
ਵੀਰਵਾਰ ਨੂੰ ਟੋਕਿਓ ਵਿਚ 1,979 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ।
ਟੋਕਿਓ - ਟੋਕਿਓ ਓਲੰਪਿਕ, ਜੋ ਕਿ ਪਹਿਲਾਂ ਹੀ ਕੋਰੋਨਾ ਵਾਇਰਸ ਕਾਰਨ ਇਕ ਸਾਲ ਦੇਰੀ ਨਾਲ ਕਰਵਾਇਆ ਜਾ ਰਿਹਾ ਹੈ, ਇਸ 'ਤੇ ਅਜੇ ਵੀ ਕੋਰੋਨਾ ਦਾ ਖ਼ਤਰਾ ਮੰਡਰਾ ਰਿਹਾ ਹੈ। ਓਲੰਪਿਕ ਅੱਜ ਤੋਂ ਸ਼ੁਰੂ ਹੋ ਰਿਹਾ ਹੈ, ਪਰ ਇਸ ਤੋਂ ਇਕ ਦਿਨ ਪਹਿਲਾਂ ਟੋਕਿਓ ਵਿਚ ਕੋਰੋਨਾ ਦੇ ਤਕਰੀਬਨ ਦੋ ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਅੰਕੜਾ 6 ਮਹੀਨਿਆਂ ਵਿਚ ਸਭ ਤੋਂ ਵੱਧ ਹੈ। ਜਾਣਕਾਰੀ ਅਨੁਸਾਰ ਵੀਰਵਾਰ ਨੂੰ ਟੋਕਿਓ ਵਿਚ 1,979 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ - ਜੀਨ ਪਾਉਣ ਕਾਰਨ ਦਾਦੇ ਨੇ ਪੋਤੀ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ, ਨਹਿਰ 'ਚ ਸੁੱਟੀ ਲਾਸ਼
Tokyo Olympics
ਇਹ ਅੰਕੜਾ 15 ਜਨਵਰੀ ਤੋਂ ਬਾਅਦ ਦਾ ਸਭ ਤੋਂ ਵੱਡਾ ਅੰਕੜਾ ਹੈ। 15 ਜਨਵਰੀ ਵਾਲੇ ਦਿਨ 2,044 ਨਵੇਂ ਕੇਸ ਸਾਹਮਣੇ ਆਏ ਸਨ। ਟੋਕਿਓ ਓਲੰਪਿਕ ਨੂੰ ਧਿਆਨ ਵਿਚ ਰੱਖਦੇ ਹੋਏ, ਜਾਪਾਨੀ ਪ੍ਰਧਾਨ ਮੰਤਰੀ ਯੋਸ਼ੀਹਿੰਦੇ ਸੁਗਾ ਨੇ 12 ਜੁਲਾਈ ਨੂੰ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ ਪਰ ਉਸ ਤੋਂ ਬਾਅਦ ਵੀ ਨਵੇਂ ਕੇਸਾਂ ਦੀ ਗਿਣਤੀ ਹਰ ਰੋਜ਼ ਵਧ ਰਹੀ ਹੈ। ਟੋਕਿਓ ਵਿਚ ਐਮਰਜੈਂਸੀ 22 ਅਗਸਤ ਤੱਕ ਲਾਗੂ ਰਹੇਗੀ।
Corona Virus
ਇਹ ਵੀ ਪੜ੍ਹੋ - ਅੱਜ ਹੋਵੇਗੀ ਨਵਜੋਤ ਸਿੱਧੂ ਦੀ ਤਾਜਪੋਸ਼ੀ, ਸਮਾਗਮ ਵਿਚ ਕੈਪਟਨ ਅਮਰਿੰਦਰ ਸਿੰਘ ਵੀ ਕਰਨਗੇ ਸ਼ਿਰਕਤ
ਜਾਪਾਨ ਵਿਚ ਹੁਣ ਤੱਕ 8.53 ਲੱਖ ਤੋਂ ਵੱਧ ਮਾਮਲੇ ਅਤੇ 15,100 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਜ਼ਿਆਦਾਤਰ ਮੌਤਾਂ ਇਸ ਸਾਲ ਹੀ ਹੋਈਆਂ ਹਨ। ਟੋਕਿਓ ਓਲੰਪਿਕ ਵਿਚ ਦਰਸ਼ਕਾਂ ਦੇ ਆਉਣ 'ਤੇ ਪਾਬੰਦੀ ਲਗਾਈ ਗਈ ਹੈ, ਜੋ ਪਹਿਲਾਂ ਹੀ ਇਕ ਸਾਲ ਦੇਰੀ ਨਾਲ ਚੱਲ ਰਿਹਾ ਹੈ। ਮਹਾਂਮਾਰੀ ਦੌਰਾਨ ਓਲੰਪਿਕਸ ਦੇ ਆਯੋਜਨ ਲਈ ਪ੍ਰਧਾਨ ਮੰਤਰੀ ਯੋਸ਼ੀਹਿੰਦੇ ਦੀ ਵੀ ਆਲੋਚਨਾ ਹੋ ਰਹੀ ਹੈ।
Tokyo Olympics
ਮੀਡੀਆ ਦੇ ਸਰਵੇਖਣ ਵਿਚ ਉਹਨਾਂ ਦੀ ਰੇਟਿੰਗ ਲਗਭਗ 30% ਤੱਕ ਘੱਟ ਗਈ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜਾਪਾਨ ਵਿਚ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚ ਲਾਗ ਤੇਜ਼ੀ ਨਾਲ ਵੱਧ ਰਹੀ ਹੈ, ਜਿਨ੍ਹਾਂ ਨੇ ਕੋਰੋਨਾ ਦੀ ਡੋਜ਼ ਨਹੀਂ ਲਈ ਹੈ। ਜਪਾਨ ਵਿਚ ਟੀਕਾਕਰਣ ਦੀ ਗਤੀ ਵੀ ਹੌਲੀ ਹੈ। ਅਜੇ ਤੱਕ ਸਿਰਫ਼ 23% ਆਬਾਦੀ ਨੂੰ ਇੱਥੇ ਵੈਕਸੀਨ ਲਗਾਈ ਗਈ ਹੈ। ਮਾਹਰਾਂ ਨੇ ਖਦਸ਼ਾ ਜਤਾਇਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਟੋਕਿਓ ਵਿਚ ਕੋਰੋਨਾ ਦੇ ਕੇਸ ਹੋਰ ਵਧ ਜਾਣਗੇ।