
ਫਾਈਨਲ ‘ਚ ਮਾਲਵਿਕਾ ਬੰਸੌਦ ਨੂੰ 21-13, 21-16 ਨਾਲ ਦਿੱਤੀ ਮਾਤ
ਨਵੀਂ ਦਿੱਲੀ: ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੇ ਐਤਵਾਰ ਨੂੰ ਸੱਯਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟ ਦਾ ਮਹਿਲਾ ਸਿੰਗਲਸ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਫਾਈਨਲ ਵਿੱਚ ਸਿੰਧੂ ਨੇ ਹਮਵਤਨ ਮਾਲਵਿਕਾ ਬੰਸੋਦ ਨੂੰ 21-13, 21-16 ਨਾਲ ਮਾਤ ਦਿੱਤੀ। ਸਿੰਧੂ ਨੇ ਪੂਰੇ ਮੈਚ ‘ਚ ਦਬਦਬਾ ਬਣਾਇਆ ਅਤੇ ਖ਼ਿਤਾਬ ਜਿੱਤ ਲਿਆ।
PV Sindhu
ਕੋਵਿਡ-19 ਦੇ ਕਈ ਮਾਮਲਿਆਂ ਕਾਰਨ ਕਈ ਚੋਟੀ ਦੇ ਖਿਡਾਰੀਆਂ ਦੀ ਗੈਰ-ਮੌਜੂਦਗੀ ਵਿਚ ਹੋ ਰਹੇ ਇਸ ਟੂਰਨਾਮੈਂਟ ਵਿਚ ਸਿੰਧੂ ਨੂੰ ਜ਼ਿਆਦਾ ਪਸੀਨਾ ਨਹੀਂ ਵਹਾਉਣਾ ਪਿਆ। ਸਿੰਧੂ ਨੇ ਸਿਰਫ਼ 35 ਮਿੰਟਾਂ ਵਿੱਚ ਹੀ ਫਾਈਨਲ ਜਿੱਤ ਲਿਆ।
PV Sindhu
ਪੀਵੀ ਸਿੰਧੂ ਦਾ ਇਹ ਸਾਲ 2022 ਦਾ ਪਹਿਲਾ ਖਿਤਾਬ ਹੈ। ਇਸ ਤੋਂ ਪਹਿਲਾਂ ਉਸ ਨੇ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਨਾਲ ਸਾਲ ਦੀ ਸ਼ੁਰੂਆਤ ਕੀਤੀ ਸੀ। ਸਿੰਧੂ ਸੈਮੀਫਾਈਨਲ ‘ਚ ਹਾਰ ਕੇ ਇੰਡੀਆ ਓਪਨ ‘ਚ ਖਿਤਾਬ ਜਿੱਤਣ ਤੋਂ ਖੁੰਝ ਗਈ ਸੀ।
PV Sindhu