
ਨਵਾਂਸ਼ਹਿਰ ਦੇ ਕਸਬਾ ਬੰਗਾ ਵਿਚ ਹੋਮਵਰਕ ਨਾ ਕਰਨ 'ਤੇ ਅਧਿਆਪਕ ਨੇ ਬੱਚੀ ਨੂੰ ਕੁੱਟ-ਕੁੱਟ ਕਿ ਹਸਪਤਾਲ ਪਹੁੰਚਾ ਦਿੱਤਾ।
ਨਵਾਂਸ਼ਹਿਰ ਦੇ ਕਸਬਾ ਬੰਗਾ ਵਿਚ ਹੋਮਵਰਕ ਨਾ ਕਰਨ 'ਤੇ ਅਧਿਆਪਕ ਨੇ ਬੱਚੀ ਨੂੰ ਕੁੱਟ-ਕੁੱਟ ਕਿ ਹਸਪਤਾਲ ਪਹੁੰਚਾ ਦਿੱਤਾ। ਮਾਸੂਮ ਬੱਚੀ ਦਾ ਕਸੂਰ ਸਿਰਫ ਐਨਾ ਸੀ ਕਿ ਬੱਚੀ ਵੱਲੋਂ ਪੰਜਾਬੀ ਦਾ ਹੋਮਸਰਕ ਪੂਰਾ ਨਹੀਂ ਸੀ ਕੀਤਾ ਗਿਆ। ਦਸ ਦਈਏ ਕਿ ਬੱਚੀ ਪੰਜਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਬੱਚੀ ਨੂੰ ਅਧਿਆਪਕ ਵੱਲੋਂ ਇਸ ਬੇਰਹਿਮੀ ਨਾਲ ਕੁੱਟਿਆ ਗਿਆ ਕਿ ਉਸਦੇ ਸਰੀਰ 'ਤੇ ਲਾਸ਼ਾਂ ਪੈ ਗਈਆਂ। ਨਵਾਂਸ਼ਹਿਰ ਦੇ ਕਸਬਾ ਬੰਗਾ ਦੇ ਪਿੰਡ ਲੰਗੇਰੀ ਦੇ ਸਰਕਾਰੀ ਸਕੂਲ ਦੀ ਪੰਜਵੀਂ ਕਲਾਸ ਦੀ ਵਿਦਿਆਰਥਣ ਵੱਲੋਂ ਪੰਜਾਬੀ ਦਾ ਹੋਮਵਰਕ ਪੂਰਾ ਨਾ ਕੀਤੇ ਜਾਣ 'ਤੇ ਅਧਿਆਪਕ ਨੇ ਬੱਚੀ ਦੀ ਡੰਡੇ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰ ਦਿੱਤੀ।
5th class Student Beaten by Teacherਇਸ਼ੂ ਨਾਂ ਦੀ ਬੱਚੀ ਦੇ ਪਿਤਾ ਜੋਗਿੰਦਰ ਪਾਲ ਦਾ ਕਹਿਣਾ ਹੈ ਕਿ ਇਸ ਅਧਿਆਪਕ ਵੱਲੋਂ ਬੱਚਿਆਂ ਨੂੰ ਕੁੱਟੇ ਜਾਣ ਦੀਆਂ ਪਹਿਲਾਂ ਵੀ ਸ਼ਿਕਾਇਤਾਂ ਆ ਚੁੱਕੀਆਂ ਹਨ ਅਤੇ ਇਸ ਤਰਾਂ ਦੇ ਕਿੰਨੇ ਹੀ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵੀ ਸਕੂਲ ਪ੍ਰਸ਼ਾਸ਼ਨ ਵੱਲੋਂ ਕੋਈ ਬਣਦਾ ਕਦਮ ਨਹੀਂ ਚੁੱਕਿਆ ਗਿਆ। ਦੋਸ਼ੀ ਅਧਿਆਪਕ ਦੇ ਪੱਖ 'ਚ ਕਈ ਹੋਰ ਅਧਿਆਪਕਾਂ ਨੇ ਵੀ ਬੱਚੀ ਦੇ ਮਾਤਾ ਪਿਤਾ ਨੂੰ ਮੰਦਾ ਬੋਲਿਆ ਹੈ।
5th class Student Beaten by Teacherਉਧਰ ਮਾਰਕੁੱਟ ਕਰਨ ਵਾਲੇ ਅਧਿਆਪਕ ਦਿਲਬਾਗ ਰਾਮ ਨਾਲ ਪੁੱਛ-ਗਿੱਛ ਦੌਰਾਨ ਉਨ੍ਹਾਂ ਕਿਹਾ ਕਿ ਉਹ ਬੱਚੀ ਨੂੰ ਗੁੱਸੇ ਵਿਚ ਕੁੱਟਦੇ ਰਹੇ ਪਰ ਆਪਣੀ ਇਸ ਗ਼ਲਤੀ ਲਈ ਉਨ੍ਹਾਂ ਨੇ ਬੱਚੀ ਦੇ ਪਰਿਵਾਰ ਤੋਂ ਮੁਆਫੀ ਮੰਗ ਲਈ ਹੈ। ਪਰ ਬੱਚੀ ਦੇ ਪਰਿਵਾਰ ਦੀ ਮੰਗ ਹੈ ਕਿ ਦੋਸ਼ੀ ਅਧਿਆਪਕ ਅਤੇ ਉਸਦਾ ਸਾਥ ਦੇ ਰਹੇ ਹੋਰ ਸਟਾਫ਼ ਮੈਂਬਰ ਜੋ ਕਿ ਉਨ੍ਹਾਂ ਨੂੰ ਬੁਰਾ ਭਲਾ ਬੋਲੇ ਸਨ ਉਨ੍ਹਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।