ਹਾਰਦਿਕ ਪਾਂਡਿਆ ਵਿਵਾਦ 'ਚ ਕਰਣ ਜੌਹਰ ਨੇ ਤੋੜੀ ਚੁੱਪੀ, ਦਿਤਾ ਵਡਾ ਬਿਆਨ
Published : Jan 23, 2019, 3:00 pm IST
Updated : Jan 23, 2019, 3:00 pm IST
SHARE ARTICLE
Karan Johar, Hardik Pandya, KL Rahul
Karan Johar, Hardik Pandya, KL Rahul

ਭਾਰਤੀ ਖਿਡਾਰੀ ਹਾਰਦਿਕ ਪਾਂਡਿਆ ਅਤੇ ਕੇ ਐਲ ਰਾਹੁਲ ਦੇ ਕਾਫ਼ੀ ਵਿਦ ਕਰਨ ਵਿਵਾਦ ਵਿਚ ਹੁਣ ਆਖ਼ਿਰਕਾਰ ਸ਼ੋਅ ਦੇ ਹੋਸਟ ਕਰਣ ਜੌਹਰ ਨੇ ਪ੍ਰਤੀਕਿਰਿਆ ਸਾਹਮਣੇ ...

ਮੁੰਬਈ : ਭਾਰਤੀ ਖਿਡਾਰੀ ਹਾਰਦਿਕ ਪਾਂਡਿਆ ਅਤੇ ਕੇ ਐਲ ਰਾਹੁਲ ਦੇ ਕਾਫ਼ੀ ਵਿਦ ਕਰਨ ਵਿਵਾਦ ਵਿਚ ਹੁਣ ਆਖ਼ਿਰਕਾਰ ਸ਼ੋਅ ਦੇ ਹੋਸਟ ਕਰਣ ਜੌਹਰ ਨੇ ਪ੍ਰਤੀਕਿਰਿਆ ਸਾਹਮਣੇ ਆ ਚੁੱਕੀ ਹੈ। ਕਰਣ ਨੇ ਇਸ ਮਾਮਲੇ ਵਿਚ ਅਪਣੀ ਚੁੱਪੀ ਤੋਡ਼ ਦਿਤੀ ਹੈ ਅਤੇ ਅਪਣੇ ਦਿਲ ਦੀ ਗੱਲ ਸਾਰਿਆਂ ਨੂੰ ਦੱਸੀ ਹੈ। ਹਾਲ ਹੀ ਵਿਚ ਇਕ ਇੰਟਰਵੀਊ ਵਿਚ ਕਰਨ ਨੇ ਇਸ ਮਾਮਲੇ ਵਿਚ ਖੁੱਲ੍ਹ ਕੇ ਗੱਲ ਕੀਤੀ ਅਤੇ ਇਹ ਮੰਨਿਆ ਕਿ ਇਸ ਵਿਵਾਦ ਲਈ ਉਹ ਵੀ ਉਨ੍ਹੇ ਹੀ ਜ਼ਿੰਮੇਵਾਰ ਹਨ ਜਿਨ੍ਹੇ ਕਿ ਹਾਰਦਿਕ ਅਤੇ ਰਾਹੁਲ। 

Koffee with KaranKoffee with Karan

ਕਰਣ ਨੇ ਇਸ ਇੰਟਰਵੀਊ ਵਿਚ ਦੱਸਿਆ ਕਿ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਂ ਇਸ ਮਾਮਲੇ ਵਿਚ ਖੁਦ ਨੂੰ ਵੀ ਜ਼ਿੰਮੇਵਾਰ ਮਾਨਤਾ ਹਨ ਕਿਉਂਕਿ ਉਹ ਮੇਰਾ ਸ਼ੋਅ ਸੀ। ਮੈਂ ਉਨ੍ਹਾਂ ਦੋਵਾਂ ਨੂੰ ਮਹਿਮਾਨ ਦੇ ਤੌਰ 'ਤੇ ਬੁਲਾਇਆ ਸੀ ਅਤੇ ਮੈਂ ਹੀ ਉਹ ਸਵਾਲ ਪੁੱਛੇ ਸਨ। ਇਸ ਲਈ ਮੈਂ ਵੀ ਇਸ ਗਲਤੀ ਦਾ ਹਿੱਸਾ ਹਾਂ। ਮੈਂ ਕਈ ਰਾਤਾਂ ਬੇਚੈਨੀ ਵਿਚ ਬਿਨਾਂ ਸੁੱਤੇ ਗੁਜ਼ਾਰੀਆਂ ਹਨ। ਕਿਵੇਂ ਮੈਂ ਇਹ ਨੁਕਸਾਨ ਠੀਕ ਕਰ ਦੇਵਾਂ। ਕੌਣ ਮੇਰੀ ਗੱਲ ਸੁਣੇਗਾ। ਹੁਣ ਇਹ ਸੱਭ ਕੁੱਝ ਮੇਰੇ ਕੰਟਰੋਲ ਤੋਂ ਬਾਹਰ ਹੋ ਚੁੱਕਿਆ ਹੈ। 

Koffee with KaranKoffee with Karan

ਕੁੱਝ ਦਿਨ ਪਹਿਲਾਂ ਸਾਬਕਾ ਕ੍ਰਿਕੇਟਰ ਸ਼੍ਰੀਸੰਤ ਨੇ ਵੀ ਹਾਰਦਿਕ ਪਾਂਡਿਆ ਅਤੇ ਕੇਐਲ ਰਾਹੁਲ ਮਾਮਲੇ ਵਿਚ ਕਰਨ ਜੌਹਰ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ। ਸ਼੍ਰੀਸੰਤ ਨੇ ਕਿਹਾ ਹੈ ਕਿ ਕ੍ਰਿਕੇਟਰ ਹਾਰਦਿਕ ਅਤੇ ਰਾਹੁਲ ਦੇ ਸੈਕਸਿਸਟ ਕਮੈਂਟ ਮਾਮਲੇ ਵਿਚ ਸ਼ੋਅ ਦੇ ਹੋਸਟ ਕਰਣ ਜੌਹਰ ਵੀ ਬਰਾਬਰ ਦੇ ਜ਼ਿੰਮੇਵਾਰ ਹਨ। ਕਰਣ ਨੂੰ ਉਨ੍ਹਾਂ ਨੂੰ ਰੋਕਣਾ ਚਾਹੀਦਾ ਸੀ। ਉਨ੍ਹਾਂ ਨੇ ਕਿਹਾ ਕਿ ਹੋਸਟ ਨੂੰ ਇਹ ਪਤਾ ਹੁੰਦਾ ਹੈ ਕਿ ਸਾਹਮਣੇ ਵਾਲਾ ਕਦੋਂ ਜ਼ਿਆਦਾ ਬੋਲਣ ਲਗਿਆ ਹੈ।

Koffee with KaranKoffee with Karan

ਉਨ੍ਹਾਂ ਨੂੰ ਇਹ ਦੱਸਣਾ ਚਾਹੀਦਾ ਹੈ ਸੀ ਕਿ ਲੋਕ ਕੀ ਸੁਣਨਾ ਚਾਹੁੰਦੇ ਹਨ। ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਬਾਰੇ ਕੁੱਝ ਜਾਣੇ ਬਿਨਾਂ ਉਸ ਤੋਂ ਸਵਾਲ ਕਰਣਗੇ ਜੋ ਹਾਲੇ ਮੈਚਯੋਰ ਨਹੀਂ ਹੈ ਤਾਂ ਉਹ ਅਜਿਹੀ ਚੀਜ਼ਾਂ ਕਹੇਗਾ ਜਿਸ ਦਾ ਉਸ ਨੂੰ ਬਾਅਦ ਵਿਚ ਪਛਤਾਵਾ ਹੋਵੇ। ਦੱਸ ਦਈਏ ਕਿ ਹਾਰਦਿਕ ਪਾਂਡਿਆ ਅਤੇ ਕੇਐਲ ਰਾਹੁਲ ਨੇ ਕਰਣ ਜੌਹਰ ਦੇ ਸ਼ੋਅ ਕਾਫ਼ੀ ਵਿਦ ਕਰਣ ਵਿਚ ਔਰਤਾਂ ਨੂੰ ਲੈ ਕੇ ਆਪਤੀਜਨਕ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਹਰ ਕਿਸੇ ਨੇ ਆਲੋਚਨਾ ਕੀਤੀ। ਦੋਵਾਂ ਨੂੰ ਅਨੁਸ਼ਾਸਨਹੀਨਤਾ ਦੇ ਇਲਜ਼ਾਮ ਵਿਚ ਬੀਸੀਸੀਆਈ ਨੇ ਗੱਲ ਕੀਤਾ ਹੋਇਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement