ਏਸ਼ੀਆਈ ਖੇਡਾਂ `ਚ ਭਾਰਤੀ ਖਿਡਾਰੀ ਲਗਾਤਾਰ ਬੇਹਤਰੀਨ ਪ੍ਰਦਰਸ਼ਨ ਕਰ ਰਹੇ ਹਨ।
ਜਕਾਰਤਾ : ਏਸ਼ੀਆਈ ਖੇਡਾਂ `ਚ ਭਾਰਤੀ ਖਿਡਾਰੀ ਲਗਾਤਾਰ ਬੇਹਤਰੀਨ ਪ੍ਰਦਰਸ਼ਨ ਕਰ ਰਹੇ ਹਨ। ਜਿਵੇ ਕਲ ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਨਾਮ ਕੀਤਾ। ਦੂਸਰੇ ਪਾਸੇ ਪਿਛਲੇ ਦਿਨੀ ਹੀ ਪੁਰਸ਼ ਅਤੇ ਮਹਿਲਾ ਹਾਕੀ ਟੀਮ ਨੇ ਇਕ ਇਤਿਹਾਸ ਰਚ ਦਿੱਤਾ। ਜਿਥੇ ਪੁਰਸ਼ ਹਾਕੀ ਟੀਮ ਨੇ 86 ਸਾਲ ਬਾਅਦ ਇਹ ਕਾਰਨਾਮਾ ਕੀਤਾ। ਉਥੇ ਹੀ ਮਹਿਲਾ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਜ਼ਾਖਸਤਾਨ ਨੂੰ 21-0 ਨਾਲ ਮਾਤ ਦਿੱਤੀ ਅਤੇ ਪੁਰਸ਼ ਹਾਕੀ ਟੀਮ ਨੇ ਹਾਂਗਕਾਂਗ ਨੂੰ 26-0 ਦੇ ਵੱਡੇ ਫ਼ਰਕ ਨਾਲ ਹਰਾਇਆ।
Is it? Bopanna-Divij in final tomorrow,Women kabbadi team can get us gold.Relay team ,Neeraj Chopra and hopefully Hima das in Athletics
— Karthik Raj (@kartcric) August 23, 2018
ਅੱਜ ਭਾਰਤੀ ਮਹਿਲਾ ਕਬੱਡੀ ਟੀਮ ਨੇ ਚੀਨੀ ਤਾਇਪੇ ਨੂੰ ਹਰਾ ਕੇ ਲਗਾਤਾਰ ਤੀਜੀ ਵਾਰ ਏਸ਼ੀਆਈ ਖੇਡਾਂ ਦੀ ਕਬੱਡੀ ਮੁਕਾਬਲੇ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ। ਪਿਛਲੀ ਦੋ ਵਾਰ ਗੋਲਡ ਮੈਡਲ ਜਿੱਤਣ ਵਾਲੀ ਭਾਰਤੀ ਟੀਮ ਨੇ ਸੈਮੀਫਾਈਨਲ ਵਿਚ ਚੀਨੀ ਤਾਇਪੇ ਨੂੰ 27 - 14 ਨਾਲ ਮਾਤ ਦਿੱਤਾ। ਤਿੰਨ ਵਾਰ 2012 , 2013 ਅਤੇ 2014 ਵਿਚ ਗੋਲਡ ਮੈਡਲ ਜਿੱਤ ਚੁੱਕੀ ਭਾਰਤੀ ਟੀਮ ਦਾ ਸਾਹਮਣਾ ਇਰਾਨ ਜਾਂ ਥਾਈਲੈਂਡ ਨਾਲ ਹੋਵੇਗਾ। ਤੁਹਾਨੂੰ ਦਸ ਦਈਏ ਕਿ ਭਾਰਤ ਗਰੁਪ ਏ ਵਿਚ ਸਿਖਰ `ਤੇ ਰਹਿ ਕੇ ਸੈਮੀਫਾਈਨਲ ਵਿਚ ਪਹੁੰਚਿਆ ਸੀ।
India performing to an kabbadi too for the India beat Chinese Taipei 27-14 to reach Women's Team Finals#KoiKasarNahi @SPNSportsIndia
— labh chand (@profitchand12) August 23, 2018
ਉਧਰ ਹੀ ਮਹਿਲਾ ਸਿੰਗਲਸ ਵਿਚ ਅੰਕਿਤਾ ਰੈਨਾ ਸੈਮੀਫਾਈਨਲ ਵਿਚ ਹਾਰ ਗਈ , ਪਰ ਦੇਸ਼ ਲਈ ਕਾਂਸੀ ਮੈਡਲ ਜਿੱਤ ਲਿਆ। ਟੇਨਿਸ ਵਿਚ ਸੈਮੀਫਾਈਨਲ ਹਾਰਨ ਵਾਲੇ ਦੋਨਾਂ ਖਿਡਾਰੀਆਂ ਨੂੰ ਕਾਂਸੀ ਦਾ ਮੈਡਲ ਦਿੱਤਾ ਜਾਂਦਾ ਹੈ। ਸੈਮੀਫਾਈਨਲ ਮੁਕਾਬਲੇ ਵਿਚ ਚੀਨ ਦੀ ਸੁਆਈ ਝੇਂਗ ਨੇ ਅੰਕਿਤਾ ਨੂੰ ਸਿੱਧੇ ਸਿੱਟਾ ਵਿਚ 6 - 4 , 7 - 6 ਨਾਲ ਹਰਾ ਦਿੱਤਾ। ਦੂਸਰੇ ਪਾਸੇ ਪੁਰਸ਼ ਡਬਲਸ ਵਿਚ ਰੋਹਨ ਬੋਪੰਨਾ ਅਤੇ ਦਿਵਿਜ ਸਰਨ ਦੀ ਜੋੜੀ ਫਾਈਨਲ ਵਿਚ ਪਹੁੰਚੀ।
#women's #Kabbadi team will play in #finals in #AsianGames2018 pic.twitter.com/NjtkiVtrRA
— VAN NEWS AGENCY (@vannewsagency) August 23, 2018
ਦੋਨਾਂ ਨੇ ਸੈਮੀਫਾਈਨਲ ਵਿਚ ਜਾਪਾਨ ਦੇ ਕਾਇਤੋ ਯੁਸੁਗੀ ਅਤੇ ਸ਼ੂ ਸ਼ਿਮਾਬੁਕੁਰੋ ਦੀ ਜੋੜੀ ਨੂੰ 4 - 6 , 6 - 3 , 10 - 8 ਨਾਲ ਹਰਾਇਆ। ਭਾਰਤ ਨੂੰ ਟੇਨਿਸ ਦੇ ਮਹਿਲਾ ਸਿੰਗਲਸ ਵਿਚ 8 ਸਾਲ ਬਾਅਦ ਕੋਈ ਮੈਡਲ ਮਿਲਿਆ ਹੈ। ਪਿਛਲੀ ਵਾਰ 2010 `ਚ ਦੋਹਾ ਏਸ਼ੀਆਈ ਖੇਡਾਂ ਵਿਚ ਸਾਨਿਆ ਮਿਰਜਾ ਨੇ ਕਾਂਸੀ ਮੈਡਲ ਜਿੱਤਿਆ ਸੀ। ਦਸਿਆ ਜਾ ਰਿਹਾ ਹੈ ਕਿ ਸਾਰੇ ਹੀ ਭਾਰਤੀ ਖਿਡਾਰੀ ਇਸ ਟੂਰਨਾਮੈਂਟ `ਚ ਬੇਹਤਰੀਨ ਪ੍ਰਦਰਸ਼ਨ ਕਰਕੇ ਕਰੋੜਾਂ ਦੇਸ਼ ਵਾਸੀਆਂ ਦਾ ਰਹੇ ਹਨ।