
ਜਰਮਨੀ ਦੇ ਸਟਾਰ ਫੁਟਬਾਲਰ ਮੈਜ਼ਿਟ ਓਜ਼ਿਲ ਨੇ ਇੰਟਰਨੈਸ਼ਨਲ ਫੁਟਬਾਲ ਤੋਂ ਸੰਨਿਆਸ ਲੈ ਲਿਆ ਹੈ । ਤੁਹਾਨੂੰ ਦਸ ਦੇਈਏ ਕੇ ਤੁਰਕੀ ਦੇ ਰਾਸ਼ਟਰਪਤੀ
ਜਰਮਨੀ ਦੇ ਸਟਾਰ ਫੁਟਬਾਲਰ ਮੈਜ਼ਿਟ ਓਜ਼ਿਲ ਨੇ ਇੰਟਰਨੈਸ਼ਨਲ ਫੁਟਬਾਲ ਤੋਂ ਸੰਨਿਆਸ ਲੈ ਲਿਆ ਹੈ । ਤੁਹਾਨੂੰ ਦਸ ਦੇਈਏ ਕੇ ਤੁਰਕੀ ਦੇ ਰਾਸ਼ਟਰਪਤੀ ਰਜਬ ਤਇਬ ਐਰਦੋਆਨ ਦੇ ਨਾਲ ਤਸਵੀਰ ਖਿਚਾਉਣ ਤੋਂ ਬਾਅਦ ਉਹ ਲਗਾਤਾਰ ਵਿਵਾਦਾਂ ਵਿਚ ਘਿਰੇ ਹੋਏ ਸਨ। ਦਰਅਸਲ ਮੈਜ਼ਿਟ ਓਜ਼ਿਲ ਤੁਰਕੀ ਮੂਲ ਦੇ ਖਿਡਾਰੀ ਹਨ ਜਿਨ੍ਹਾਂ ਨੇ ਜਰਮਨੀ ਦੇ ਵਲੋਂ ਖੇਡਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
mesut ozil
ਤੁਹਾਨੂੰ ਦਸ ਦੇਈਏ ਕੇ ਰੂਸ ਵਿੱਚ ਹੋਏ ਵਿਸ਼ਵ ਕੱਪ `ਚ ਪਿਛਲੀ ਜੇਤੂ ਟੀਮ ਦੇ ਬਾਹਰ ਹੋਣ ਦੇ ਬਾਅਦ 29 ਸਾਲ ਦੇ ਓਜਿਲ ਦੀ ਬਹੁਤ ਆਲੋਚਨਾ ਕੀਤੀ ਗਈ । ਵਿਸ਼ਵ ਕੱਪ ਵਿਚ ਜਰਮਨੀ ਦੇ ਪਹਿਲੇ ਰਾਉਂਡ ਵਿੱਚ ਬਾਹਰ ਹੋ ਜਾਣ ਦੇ ਬਾਅਦ ਉਹਨਾਂ ਦੇ ਪ੍ਰਸੰਸਕ ਕਾਫ਼ੀ ਨਿਰਾਸ਼ ਸਨ । ਕਿਹਾ ਜਾ ਰਿਹਾ ਹੈ ਕੇ ਤੁਰਕੀ ਰਾਸ਼ਟਰਪਤੀ ਰਜਬ ਤਇਬ ਐਰਦੋਆਨ ਦੇ ਨਾਲ ਫੋਟੋ ਖਿਚਵਾਉਣ ਦੇ ਬਾਅਦ ਉਨ੍ਹਾਂ ਦੀ ਇਮਾਨਦਾਰੀ ਉਤੇ ਲਗਾਤਾਰ ਸਵਾਲ ਉਠ ਰਹੇ ਸਨ ।
mesut ozil
ਦਸਿਆ ਜਾ ਰਿਹਾ ਹੈ ਕੇ ਇਸ ਮਾਮਲੇ ਸਬੰਧੀ ਜਰਮਨੀ ਦੇ ਮੈਨੇਜਰ ਓਲਿਵਰ ਨੇ ਤਾਂ ਇੰਨਾ ਤੱਕ ਕਹਿ ਦਿੱਤਾ ਸੀ ਕਿ ਅਰਸੇਨਲ ਦੇ ਇਸ ਮਿਡਫਿਲਡਰ ਨੂੰ ਟੀਮ `ਚ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ ਸੀ ।ਇਸ ਦੇ ਬਾਅਦ ਉਨ੍ਹਾਂ ਨੂੰ ਆਪਣੇ ਬਿਆਨ ਲਈ ਮੁਆਫੀ ਵੀ ਮੰਗਣੀ ਪਈ। ਇਸ ਵਿਵਾਦ ਦੇ ਬਾਅਦ ਮੈਜ਼ਿਟ ਦੇ ਪਿਤਾ ਨੇ ਵੀ ਦੁਖ ਸਾਫ਼ ਕਰਦੇ ਹੋਏ ਕਿਹਾ ਸੀ ਕਿ ਮੈਂ ਉਸ ਦੀ ਜਗਾ ਹੁੰਦਾ ਤਾਂ ਜਰਮਨੀ ਦੇ ਵਲੋਂ ਖੇਡਣਾ ਛੱਡ ਦਿੰਦਾ।
mesut ozil
ਮੈਜ਼ਿਟ ਨੇ ਜਰਮਨੀ ਲਈ ਬਹੁਤ ਕੁੱਝ ਕੀਤਾ ਹੈ ਪਰ ਇਸ ਦੇ ਬਦਲੇ ਵਿੱਚ ਮੈਜ਼ਿਟ ਨੂੰ ਕੀ ਮਿਲਿਆ । ਉਸ ਨੂੰ ਬੇਵਜਾਹ ਕੁਰਬਾਨੀ ਦਾ ਬਕਰਾ ਬਣਾਇਆ ਜਾ ਰਿਹਾ ਹੈ। ਸੰਨਿਆਸ ਦੀ ਖਬਰ ਦੀ ਜਾਣਕਾਰੀ ਦਿੰਦੇ ਹੋਏ ਓਜਿਲ ਨੇ ਕਿਹਾ ਕਿ ਇੱਕ ਫੋਟੋ ਦੇ ਕਾਰਨ ਇੰਨਾ ਵਿਵਾਦ ਹੋਣਾ ਨਿਰਾਸ਼ਾਜਨਕ ਹੈ । ਮੈਂ ਕਿਸੇ ਦੇ ਨਾਲ ਫੋਟੋ ਰਾਜਨੀਤੀ ਜਾਂ ਚੋਣ ਲਈ ਨਹੀ ਖਿਚਵਾਈ ਸੀ ।
mesut ozil
ਮੇਰਾ ਕੰਮ ਫੁਟਬਾਲ ਖੇਡਣਾ ਹੈ ਨਾ ਕਿ ਰਾਜਨੀਤੀ ਕਰਣਾ।ਉਹਨਾਂ ਨੇ ਕਿਹਾ ਕੇ ਸਾਡੀ ਦੋਨਾਂ ਦੀ ਮੁਲਾਕਾਤ ਪਹਿਲਾਂ ਤੋਂ ਨਿਸ਼ਚਿਤ ਨਹੀ ਸੀ। ਇਸ ਦੇ ਬਾਵਜੂਦ ਮੇਰੇ ਨਾਲ ਜੋ ਵਰਤਾਓ ਕੀਤਾ ਗਿਆ ਉਸ ਤੋਂ ਮੇਰੀ ਇੱਛਾ ਖਤਮ ਹੋ ਗਈ ਹੈ ਕਿ ਮੈਂ ਜਰਮਨੀ ਦੀ ਜਰਸੀ ਵਿੱਚ ਫਿਰ ਤੋਂ ਖੇਡਾਗਾ। ਰੋਸ ਪ੍ਰਗਟਾਉਂਦਿਆਂ ਹੋਇਆ ਮੈਜ਼ਿਟ ਨੇ ਕਿਹਾ ਕੇ ਟੀਮ ਮੈਨੇਜਮੇਂਟ ਨੇ ਮੇਰੇ ਲਈ ਜੋ ਅਪਮਾਨਜਨਕ ਸ਼ਬਦ ਵਰਤੇ ਉਸ,ਤੋਂ ਮੈਂ ਦੁਖੀ ਨਹੀਂ ਸਗੋਂ ਹੈਰਾਨ ਹਾਂ । ਕਈ ਪ੍ਰਸੰਸਕਾਂ ਨੇ ਵੀ ਮੇਰੇ ਉੱਤੇ ਗੰਦੀ ਟਿੱਪਣੀ ਕੀਤੀ। `ਤੇ ਉਹਨਾਂ ਨੇ ਕਿਹਾ ਕੇ ਇਸ ਕਾਰਨ ਹੀ ਮਈ ਫ਼ੁਟਬਾਲ ਤੋਂ ਸੰਨਿਆਸ ਲੈ ਰਿਹਾ ਹਾਂ।