
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ
ਮੈਲਬੋਰਨ - ਭਾਰਤ ਤੇ ਪਾਕਿਸਤਾਨ ਦਰਮਿਆਨ ਟੀ20 ਵਿਸ਼ਵ ਕੱਪ 2022 ਦਾ ਮੁਕਾਬਲਾ ਆਸਟ੍ਰੇਲੀਆ ਦੇ ਮੈਲਬੋਰਨ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਦੀ ਟੀਮ ਨੂੰ ਪਹਿਲਾ ਝਟਕਾ ਉਸ ਸਮੇਂ ਲੱਗਾ ਜਦੋਂ ਉਸ ਦਾ ਕਪਤਾਨ ਬਾਬਰ ਆਜ਼ਮ ਬਿਨਾ ਖਾਤਾ ਖੋਲ੍ਹੇ ਅਰਸ਼ਦੀਪ ਸਿੰਘ ਵੱਲੋਂ ਐੱਲ. ਬੀ. ਡਬਲਯੂ. ਆਊਟ ਹੋਇਆ। ਉਦੋਂ ਤੱਕ ਪਾਕਿਸਤਾਨ ਨੇ 1 ਵਿਕਟ ਦੇ ਨੁਕਸਾਨ 'ਤੇ 1 ਦੌੜ ਬਣਾ ਲਈ ਸੀ। ਦੋਵੇਂ ਟੀਮਾਂ ਦਰਮਿਆਨ ਟੀ20 ਵਿਸ਼ਵ ਕੱਪ ਦੌਰਾਨ ਕੁ੍ਰਲ 6 ਮੁਕਾਬਲੇ ਖੇਡੇ ਗਏ ਹਨ, ਜਿਸ 'ਚ 5 'ਚ ਭਾਰਤ ਨੇ ਜਿੱਤ ਦਰਜ ਕੀਤੀ ਹੈ ਜਦਕਿ ਪਾਕਿਸਤਾਨ ਨੂੰ ਇਕ ਵਾਰ ਜਿੱਤ ਮਿਲੀ ਹੈ।