ਚਾਰ ਦਹਾਕਿਆਂ ਬਾਅਦ ਓਲੰਪਿਕ ਮੈਡਲ 'ਤੇ ਭਾਰਤੀ ਹਾਕੀ ਟੀਮ ਦੀਆਂ ਨਜ਼ਰਾਂ, ਪਹਿਲੀ ਚੁਣੌਤੀ ਨਿਊਜ਼ੀਲੈਂਡ
Published : Jul 23, 2021, 3:56 pm IST
Updated : Jul 23, 2021, 3:56 pm IST
SHARE ARTICLE
Indian Men's Hockey team waiting to end 41-year-old medal drought
Indian Men's Hockey team waiting to end 41-year-old medal drought

ਚਾਰ ਦਹਾਕਿਆਂ ਬਾਅਦ ਓਲੰਪਿਕ ਜਿੱਤਣ ਦੇ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਭਾਰਤੀ ਹਾਕੀ ਟੀਮ ਨਿਊਜ਼ੀਲੈਂਡ ਦੇ ਰੂਪ ਵਿਚ ਪਹਿਲੀ ਚੁਣੌਤੀ ਦਾ ਸਾਹਮਣਾ ਕਰੇਗੀ। 

ਨਵੀਂ ਦਿੱਲੀ: ਚਾਰ ਦਹਾਕਿਆਂ ਬਾਅਦ ਓਲੰਪਿਕ ਵਿਚ ਤਗਮਾ ਜਿੱਤਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਭਾਰਤੀ ਹਾਕੀ ਟੀਮ ਸ਼ਨੀਵਾਰ ਨੂੰ ਗਰੁੱਪ-ਏ ਵਿਚ ਨਿਊਜ਼ੀਲੈਂਡ ਦੇ ਰੂਪ ਵਿਚ ਆਪਣੀ ਪਹਿਲੀ ਚੁਣੌਤੀ ਦਾ ਸਾਹਮਣਾ ਕਰੇਗੀ। ਰੀਓ ਤੋਂ ਟੋਕਿਓ ਤੱਕ ਵਿਸ਼ਵ ਦੀ ਰੈਂਕਿੰਗ ਵਿਚ ਚੌਥੇ ਸਥਾਨ 'ਤੇ ਪਹੁੰਚੀ ਭਾਰਤੀ ਟੀਮ ਨੇ ਪਰਿਪੱਕਤਾ ਦਾ ਇਕ ਲੰਬਾ ਸਫਰ ਤੈਅ ਕੀਤਾ ਹੈ। 10 ਨੌਜਵਾਨ ਖਿਡਾਰੀਆਂ ਦੀ ਇਹ ਟੀਮ ਦਿਮਾਗੀ ਤੌਰ 'ਤੇ ਕਾਫ਼ੀ ਮਜ਼ਬੂਤ ​​ਹੈ।

Indian Men's Hockey team waiting to end 41-year-old medal droughtIndian Men's Hockey team waiting to end 41-year-old medal drought

 

ਓਲੰਪਿਕ ਦੀ ਸਭ ਤੋਂ ਸਫਲ ਟੀਮ ਭਾਰਤ ਨੇ 8 ਵਾਰ ਸੋਨ ਤਮਗਾ ਜਿੱਤਿਆ  ਪਰ ਆਖਰੀ ਤਮਗਾ 1980 ਵਿਚ ਮਾਸਕੋ ਵਿਚ ਮਿਲਿਆ ਸੀ। ਪਿਛਲੇ ਚਾਰ ਸਾਲਾਂ ਵਿਚ ਭਾਰਤ ਨੇ ਏਸ਼ੀਆ ਕੱਪ (2017), ਏਸ਼ੀਅਨ ਚੈਂਪੀਅਨਜ਼ ਟਰਾਫੀ (2018) ਅਤੇ ਐਫਆਈਐਚ ਸੀਰੀਜ਼ ਫਾਈਨਲਜ਼ (2019) ਜਿੱਤੀ ਹੈ। 

Indian Men's Hockey team waiting to end 41-year-old medal droughtIndian Men's Hockey team waiting to end 41-year-old medal drought

 

ਕੋਚ ਗ੍ਰਾਹਮ ਰੀਡ ਅਨੁਸਾਰ, ‘ਮਹਾਂਮਾਰੀ ਦੇ ਦੌਰ ਵਿਚ ਮਾਨਸਿਕ ਮਜ਼ਬੂਤੀ ਖੇਡ ਵਿਚ ਸਫਲਤਾ ਦੀ ਕੁੰਜੀ ਸਿੱਧ ਹੋਵੇਗੀ। ਪਿਛਲੇ 15-16 ਮਹੀਨੇ ਕਾਫੀ ਮੁਸ਼ਕਿਲ ਰਹੇ ਅਤੇ ਮੈਨੂੰ ਭਾਰਤੀ ਖਿਡਾਰੀਆਂ ਨੂੰ ਕਰੀਬੀ ਨਾਲ ਸਮਝਣ ਦਾ ਮੌਕਾ ਮਿਲਿਆ। ਮੈਨੂੰ ਯਕੀਨ ਹੈ ਕਿ ਇਸੇ ਮਜ਼ਬੂਤੀ ਦੇ ਦਮ ’ਤੇ ਉਹ ਕਾਮਯਾਬੀ ਦੀ ਨਵੀਂ ਕਹਾਣੀ ਲਿਖਣਗੇ’।

Indian Men's Hockey team waiting to end 41-year-old medal droughtIndian Men's Hockey team waiting to end 41-year-old medal drought

 

ਕੈਪਟਨ ਮਨਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਵੱਡੀਆਂ ਟੀਮਾਂ ਨੂੰ ਹਰਾਉਣ ਤੋਂ ਬਾਅਦ ਖਿਡਾਰੀਆਂ ਦਾ ਆਤਮ ਵਿਸ਼ਵਾਸ ਵਧਿਆ ਹੈ ਅਤੇ ਕੋਰੋਨਾ ਦੇ ਬਾਵਜੂਦ ਫਿਟਨੈੱਸ ਦੇ ਮਾਮਲੇ ਵਿਚ ਇਹ ਟੀਮ ਕਿਸੇ ਤੋਂ ਵੀ ਘੱਟ ਨਹੀਂ। ਭਾਰਤੀ ਟੀਮ ਵਿਚ ਇਸ ਵਾਰ 10 ਅਜਿਹੇ ਖਿਡਾਰੀ ਹਨ, ਜਿਨ੍ਹਾਂ ਦਾ ਇਹ ਪਹਿਲਾ ਓਲੰਪਿਕ ਹੈ।

Olympic Games Olympic Games

 

ਦੱਸ ਦਈਏ ਕਿ ਟੋਕਿਓ ਓਲੰਪਿਕ ਵਿਚ ਹਿੱਸਾ ਲੈਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਦੇ 16 ਵਿਚੋਂ 8 ਖਿਡਾਰੀ ਪੰਜਾਬ ਦੇ ਹਨ। ਟੋਕਿਓ ਜਾਣ ਵਾਲੀ ਇਸ ਟੀਮ ਦੀ ਅਗਵਾਈ ਵੀ ਪੰਜਾਬੀ ਖਿਡਾਰੀ ਅਤੇ ਪੁਲਿਸ ਅਧਿਕਾਰੀ ਮਨਪ੍ਰੀਤ ਸਿੰਘ ਕਰ ਰਹੇ ਹਨ। ਉਹ ਪੰਜਾਬ ਪੁਲੀਸ ਵਿਚ ਡੀਐਸਪੀ ਦੇ ਅਹੁਦੇ 'ਤੇ ਤਾਇਨਾਤ ਹਨ। ਮਨਪ੍ਰੀਤ ਤੋਂ ਇਲਾਵਾ ਹਰਮਨਪ੍ਰੀਤ ਸਿੰਘ ,ਰੁਪਿੰਦਰਪਾਲ ਸਿੰਘ, ਹਾਰਦਿਕ ਸਿੰਘ ,ਸ਼ਮਸ਼ੇਰ ਸਿੰਘ,ਦਿਲਪ੍ਰੀਤ ਸਿੰਘ,ਗੁਰਜੰਟ ਸਿੰਘ ਅਤੇ ਮਨਦੀਪ ਸਿੰਘ ਨੂੰ ਵੀ ਭਾਰਤੀ ਟੀਮ ਵਿਚ ਥਾਂ ਮਿਲੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement