
ਬ੍ਰਿਟੇਨ ਵਿਚ ਸਿੱਖ ਫੁਟਬਾਲ ਪ੍ਰਸ਼ੰਸਕ ਨੂੰ ਕੱਪੜੇ ਉਤਾਰ ਕੇ ਭਾਰਤ ਵਾਪਸ ਭੇਜਣ ਦੀ ਧਮਕੀ
ਵਿਦੇਸ਼ ਦੀ ਧਰਤੀ ਤੇ ਸਿੱਖਾਂ ਨੂੰ ਬਹੁਤ ਵਾਰ ਸ਼ਰਮਨਾਕ ਹਲਾਤਾਂ ਦਾ ਸਾਹਮਣਾ ਕਰਨਾ ਪਿਆ ਹੈ। ਕਦੇ ਉਨ੍ਹਾਂ ਦੀਆਂ ਦਸਤਾਰਾਂ ਨੂੰ ਲੈ ਕਿ ਤੇ ਉਨ੍ਹਾਂ ਦੀ ਨਸਲਭੇਦ ਨੂੰ ਲੈ ਕੇ। ਹਾਲਾਂਕਿ ਵਿਦੇਸ਼ੀ ਇਸ ਗੱਲ ਤੋਂ ਭਲੀ ਭਾਂਤੀ ਜਾਣੂ ਹਨ ਕਿ ਸਿੱਖ ਕੌਮ ਅੱਜ ਦੀ ਹੀ ਨਹੀਂ ਕਿੰਨੇ ਹੀ ਦਹਾਕਿਆਂ ਤੋਂ ਵਿਦੇਸ਼ ਦੀ ਧਰਤੀ 'ਤੇ ਵਸੀ ਹੋਈ ਹੈ, ਫਿਰ ਵੀ ਅਜਿਹੀਆਂ ਘਟਨਾਵਾਂ ਜੋ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ ਪਤਾ ਨਹੀਂ ਕਿੰਨਾ ਸਮਾਂ ਹੋਰ ਘਟਦੀਆਂ ਰਹਿਣਗੀਆਂ।
Britain Flagਅਜਿਹਾ ਹੀ ਇਕ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ। ਪੂਰਬੀ ਲੰਡਨ ਦੇ ਇਲਫਰਡ ਵਿਚ ਇੱਕ ਸਿੱਖ ਫੁਟਬਾਲ ਪ੍ਰਸ਼ੰਸਕ ਨੂੰ ‘ਨਸਲਭੇਦ’ ਦਾ ਸਾਹਮਣਾ ਕਰਨਾ ਪਿਆ ਹੈ। ਦਰਅਸਲ, ਗਗਨ ਨਾਮ ਦੇ ਸਿੱਖ ਫੁਟਬਾਲ ਪ੍ਰਸ਼ੰਸਕ ਨੇ ਆਪਣੀ ਦੁਕਾਨ ਦੀ ਵਿੰਡੋ ਉੱਤੇ ਬ੍ਰਿਟਿਸ਼ ਝੰਡਾ ਲਗਾਇਆ ਸੀ ਜਿਸ ਤੋਂ ਬਾਅਦ ਪੱਤਰ ਲਿਖਕੇ ਉਨ੍ਹਾਂ ਉੱਤੇ ਨਸਲਵਾਦੀ ਟਿੱਪਣੀ ਕੀਤੀ ਗਈ। ‘ਦ ਸੰਨ’ ਦੀ ਰਿਪੋਰਟ ਦੇ ਮੁਤਾਬਕ, 31 ਸਾਲਾ ਗਗਨ ਨੂੰ ਪਿਛਲੇ ਹਫਤੇ ਇਕ ਬਰੰਗ ਪੱਤਰ ਮਿਲਿਆ ਸੀ, ਜਿਸ ਵਿਚ ਲਿਖਿਆ ਗਿਆ ਸੀ ਕਿ ਉਨ੍ਹਾਂ ਨੂੰ ਫੁਟਬਾਲ ਵਿਸ਼ਵ ਕੱਪ ਦੇ ਦੌਰਾਨ ਇੰਗਲੈਂਡ ਦਾ ਸਮਰਥਨ ਨਹੀਂ ਕਰਨਾ ਚਾਹੀਦਾ ਹੈ ਕਿਉਂਕਿ ਉਹ ਭਾਰਤੀ ਹੈ।
Footballਇਸ ਵਿਚ ਇਹ ਵੀ ਲਿਖਿਆ ਸੀ ਕਿ ਅਜਿਹਾ ਕਰਨਾ ਏਸ਼ੀਆਈ ਭਾਈਚਾਰੇ ਦੇ ਨਾਲ ਧੋਖਾ ਕਰਨਾ ਹੋਵੇਗਾ। ਪੱਤਰ ਵਿਚ ‘ਜੀ ਐਮ ਐਸ ਹੀਟਿੰਗ ਐਂਡ ਪਲੰਬਿੰਗ’ ਦੇ ਪ੍ਰਬੰਧਕ ਉੱਤੇ ਆਪਣੀ ਮਾਤਭੂਮੀ ਨੂੰ ਭੁਲਾਉਣ ਦਾ ਵੀ ਦੋਸ਼ ਲਗਾਇਆ ਗਿਆ। ਗਗਨ ਨੇ ਬੀਤੇ ਵੀਰਵਾਰ ਨੂੰ ਇਲਫਰਡ ਵਿਚ ਆਪਣੀ ਦੁਕਾਨ ਉੱਤੇ ਇਹ ਝੰਡਾ ਲਗਾਇਆ ਸੀ ਜਿਸਦੇ ਅਗਲੇ ਦਿਨ ਉਨ੍ਹਾਂ ਨੂੰ ਇਹ ਪੱਤਰ ਮਿਲਿਆ। ਪੱਤਰ ਵਿਚ ਉਨ੍ਹਾਂ ਦੇ ਝੰਡਾ ਲਗਾਉਣ ਦੀ ਗੱਲ ਤੇ ਲਿਖਿਆ ਸੀ ਕਿ ਤੂੰ ਆਪਣੀ ਦੁਕਾਨ ਦੇ ਬਾਹਰ ਗਲਤ ਝੰਡਾ ਲਗਾਇਆ ਹੈ ਜਦੋਂ ਕਿ ਤੂੰ ਭਾਰਤ ਵਲੋਂ ਹੈ।
Sikh Fifa Fanਉਸ ਵਿਚ ਰੰਗ ਦੇ ਵਿਤਕਰੇ ਦੀ ਵੀ ਗੱਲ ਲਿਖੀ ਗਈ ਸੀ। ਲਿਖਿਆ ਸੀ ਕਿ ਤੂੰ ਅਪਣੀ ਚਮੜੀ ਦਾ ਰੰਗ ਵੀ ਭੁੱਲ ਗਿਆ ਹੈ। ਤੈਨੂੰ ਅਪਣੀ ਦੁਕਾਨ ਦੇ ਬਾਹਰ ਪਾਕਿਸਤਾਨੀ ਝੰਡਾ ਲਗਾਉਣਾ ਚਾਹੀਦਾ ਹੈ ਨਾ ਕਿ ਬ੍ਰਿਟਿਸ਼ ਝੰਡਾ। ਗਗਨ ਨੇ ਦੱਸਿਆ ਕਿ ਇਹ ਪੱਤਰ ਬਹੁਤ ਗ਼ਲਤ ਸ਼ਬਦਾਵਲੀ, ਨਫਰਤ ਅਤੇ ਗਾਲਾਂ ਨਾਲ ਭਰਿਆ ਹੋਇਆ ਸੀ। ਪੱਤਰ ਵਿਚ ਬਹੁਤ ਸਖਤੀ ਨਾਲ ਧਮਕੀ ਦਿੱਤੀ ਗਈ ਹੈ ਕਿ ਜੇਕਰ ‘ਨੇਸ਼ਨਲ ਫਰੰਟ ਸਕਿਨ ਹੇਡ’ ਨੇ ਇਸ ਝੰਡੇ ਨੂੰ ਦੁਬਾਰਾ ਇਸ ਦੁਕਾਨ ਦੇ ਬਾਹਰ ਦੇਖਿਆ ਤਾਂ ਉਨ੍ਹਾਂ ਨੂੰ ਬਿਨਾਂ ਉਨ੍ਹਾਂ ਦੇ ਕੱਪੜਿਆਂ ਤੋਂ ਨੰਗਾ ਕਰਕੇ ਭਾਰਤ ਵਾਪਸ ਭੇਜਿਆ ਜਾਵੇਗਾ।