ਲਕਸ਼ੈ ਸੇਨ ਨੇ ਜਿੱਤਿਆ ਬੁਲਗਾਰੀਆ ਓਪਨ ਦਾ ਖਿਤਾਬ
Published : Aug 17, 2017, 12:24 pm IST
Updated : Mar 23, 2018, 4:49 pm IST
SHARE ARTICLE
Lakshya Sen
Lakshya Sen

ਪ੍ਰਤਿਭਾਸ਼ਾਲੀ ਸ਼ਟਲਰ ਲਕਸ਼ੈ ਸੇਨ ਬੁਲਗਾਰੀਆ ਦੇ ਸੋਫੀਆ 'ਚ ਚਲ ਰਹੀ ਬੁਲਗਾਰੀਆ ਓਪਨ ਕੌਮਾਂਤਰੀ ਬੈਡਮਿੰਟਨ ਸੀਰੀਜ਼ ਦੇ ਫਾਈਨਲ 'ਚ ਕ੍ਰੋਏਸ਼ੀਆ ਦੇ ਜਵੋਨਿਮਿਰ ਡੁਰਕਿਜਾਕ ਨੂੰ..

ਨਵੀਂ ਦਿੱਲੀ- ਪ੍ਰਤਿਭਾਸ਼ਾਲੀ ਸ਼ਟਲਰ ਲਕਸ਼ੈ ਸੇਨ ਬੁਲਗਾਰੀਆ ਦੇ ਸੋਫੀਆ 'ਚ ਚਲ ਰਹੀ ਬੁਲਗਾਰੀਆ ਓਪਨ ਕੌਮਾਂਤਰੀ ਬੈਡਮਿੰਟਨ ਸੀਰੀਜ਼ ਦੇ ਫਾਈਨਲ 'ਚ ਕ੍ਰੋਏਸ਼ੀਆ ਦੇ ਜਵੋਨਿਮਿਰ ਡੁਰਕਿਜਾਕ ਨੂੰ ਹਰਾ ਕੇ ਚੈਂਪੀਅਨ ਬਣੇ। ਦੂਜਾ ਦਰਜਾ ਪ੍ਰਾਪਤ ਡੁਰਕਿਜਾਕ ਤੋਂ ਪਹਿਲਾ ਸੈੱਟ ਗੁਆਉਣ ਦੇ ਬਾਅਦ ਲਕਸ਼ੈ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਅਗਲੇ ਦੋਵੇਂ ਗੇਮ ਆਪਣੇ ਨਾਂ ਕੀਤੇ।

ਹਾਲ ਹੀ 'ਚ ਆਪਣਾ 16ਵਾਂ ਜਨਮ ਦਿਨ ਮਨਾਉਣ ਵਾਲੇ ਉੱਤਰਾਖੰਡ ਦੇ ਇਸ ਸ਼ਟਲਰ ਨੇ ਡੁਰਕਿਜਾਕ ਨੂੰ 18-21, 21-12, 21-17 ਨਾਲ ਹਰਾਇਆ। ਵਿਸ਼ਵ ਦੇ ਜੂਨੀਅਰ ਨੰਬਰ ਇਕ ਬੈਡਮਿੰਟਨ ਖਿਡਾਰੀ ਰਹਿ ਚੁੱਕੇ ਸੇਨ ਨੂੰ ਹਾਲ ਹੀ 'ਚ ਸਾਬਕਾ ਆਲ ਇੰਗਲੈਂਡ ਚੈਂਪੀਅਨ ਪੀਟਰ ਗੇਡ ਦੇ ਕੋਲ ਕੋਚਿੰਗ ਦੇ ਲਈ ਭੇਜਿਆ ਗਿਆ। ਗੇਡ ਅਜੇ ਫਰਾਂਸ ਦੇ ਮੁੱਖ ਕੋਚ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement