ਚੈਂਪੀਅਨਜ਼ ਟਰਾਫ਼ੀ : ਭਾਰਤ ਨੇ ਪਾਕਿਸਤਾਨ ਨੂੰ ਲਾਇਆ ਖੂੰਜੇ, ਟੂਰਨਾਮੈਂਟ ’ਚ ਹਰਾ ਕੇ ਲਿਆ 2017 ਦਾ ਬਦਲਾ
Published : Feb 23, 2025, 10:05 pm IST
Updated : Feb 23, 2025, 10:05 pm IST
SHARE ARTICLE
Dubai: India's Virat Kohli and Shubman Gill run between the wickets during a One Day International (ODI) cricket match of the ICC Champions Trophy between India and Pakistan, at Dubai International Cricket Stadium, in Dubai, UAE, Sunday, Feb. 23, 2025. (PTI Photo/Kamal Kishore)
Dubai: India's Virat Kohli and Shubman Gill run between the wickets during a One Day International (ODI) cricket match of the ICC Champions Trophy between India and Pakistan, at Dubai International Cricket Stadium, in Dubai, UAE, Sunday, Feb. 23, 2025. (PTI Photo/Kamal Kishore)

ਕੋਹਲੀ ਨੇ ਸੱਭ ਤੋਂ ਤੇਜ਼ 14000 ਦੌੜਾਂ ਬਣਾਈਆਂ, ਕੋਹਲੀ ਨੇ ਆਖ਼ਰ ਤਕ ਬੱਲੇਬਾਜ਼ੀ ਕਰ ਕੇ ਜੜਿਆ ਸੈਂਕੜਾ

ਦੁਬਈ : ਆਈਸੀਸੀ ਚੈਂਪੀਅਨਜ਼ ਟਰਾਫ਼ੀ 2025 ਵਿਚ ਅੱਜ  ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਭਾਰਤ ਨੇ ਪਾਕਿਸਤਾਨ ਵਿਰੁਧ ਮੈਚ ਖੇਡਿਆ। ਇਹ ਮੈਚ ਭਾਰਤ ਨੇ 6 ਵਿਕਟਾਂ ਨਾਲ ਜਿੱਤ ਕੇ ਪਾਕਿਸਤਾਨ ਨੂੰ ਖੂੰਜੇ ਲਾ ਦਿਤਾ। ਮੈਚ ਵਿਚ ਪਾਕਿਸਤਾਨੀ ਟੀਮ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨੀ ਟੀਮ 49.4 ਓਵਰਾਂ ’ਚ 241 ਦੌੜਾਂ ਆਲ ਆਊਟ ਹੋ ਗਈ। ਇਸ ਤਰ੍ਹਾਂ ਭਾਰਤੀ ਟੀਮ ਨੂੰ 50 ਓਵਰਾਂ ’ਚ 242 ਦੌੜਾਂ ਦਾ ਟੀਚਾ ਮਿਲਿਆ ਹੈ।

ਪਾਕਿਸਤਾਨੀ ਟੀਮ ਨੇ ਮੈਚ ਵਿਚ ਚੰਗੀ ਸ਼ੁਰੂਆਤ ਕੀਤੀ। ਬਾਬਰ ਆਜ਼ਮ ਅਤੇ ਇਮਾਮ ਉਲ ਹੱਕ ਨੇ ਮਿਲ ਕੇ ਪਹਿਲੀ ਵਿਕਟ ਲਈ 41 ਦੌੜਾਂ ਦੀ ਸਾਂਝੇਦਾਰੀ ਕੀਤੀ। ਭਾਰਤੀ ਟੀਮ ਲਈ ਪਹਿਲੀ ਸਫਲਤਾ ਹਾਰਦਿਕ ਪੰਡਯਾ ਨੂੰ ਮਿਲੀ, ਜਿਸ ਨੇ 9ਵੇਂ ਓਵਰ ਦੀ ਦੂਜੀ ਗੇਂਦ ’ਤੇ ਬਾਬਰ ਆਜ਼ਮ ਨੂੰ ਵਿਕਟਕੀਪਰ ਕੇਐਲ ਰਾਹੁਲ ਹੱਥੋਂ ਕੈਚ ਕਰਵਾਇਆ। ਦੂਜਾ ਸਲਾਮੀ ਬੱਲੇਬਾਜ਼ ਇਮਾਮ ਉਲ ਹੱਕ (10) ਫਿਰ ਅਕਸ਼ਰ ਪਟੇਲ ਦੇ ਰਾਕੇਟ ਥਰੋਅ ਨਾਲ ਰਨ ਆਊਟ ਹੋ ਗਿਆ।

ਦੋ ਵਿਕਟਾਂ ਡਿੱਗਣ ਤੋਂ ਬਾਅਦ ਕਪਤਾਨ ਮੁਹੰਮਦ ਰਿਜ਼ਵਾਨ ਅਤੇ ਸਾਊਦ ਸ਼ਕੀਲ ਨੇ ਪਾਕਿਸਤਾਨੀ ਪਾਰੀ ਦੀ ਕਮਾਨ ਸੰਭਾਲੀ। ਦੋਵਾਂ ਨੇ ਤੀਜੀ ਵਿਕਟ ਲਈ 104 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਹਾਰਦਿਕ ਪੰਡਯਾ ਨੇ ਸਾਊਦ ਸ਼ਕੀਲ ਨੂੰ ਆਊਟ ਕਰ ਕੇ ਭਾਰਤੀ ਟੀਮ ਨੂੰ ਵੱਡੀ ਸਫ਼ਲਤਾ ਦਿਵਾਈ। ਇਸ ਤੋਂ ਬਾਅਦ ਤਇਅਬ ਤਾਹਿਰ (4) ਨੂੰ ਰਵਿੰਦਰ ਜਡੇਜਾ ਨੇ ਆਊਟ ਕੀਤਾ। ਪਾਕਿਸਤਾਨ ਨੇ 15 ਦੌੜਾਂ ’ਤੇ ਤਿੰਨ ਵਿਕਟਾਂ ਗੁਆ ਦਿਤੀਆਂ, ਜਿਸ ਨਾਲ ਭਾਰਤ ਨੂੰ ਵਾਪਸੀ ਦਾ ਮੌਕਾ ਮਿਲਿਆ।

ਕੁਲਦੀਪ ਯਾਦਵ ਨੇ ਪਾਕਿਸਤਾਨ ਦੇ ਉਪ ਕਪਤਾਨ ਸਲਮਾਨ ਅਲੀ ਆਗਾ (19) ਅਤੇ ਸ਼ਾਹੀਨ ਅਫ਼ਰੀਦੀ (0) ਨੂੰ ਲਗਾਤਾਰ ਗੇਂਦਾਂ ’ਤੇ ਆਊਟ ਕਰ ਕੇ ਸਕੋਰ ਨੂੰ ਸੱਤ ਵਿਕਟਾਂ ’ਤੇ 200 ਦੌੜਾਂ ਕਰ ਦਿਤਾ। ਵਿਕਟਾਂ ਦੀ ਝੜੀ ਵਿਚਕਾਰ, ਖ਼ੁਸ਼ਦਿਲ ਸ਼ਾਹ ਨੇ 38 ਦੌੜਾਂ ਦੀ ਪਾਰੀ ਖੇਡ ਕੇ ਪਾਕਿਸਤਾਨ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਖੁਸ਼ਦਿਲ 50ਵੇਂ ਓਵਰ ਵਿੱਚ ਹਰਸ਼ਿਤ ਰਾਣਾ ਦਾ ਸ਼ਿਕਾਰ ਬਣਿਆ। ਭਾਰਤ ਵਲੋਂ ਕੁਲਦੀਪ ਯਾਦਵ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ ਜਦਕਿ ਹਾਰਦਿਕ ਪੰਡਯਾ ਨੇ ਦੋ ਵਿਕਟਾਂ ਲਈਆਂ। ਅਕਸ਼ਰ ਪਟੇਲ, ਹਰਸ਼ਿਤ ਰਾਣਾ ਅਤੇ ਰਵਿੰਦਰ ਜਡੇਜਾ ਨੂੰ ਵੀ ਇਕ-ਇਕ ਵਿਕਟ ਮਿਲੀ। 

ਭਾਰਤ ਨੇ ਅਪਣੀ ਪਾਰੀ ਦੀ ਸ਼ੁਰੂਆਤ ਤਾਬੜਤੋੜ ਕੀਤੀ। ਰੋਹਿਤ ਸ਼ਰਮਾ ਦੇ ਆਊਟ ਹੋਣ ਤੋਂ ਬਾਅਦ ਸ਼ੁਭਮਨ ਗਿੱਲ ਨੇ ਵੀ ਤਾਬੜਤੋੜ ਬੱਲੇਬਾਜ਼ੀ ਜਾਰੀ ਰੱਖੀ ਪਰ ਉਹ ਅਚਾਨਕ 46 ਦੌੜਾਂ ਬਣਾ ਕੇ ਅਬਰਾਰ ਅਹਿਮਦ ਦਾ ਸ਼ਿਕਾਰ ਹੋ ਗਿਆ। ਇਸ ਤੋਂ ਟੀਮ ਦੀ ਜ਼ਿੰਮੇਵਾਰੀ ਕੋਹਲੀ ਨੇ ਅਪਣੇ ਮੋਢਿਆਂ ’ਤੇ ਲਈ ਤੇ ਟੀਮ ਦੇ ਸਕੋਰ ਨੂੰ ਅੱਗੇ ਲੈ ਕੇ ਗਏ। ਸ੍ਰੇਅਸ ਅਈਅਰ ਨੇ ਵੀ ਕੋਹਲੀ ਦਾ ਬਾਖ਼ੂਬੀ ਸਾਥ ਨਿਭਾਇਆ ਤੇ ਅਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਦੌਰਾਨ ਕੋਹਲੀ ਨੇ 14000 ਦੌੜਾਂ ਪੂਰੀਆਂ ਕਰ ਕੇ ਤੈਦੂਲਕਰ ਤੇ ਸੰਗਕਾਰਾ ਦਾ ਰਿਕਾਰਡ ਤੋੜਿਆ। ਉਸ ਨੇ ਅੰਤ ਤਕ ਬੱਲੇਬਾਜ਼ੀ ਕੀਤੀ ਤੇ ਅਪਣਾ ਸੈਂਕੜਾ ਵੀ ਪੂਰਾ ਕੀਤਾ। 
 

SHARE ARTICLE

ਏਜੰਸੀ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement