
ਪਾਕਿਸਤਾਨ ਦੇ ਗੇਂਦਬਾਜ਼ ਜੁਬੈਰ ਅਹਿਮਦ ਦੀ ਮਰਦਾਨ ‘ਚ ਘਰੇਲੂ ਮੈਚ ਦੇ ਦੌਰਾਨ ਬਾਊਂਸਰ ਲੱਗਣ ਨਾਲ ਮੌਤ ਹੋ ਗਈ। ਚਾਰ ਲਿਸਟ ਏ ਮੈਚ ਖੇਡ ਚੁੱਕੇ ਅਹਿਮਦ ਟੀ20 ਟੀਮ ਕਵੇਟਾ...
ਪਾਕਿਸਤਾਨ ਦੇ ਗੇਂਦਬਾਜ਼ ਜੁਬੈਰ ਅਹਿਮਦ ਦੀ ਮਰਦਾਨ ‘ਚ ਘਰੇਲੂ ਮੈਚ ਦੇ ਦੌਰਾਨ ਬਾਊਂਸਰ ਲੱਗਣ ਨਾਲ ਮੌਤ ਹੋ ਗਈ। ਚਾਰ ਲਿਸਟ ਏ ਮੈਚ ਖੇਡ ਚੁੱਕੇ ਅਹਿਮਦ ਟੀ20 ਟੀਮ ਕਵੇਟਾ ਬੀਅਰਸ ਦੇ ਵੱਲੋਂ ਖੇਡ ਰਹੇ ਸਨ। ਇਹ ਘਟਨਾ 14 ਅਗਸਤ ਨੂੰ ਵਾਪਰੀ। ਪਾਕਿਸਤਾਨ ਕ੍ਰਿਕਟ ਬੋਰਡ ਨੇ ਅੱਜ ਸੋਸ਼ਲ ਮੀਡੀਆ ‘ਤੇ ਇੱਕ ਸੁਨੇਹੇ ਦੇ ਜ਼ਰੀਏ ਇਸ ਖਬਰ ਦੀ ਪੁਸ਼ਟੀ ਕੀਤੀ ਅਤੇ ਹਮੇਸ਼ਾ ਸੁਰੱਖਿਆ ਸਮੱਗਰੀ ਦੀ ਵਰਤੋ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ।
ਪੀਸੀਬੀ ਨੇ ਆਪਣੇ ਟਵਿਟਰ ਹੈਂਡਲ ਉੱਤੇ ਲਿਖਿਆ, ‘ਜੁਬੈਰ ਅਹਿਮਦ ਦੀ ਦੁਖਦ ਮੌਤ ਸਾਨੂੰ ਸਬਕ ਦਿੰਦੀ ਹੈ ਕਿ ਹਮੇਸ਼ਾ ਸੁਰੱਖਿਆ ਸਮੱਗਰੀ ਜਿਵੇਂ ਹੈੱਲਮੈਂਟ ਦੀ ਵਰਤੋ ਕਰਨੀ ਜਰੂਰੀ ਹੈ। ਜਿਕਰਯੋਗ ਹੈ ਕਿ 2 ਦਿਨ ਪਹਿਲਾਂ ਹੀ ਆਸਟ੍ਰੇਲੀਆ ਦੇ ਦਿੱਗਜ ਗੇਂਦਬਾਜ਼ ਡੇਵਿਡ ਵਾਰਨਰ ਵੀ ਸਿਰ 'ਤੇ ਬਾਊਂਸਰ ਲੱਗਣ ਦੀ ਵਜ੍ਹਾ ਨਾਲ ਜ਼ਖਮੀ ਹੋ ਗਏ। ਸਿਰ 'ਤੇ ਗੇਂਦ ਲੱਗਣ ਨਾਲ ਆਸਟ੍ਰੇਲੀਆ ਦੇ ਜਵਾਨ ਗੇਂਦਬਾਜ਼ ਫਿਲ ਹਿਊਜ਼ ਦੀ ਵੀ ਮੌਤ ਹੋ ਚੁੱਕੀ ਹੈ।
ਦੋ ਸਾਲ ਪਹਿਲਾਂ ਨਵੰਬਰ 2014 'ਚ ਆਸਟ੍ਰੇਲੀਆ ਦੇ 25 ਸਾਲ ਦੇ ਓਪਨਰ ਬੈਟਸਮੈਨ ਫਿਲ ਹਿਊਜ ਦੀ ਮੌਤ ਵੀ ਬਾਊਂਸਰ ਲੱਗਣ ਨਾਲ ਹੋਈ ਸੀ। ਸਿਡਨੀ ਕ੍ਰਿਕਟ ਗਰਾਉਂਡ 'ਤੇ ਹਿਊਜ 63 ਰਨ ਬਣਾ ਕੇ ਖੇਡ ਰਹੇ ਸਨ। ਇਸ ਦੌਰਾਨ ਨਿਊ ਸਾਊਥ ਵੇਲਸ ਦੇ ਬਾਲਰ ਸੀਨ ਏਬੋਟ ਦੀ ਇੱਕ ਬਾਲ ਨੂੰ ਹੁਕ ਕਰਨ ਲਈ ਉਹ ਅੱਗੇ ਵਧੇ, ਬਾਲ ਸਿੱਧੇ ਉਨ੍ਹਾਂ ਦੇ ਸਿਰ ਪਿੱਛੇ ਜਾ ਲੱਗੀ ਸੀ।