16th Asian Shooting Championship : ਪੰਜਾਬ ਦੇ ਅਰਜੁਨ ਬਬੂਤਾ ਨੇ ਚਮਕਾਇਆ ਦੇਸ਼ ਦਾ ਨਾਂ, ਜਿੱਤੇ ਦੋ ਸੋਨ ਤਮਗੇ

By : BALJINDERK

Published : Aug 23, 2025, 10:01 pm IST
Updated : Aug 23, 2025, 10:01 pm IST
SHARE ARTICLE
ਪੰਜਾਬ ਦੇ ਅਰਜੁਨ ਬਬੂਤਾ ਨੇ ਚਮਕਾਇਆ ਦੇਸ਼ ਦਾ ਨਾਂ, ਜਿੱਤੇ ਦੋ ਸੋਨ ਤਮਗੇ
ਪੰਜਾਬ ਦੇ ਅਰਜੁਨ ਬਬੂਤਾ ਨੇ ਚਮਕਾਇਆ ਦੇਸ਼ ਦਾ ਨਾਂ, ਜਿੱਤੇ ਦੋ ਸੋਨ ਤਮਗੇ

16th Asian Shooting Championship : ਇਲਾਵੇਨਿਲ ਦੇ ਨਾਲ ਜੋੜੀ ਬਣਾ ਕੇ ਜਿੱਤਿਆ10 ਮੀਟਰ ਏਅਰ ਰਾਈਫਲ ਮਿਸ਼ਰਿਤ ਟੀਮ ਸੋਨ ਤਮਗਾ

Shymkent (Kazakhstan) : ਅਰਜੁਨ ਬਬੂਤਾ ਅਤੇ ਇਲਾਵੇਨਿਲ ਵਲਾਰੀਵਾਨ ਦੀ ਅਗਵਾਈ ’ਚ ਭਾਰਤ ਨੇ 16ਵੀਂ ਏਸ਼ੀਆਈ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ’ਚ ਸੀਨੀਅਰ ਅਤੇ ਜੂਨੀਅਰ ਦੋਹਾਂ ਪੱਧਰਾਂ ਉਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ’ਚ ਸੋਨ ਤਗਮੇ ਜਿੱਤੇ।  ਸੀਨੀਅਰ ਭਾਰਤੀ ਜੋੜੀ ਨੇ ਚੀਨ ਦੀ ਡਿੰਗਕੇ ਲੂ ਅਤੇ ਸ਼ਿਨਲੂ ਪੇਂਗ ਦੀ ਜੋੜੀ ਨੂੰ 17-11 ਨਾਲ ਹਰਾ ਕੇ ਪੋਡੀਅਮ ਉਤੇ ਚੋਟੀ ਉਤੇ ਰਹੀ। 

ਸ਼ੰਭਵੀ ਸ਼ਰਵਣ ਅਤੇ ਨਾਰਾਇਣ ਪ੍ਰਣਵ ਦੀ ਜੋੜੀ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਜੂਨੀਅਰ ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ। ਉਸ ਨੇ ਸੀਰੀਜ਼ ਦੇ ਆਖਰੀ ਹਿੱਸੇ ਵਿਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ ਚੀਨ ਨੂੰ 16-12 ਨਾਲ ਹਰਾਇਆ। 

ਇਨ੍ਹਾਂ ਦੋ ਸੋਨ ਤਮਗਿਆਂ ਤੋਂ ਬਾਅਦ ਭਾਰਤ ਦੇ ਮੈਡਲਾਂ ਦੀ ਗਿਣਤੀ 22 ਹੋ ਗਈ ਹੈ। ਤਾਮਿਲਨਾਡੂ ਦੀ ਇਲਾਵੇਨਿਲ ਅਤੇ ਪੰਜਾਬ ਦੇ 26 ਸਾਲ ਦੇ ਬਬੂਤਾ ਦੋਹਾਂ ਨੇ ਹੁਣ ਇਸ ਵੱਕਾਰੀ ਟੂਰਨਾਮੈਂਟ ਵਿਚ ਦੋ-ਦੋ ਸੋਨ ਤਮਗੇ ਜਿੱਤੇ ਹਨ। 

ਇਲਾਵੇਨਿਲ 10 ਮੀਟਰ ਏਅਰ ਰਾਈਫਲ ਮਹਿਲਾ ਮੁਕਾਬਲੇ ’ਚ ਚੋਟੀ ਉਤੇ ਰਹੀ ਸੀ, ਜਦਕਿ ਬਬੂਤਾ ਨੇ ਰੁਦਰਾਂਕਸ਼ ਪਾਟਿਲ ਅਤੇ ਕਿਰਨ ਜਾਧਵ ਨਾਲ ਮਿਲ ਕੇ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ ’ਚ ਟੀਮ ਸੋਨ ਤਮਗਾ ਜਿੱਤਿਆ ਸੀ। 

 (For more news apart from 16th Asian Shooting Championship, Punjab Arjun brought glory country, won two gold medals  News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement