ਵਿਸ਼ਵ 'ਚ ਜਿੱਤ ਲਈ ਮੈਕਸਵੈਲ ਵਧੀਆ ਕਪਤਾਨ : ਜਾਨਸਨ
Published : Jan 21, 2019, 12:48 pm IST
Updated : Jan 21, 2019, 12:48 pm IST
SHARE ARTICLE
Mitchell Johnson
Mitchell Johnson

ਭਾਰਤੀ ਟੀਮ ਹੱਥੋਂ ਇਕ ਦਿਨਾਂ ਲੜੀ ਵਿਚ ਹਾਰ ਤੋਂ ਬਾਅਦ ਸਾਬਕਾ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਜਾਨਸਨ ਨੇ ਆਲਰਾਊਂਡਰ ਗਲੈਨ ਮੈਕਸਵੈਲ......

ਨਵੀਂ ਦਿੱਲੀ : ਭਾਰਤੀ ਟੀਮ ਹੱਥੋਂ ਇਕ ਦਿਨਾਂ ਲੜੀ ਵਿਚ ਹਾਰ ਤੋਂ ਬਾਅਦ ਸਾਬਕਾ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਜਾਨਸਨ ਨੇ ਆਲਰਾਊਂਡਰ ਗਲੈਨ ਮੈਕਸਵੈਲ ਨੂੰ 2019 ਵਿਸ਼ਵ ਕੱਪ ਲਈ ਟੀਮ ਦਾ ਕਪਤਾਨ ਬਣਾਉਣ ਦੀ ਗਲ ਕੀਤੀ ਹੈ। ਜਾਨਸਨ ਦੇ ਮੁਤਾਬਕ ਕੰਗਾਰੂ ਟੀਮ ਦਾ ਇਹ ਧਾਕੜ ਆਲਰਾਊਂਡਰ ਕਪਤਾਨ ਦੀ ਭੂਮਿਕਾ ਸਹੀ ਢੰਗ ਨਾਲ ਨਿਭਾ ਸਕਦਾ ਹੈ। ਜਾਨਸਨ ਮੁਤਾਬਕ, ਗਲੈਮ ਮੈਕਸਵੈਲ ਨੂੰ ਕਪਤਾਨ ਬਣਾਉਣ ਦੇ ਮੇਰੇ ਫੈਸਲੇ ਤੋਂ ਕਈ ਲੋਕ ਹੈਰਾਨ ਹੋ ਸਕਦੇ ਹਨ। ਹਾਲਾਂਕਿ ਇੰਡੀਅਨ ਪ੍ਰੀਮਿਅਰ ਲੀਗ ਅਤੇ ਆਸਟਰੇਲੀਆ ਟੀਮ ਵਿਚ ਉਸਦੇ ਨਾਲ ਖੇਡਣ ਤੋਂ ਬਾਅਦ ਮੈਂ ਇਹ ਕਹਿ ਸਕਦਾ ਹਾਂ

ਕਿ ਉਸ 'ਤੇ ਭਰੋਸਾ ਘੱਟ ਦਿਖਾਇਆ ਗਿਆ ਹੈ। ਮੈਕਸਲੈਲ ਕਪਤਾਨ ਆਹੁਦੇ ਲਈ ਤੁਹਾਡੀ ਪਸੰਦ ਨਹੀਂ ਹੋਵੇਗਾ ਪਰ ਮੈਲਬੋਰਨ ਸਟਾਰਸ ਉਸ ਵਿਚ ਕੁਝ ਅਲੱਗ ਦੇਖਦੀ ਹੈ। ਕਪਤਾਨੀ ਨੇ ਉਸ ਨੂੰ ਪਰਪੱਖ ਹੋਣ ਅਤੇ ਉਸ ਨੂੰ ਆਪਣਾ ਸਰਵਸ੍ਰੇਸ਼ਠ ਦੇਣ ਵਿਚ ਮਦਦ ਕੀਤੀ ਹੈ।ਜਾਨਸਨ ਨੇ ਕਿਹਾ ਮੈਨੂੰ ਲਗਦਾ ਹੈ ਕਿ ਸਾਨੂੰ ਆਪਣੇ ਖਿਡਾਰੀਆਂ ਵਿਚ ਇਕ ਸਥਾਈ ਹਾਜ਼ਰੀ ਦੀ ਜ਼ਰੂਰਤ ਹੈ, ਜੋ ਆਪਣੀ ਟੀਮ ਦੇ ਮਾਹੌਲ ਵਿਚ ਆਪਣੀ ਰਾਏ ਦੇਣ ਦਾ ਆਤਮਵਿਸ਼ਵਾਸ ਰੱਖਣਾ ਹੋਵੇ ਅਤੇ ਉਹ (ਮੈਕਸਵੈਲ) ਯਕੀਨੀ ਤੌਰ 'ਤੇ ਅਜਿਹਾ ਕਰਦਾ ਹੈ।

ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਮੈਕਸਵੈਲ ਇਕ ਕ੍ਰਿਕਟ ਦੇ ਖੇਡ ਨਾਲ ਪਿਆਰ ਕਰਦਾ ਹੈ ਅਤੇ ਇਸ ਦੇ ਬਾਰੇ ਵਿਚ ਡੂੰਘਾਈ ਨਾਲ ਸੋਚਦਾ ਹੈ।'' ਦੱਸ ਦਈਏ ਕਿ ਮੈਕਸਵੈਲ ਬਿਗ ਬੈਸ਼ ਲੀਗ ਵਿਚ ਮੈਲਬੋਰਨ ਸਟਾਰਸ ਦੇ ਕਪਤਾਨ ਹਨ। ਮੈਕਸਵੈਲ ਆਈ. ਪੀ. ਐੱਲ. ਵਿਚ ਮੁੰਬਈ ਇੰਡੀਅਨਸ ਅਤੇ ਕਿੰਗਸ ਇਲੈਵਨ ਪੰਜਾਬ ਵਿਚ ਉਸ ਦੇ ਨਾਲ ਖੇਡ ਚੁੱਕੇ ਹਨ। ਸਾਬਕਾ ਆਸਟਰੇਲੀਆਈ ਤੇਜ਼ ਗੇਂਦਬਾਜ਼ ਨੇ ਅੱਗੇ ਕਿਹਾ ਕਿ ਖੇਡ ਨੂੰ ਚੰਗੀ ਤਰ੍ਹਾਂ ਨਾਲ ਸਮਝਣ ਵਿਚ ਮਾਹਰ ਹੈ, ਜੋ ਕਿ ਇਕ ਕਪਤਾਨ ਲਈ ਕਾਫੀ ਜ਼ਰੂਰੀ ਹੈ। 30 ਸਾਲ ਦੀ ਉਮਰ ਵਿਚ ਉਹ ਖੇਡ ਨੂੰ ਸਹੀ ਢੰਗ ਨਾਲ ਸਮਝਣ ਵਿਚ ਕਾਫੀ ਤੇਜ਼ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement