ਭਾਰਤ ਸਰਕਾਰ ਤੈਅ ਕਰੇ ਕਿ 'ਵਿਸ਼ਵ ਕੱਪ' ਵਿਚ ਪਾਕਿਸਤਾਨ ਨਾਲ ਮੈਚ ਖੇਡੀਏ ਜਾਂ ਨਾ: ਕਪਿਲ ਦੇਵ
Published : Feb 23, 2019, 11:28 am IST
Updated : Feb 23, 2019, 11:28 am IST
SHARE ARTICLE
Kapil Dev
Kapil Dev

ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਸੀਆਰਪੀਐਫ ਦੇ ਕਾਫਿਲੇ 'ਤੇ ਹੋਏ ਆਤਮਘਾਤੀ ਹਮਲੇ ਤੋਂ .......

ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਸੀਆਰਪੀਐਫ ਦੇ ਕਾਫਲੇ 'ਤੇ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਉੱਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ਵਿਚ ਇਸ ਸਾਲ ਹੋਣ ਵਾਲੇ ਕਿ੍ਕੇਟ 'ਵਿਸ਼ਵ ਕੱਪ' ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚ ਹੋਣ ਵਾਲੇ ਮੈਚ 'ਤੇ ਵੀ ਇਸ ਦਾ ਪ੍ਭਾਵ ਪੈ ਸਕਦਾ ਹੈ।ਭਾਰਤ ਵਲੋਂ ਇਸ ਮੈਚ ਵਿਚ ਹਿੱਸਾ ਨਾ ਲੈਣ ਦੀਆਂ ਚਰਚਾਵਾਂ ਵਿਚ ਵਿਸ਼ਵ ਵਿਜੇਤਾ ਭਾਰਤੀ ਕਿ੍ਕੇਟ ਟੀਮ ਦੇ ਕਪਤਾਨ ਰਹੇ ਕਪਿਲ ਦੇਵ ਨੇ ਇਸ ਦਾ ਫੈਸਲਾ ਭਾਰਤ ਸਰਕਾਰ ਉੱਤੇ ਛੱਡਣ ਦੀ ਸਲਾਹ ਦਿੱਤੀ ਹੈ।

India vs PakistanIndia vs Pakistan

ਉਹਨਾਂ ਨੇ ਕਿਹਾ ਕਿ ਅਗਲੇ ਕਿ੍ਕੇਟ 'ਵਿਸ਼ਵ ਕੱਪ' ਵਿਚ ਪਾਕਿਸਤਾਨ ਵਿਰੁੱਧ ਭਾਰਤ ਦੇ ਖੇਡਣ ਜਾਂ ਨਾ ਖੇਡਣ ਦਾ ਫੈਸਲਾ ਕੇਂਦਰ ਸਰਕਾਰ ਉੱਤੇ ਛੱਡ ਦੇਣਾ ਜ਼ਿਆਦਾ ਠੀਕ ਰਹੇਗਾ। ਸ਼ੁੱਕਰਵਾਰ ਨੂੰ ਪੁਣੇ ਵਿਚ ਇੱਕ ਇਵੈਂਟ ਵਿਚ ਹਿੱਸਾ ਲੈਂਦੇ ਹੋਏ ਕਪਿਲ ਦੇਵ ਨੇ ਕਿਹਾ,  ਪਾਕਿਸਤਾਨ ਦੇ ਖਿਲਾਫ ਖੇਡਣਾ ਜਾਂ ਨਾ ਖੇਡਣਾ ਅਜਿਹੇ ਮਸਲੇ ਹਨ ਜੋ ਸਾਡੇ ਵਰਗੇ ਲੋਕ ਤੈਅ ਨਹੀਂ ਕਰ ਸਕਦੇ। ਇਸ ਦਾ ਫੈਸਲਾ ਸਰਕਾਰ ਲਵੇਗੀ। ਇਹ ਬਿਹਤਰ ਹੋਵੇਗਾ ਕਿ ਅਸੀਂ ਇਸ 'ਤੇ ਰਾਏ ਨਾ ਦਈਏ ।  ਉਹਨਾਂ ਨੇ ਕਿਹਾ,  "ਦੇਸ਼ ਹਿੱਤ ਵਿਚ ਉਹ ਜਿਹੜਾ ਵੀ ਫੈਸਲਾ ਲੈਣਗੇ,  ਅਸੀਂ ਉਹੀ ਕਰਾਂਗੇ।

India vs PakistanIndia vs Pakistan

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਬੀਸੀਸੀਆਈ ਨੇ ਆਈਸੀਸੀ ਵਲੋਂ ਅਜਿਹੇ ਦੇਸ਼ਾਂ ਨਾਲ ਸੰਬੰਧ ਤੋਡ਼ਨ ਦੀ ਸਲਾਹ ਦਿੱਤੀ ਸੀ ਜੋ ਆਪਣੀ ਜ਼ਮੀਨ ਉੱਤੇ ਅੱਤਵਾਦ ਨੂੰ ਵਧਾਵਾ ਦਿੰਦੇ ਹਨ।" ਧਿਆਨ ਯੋਗ ਹੈ ਕਿ 'ਵਿਸ਼ਵ ਕੱਪ' ਵਿਚ ਭਾਰਤ ਨੇ 16 ਜੂਨ ਨੂੰ ਮੈਨਚੈਸਟਰ ਵਿਚ ਪਾਕਿਸਤਾਨ ਤੋਂ ਮੈਚ ਖੇਡਣਾ ਹੈ। ਇਸ ਵਿਚ ਬੋਰਡ ਦੇ ਇੱਕ ਉੱਚ ਅਧਿਕਾਰੀ ਨੇ ਕਿਹਾ ਕਿ ਜੇਕਰ ਸਰਕਾਰ 'ਵਿਸ਼ਵ ਕੱਪ' ਵਿਚ ਭਾਰਤ-ਪਾਕ ਮੈਚ ਨਹੀਂ ਚਾਹੁੰਦੀ ਤਾਂ ਇਹ ਮੈਚ ਨਹੀਂ ਖੇਡਿਆ ਜਾਵੇਗਾ। 

ਹਾਲਾਂਕਿ ਅਧਿਕਾਰੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਭਾਰਤ ਇਹ ਮੈਚ ਨਹੀਂ ਖੇਡਦਾ ਤਾਂ ਪਾਕਿਸਤਾਨ ਨੂੰ ਪੂਰੇ ਅੰਕ ਮਿਲ ਜਾਣਗੇ ਅਤੇ ਭਾਰਤੀ ਟੀਮ ਨੂੰ ਇਸ ਦਾ ਨੁਕਸਾਨ ਹੋਵੇਗਾ।  ਸਚਿਨ ਨੇ ਕਿਹਾ, "ਭਾਰਤ ਨੇ 'ਵਿਸ਼ਵ ਕੱਪ' ਵਿਚ ਹਮੇਸ਼ਾ ਪਾਕਿਸਤਾਨ  ਦੇ ਖਿਲਾਫ ਚੰਗਾ ਪ੍ਦਰਸ਼ਨ ਕੀਤਾ ਹੈ। ਹੁਣ ਫਿਰ ਉਹਨਾਂ ਦੇ ਹਾਰਨ ਦਾ ਸਮਾਂ ਹੈ। ਮੈਂ ਨਿਜੀ ਤੌਰ 'ਤੇ ਉਹਨਾਂ ਨੂੰ ਦੋ ਅੰਕ ਦੇਣਾ ਪਸੰਦ ਨਹੀਂ ਕਰਾਂਗਾ ਕਿਉਂ ਕਿ ਇਸ ਤੋਂ ਟੂਰਨਮੈਂਟ ਵਿਚ ਉਹਨਾਂ ਨੂੰ ਮਦਦ ਮਿਲੇਗੀ।"  ਉਹਨਾਂ ਨੇ ਇਹ ਵੀ ਕਿਹਾ ਕਿ "ਉਹਨਾਂ ਲਈ ਦੇਸ਼ ਸਭ ਤੋਂ ਵੱਡਾ ਹੈ ਅਤੇ ਸਰਕਾਰ ਜੋ ਵੀ ਫੈਸਲਾ ਕਰੇਗੀ ਉਸ ਦਾ ਉਹ ਤਹਿ ਦਿਲੋਂ ਸਮਰਥਨ ਕਰਨਗੇ।" 

Location: India, Maharashtra, Pune

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement