਮਹਿਲਾ ਟੀ20 ਵਿਸ਼ਵ ਕੱਪ ਵਿਚ ਵੀ ਇੰਗਲੈਂਡ ਨੇ ਹੀ ਟੀਮ ਇੰਡੀਆ 8 ਸਾਲ ਬਾਅਦ ਇਸ ਟੂਰਨਾਮੈਂਟ ਦੇ ਸੈਮੀਫਾਇਨਲ ਵਿਚ ਪਹੁੰਚੀ ਸੀ। ਇੰਗਲੈਂਡ ਦੀ ਟੀਮ ਤਿੰਨ ਵਾਰ ਆਈਸੀਸੀ ਮਹਿਲ ਟੀ20 ਵਿਸ਼ਵ ਕੱਪ ਫਾਇਨਲ ਵਿਚ ਪਹੁਚੰਣ ਦਾ ਕਮਾਲ ਵੀ ਕਰ ਚੁੱਕੀ ਹੈ। ਭਾਰਤੀ ਮਹਿਲਾ ਟੀਮ ਦੀ ਆਈਸੀਸੀ ਮਹਿਲਾ ਟੀ20 ਵਿਸ਼ਵ ਕੱਪ ਵਿਚ ਸੈਮੀਫਾਇਨਲ ‘ਚ ਹੋਈ ਹਾਰ ਉਤੇ ਮਿਤਾਲੀ ਰਾਜ ਨੂੰ ਪਲੇਇੰਗ ਇਲੈਵਨ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ।
Captain Harmanpreet Kaur
ਇਸ ਗੱਲ ਉਦੋਂ ਵਿਵਾਦ ਸ਼ੁਰੂ ਹੋ ਗਿਆ ਜਦੋਂ ਮੈਚ ਤੋਂ ਬਾਅਦ ਹਰਮਨਪ੍ਰੀਤ ਕੌਰ ਨੇ ਅਪਣੇ ਫੈਸਲਾ ਦਾ ਬਚਾਅ ਕੀਤਾ। ਹਰਮਨਪ੍ਰੀਤ ਕੌਰ ਨੇ ਮੈਚ ਤੋਂ ਬਾਅਦ ਕਿਹਾ, ਅਸੀਂ ਜਿਹੜਾ ਵੀ ਫੈਸਲਾ ਲਿਆ ਹੈ ਉਹ ਟੀਮ ਦੇ ਪੱਖ ਵਿਚ ਕੀਤਾ ਹੈ। ਕਈ ਵਾਰ ਇਹ ਸਹੀ ਰਹਿੰਦਾ ਹੈ ਅਤੇ ਕਈਂ ਵਾਰ ਨਹੀਂ। ਸਾਡੀ ਟੀਮ ਨੇ ਪੂਰੇ ਟੂਰਨਾਮੈਂਟ ਵਿਚ ਜਿਸ ਤਰ੍ਹਾਂ ਨਾਲ ਬੱਲੇਬਾਜੀ ਕੀਤੀ ਹੈ ਉਸ ਉਤੇ ਮੈਨੂੰ ਮਾਣ ਹੈ।