ਪਾਕਿਸਤਾਨ ਦੇ ਕਪਤਾਨ ਸਰਫ਼ਰਾਜ਼ ਅਹਿਮਦ ਨੇ ਮੰਗਲਵਾਰ ਨੂੰ ਸਾਉਥ ਅਫ਼ਰੀਕਾ ਵਿਰੁਧ ਡਰਬਨ ਵਿਚ ਖੇਡੇ ਗਏ ਦੂਜੇ ਵਨਡੇ ਮੈਚ ਵਿਚ ਅਜਿਹੀ ਹਰਕਤ ਕੀਤੀ ਜਿਸ...
ਲਾਹੌਰ : ਪਾਕਿਸਤਾਨ ਦੇ ਕਪਤਾਨ ਸਰਫ਼ਰਾਜ਼ ਅਹਿਮਦ ਨੇ ਮੰਗਲਵਾਰ ਨੂੰ ਸਾਉਥ ਅਫ਼ਰੀਕਾ ਵਿਰੁਧ ਡਰਬਨ ਵਿਚ ਖੇਡੇ ਗਏ ਦੂਜੇ ਵਨਡੇ ਮੈਚ ਵਿਚ ਅਜਿਹੀ ਹਰਕਤ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਉਤੇ ਬੈਨ ਲਗਾਇਆ ਜਾ ਸਕਦਾ ਹੈ। ਦਰਅਸਲ, ਸਰਫ਼ਰਾਜ਼ ਅਹਿਮਦ ਨੇ ਸਾਉਥ ਅਫ਼ਰੀਕਾ ਦੇ ਬੱਲੇਬਾਜ਼ ਐਂਡਿਲ ਫੇਹਲੁਕਵਾਇਓ ਦੇ ਖਿਲਾਫ਼ ਨਸਲੀ ਟਿੱਪਣੀ ਕੀਤੀ ਸੀ ਅਤੇ ਉਨ੍ਹਾਂ ਦੀ ਮਾਂ ਲਈ ਗਲਤ ਸ਼ਬਦਾਂ ਦੀ ਵਰਤੋਂ ਕੀਤਾ ਸੀ।
ਦੱਖਣ ਅਫ਼ਰੀਕਾ ਦੀ ਪਾਰੀ ਦੇ 37ਵੇਂ ਓਵਰ ਦੀ ਤੀਜੀ ਗੇਂਦ 'ਤੇ ਜਦੋਂ ਐਂਡਿਲ ਫੇਹਲੁਕਵਾਇਓ ਨੇ ਸਿੰਗਲ ਲੈ ਕੇ ਦੌੜ ਲਗਾਈ ਤਾਂ ਵਿਕੇਟ ਦੇ ਪਿੱਛੇ ਪਾਕਿਸਤਾਨ ਦੇ ਕਪਤਾਨ ਸਰਫ਼ਰਾਜ਼ ਅਹਿਮਦ ਨੇ ਉਨ੍ਹਾਂ ਉਤੇ ਨਸਲੀ ਟਿੱਪਣੀ ਕੀਤੀ ਜੋ ਸਟੰਪ ਮਾਇਕ ਨੇ ਫੜ ਲਿਆ। ਵੀਡੀਓ ਵਿਚ ਸਰਫ਼ਰਾਜ਼ ਕਹਿ ਰਹੇ ਹਨ, ‘ਅਬੇ ਕਾਲੇ ! ਤੁਹਾਡੀ ਅੰਮੀ ਅੱਜ ਕਿੱਥੇ ਬੈਠੀ ਹਨ ?’ ਆਈਸੀਸੀ ਜੇਕਰ ਸਰਫ਼ਰਾਜ਼ ਅਹਿਮਦ ਨੂੰ ਨਸਲੀ ਟਿੱਪਣੀ ਕਰਨ ਦਾ ਦੋਸ਼ੀ ਪਾਉਂਦੀ ਹੈ ਤਾਂ ਉਨ੍ਹਾਂ ਉਤੇ ਘੱਟ ਤੋਂ ਘੱਟ 4 ਟੈਸਟ ਜਾਂ 8 ਵਨਡੇ ਮੈਚਾਂ ਦੀ ਪਾਬੰਦੀ ਲੱਗ ਸਕਦੀ ਹੈ।
ਤੁਹਾਨੂੰ ਦੱਸ ਦਈਏ ਕਿ ਦੱਖਣ ਅਫ਼ਰੀਕਾ ਨੇ ਮੰਗਲਵਾਰ ਨੂੰ ਡਰਬਨ ਵਿਚ ਪਾਕਿਸਤਾਨ ਨੂੰ ਦੂਜੇ ਵਨਡੇ ਮੈਚ ਵਿਚ ਪੰਜ ਵਿਕੇਟ ਤੋਂ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ ਵਿਚ ਇਕ - ਇਕ ਮੁਕਾਬਲਾ ਕਰ ਲਿਆ। ਰੌਸੀ ਵਾਨ ਡੇਰ ਡੁਸੇਨ ਅਤੇ ਐਂਡਿਲੇ ਫੇਹਲੁਕਵਾਇਓ ਦੀ ਨਾਬਾਦ ਅਰਧਸੈਂਕੜਾ ਪਾਰੀਆਂ ਦੀ ਮਦਦ ਨਾਲ ਮੇਜ਼ਬਾਨ ਟੀਮ ਨੇ ਪਾਕਿਸਤਾਨ ਨੂੰ ਪੰਜ ਵਿਕੇਟ ਨਾਲ ਹਰਾ ਦਿਤਾ।
ਹੇਠਲੇ ਕ੍ਰਮ ਦੇ ਬੱਲੇਬਾਜ਼ ਹਸਨ ਅਲੀ ਦੀ 59 ਦੌੜਾਂ ਦੀ ਪਾਰੀ ਨਾਲ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 203 ਦੌੜਾਂ ਦਾ ਸਕੋਰ ਖਡ਼ਾ ਕੀਤਾ ਸੀ, ਜਿਸ ਦੇ ਜਵਾਬ ਵਿਚ ਮੇਜ਼ਬਾਨ ਟੀਮ ਨੇ ਸਿਖਰ ਕ੍ਰਮ ਦੇ ਲੜਖੜਾਉਣ ਦੇ ਬਾਵਜੂਦ 42 ਓਵਰ ਵਿਚ ਹੀ ਅਸਾਨੀ ਨਾਲ 204 ਦੌੜਾਂ ਦੇ ਟੀਚੇ ਨੂੰ ਹਾਸਲ ਕਰ ਲਿਆ ਅਤੇ ਸ਼ਾਨਦਾਰ ਜਿੱਤ ਦੀ ਬਦੌਲਤ ਸੀਰੀਜ਼ 1 - 1 ਨਾਲ ਬਰਾਬਰ ਕਰ ਲਈ।