
ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਵਾਪਰਿਆ ਹਾਦਸਾ
ਜਲੰਧਰ: ਜਲੰਧਰ ਸ਼ਹਿਰ ਦੇ ਮਾਡਲ ਹਾਊਸ ਵਿੱਚ ਸੋਮਵਾਰ ਰਾਤ ਨੂੰ ਇੱਕ ਤੇਜ਼ ਰਫ਼ਤਾਰ BMW ਗੱਡੀ ਇੱਕ ਬਾਈਕ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਬਿਜਲੀ ਦੇ ਖੰਭੇ ਨਾਲ ਟਕਰਾ ਗਈ, ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਪੜ੍ਹੋ ਪੂਰੀ ਖਬਰ: ਭਾਣਜੀ ਦਾ ਜਨਮ ਦਿਨ ਮਨਾ ਕੇ ਆ ਰਹੇ ਮਾਮੇ ਨਾਲ ਵਾਪਰੀ ਰੂਹ ਕੰਬਾਊ ਘਟਨਾ
ਇਸ ਨਾਲ ਸੜਕ 'ਤੇ ਵੱਡਾ ਜਾਮ ਲੱਗ ਗਿਆ। ਖੰਭਾ ਟੁੱਟਣ ਕਾਰਨ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ। ਕਾਰ ਨੂੰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਣਜੀਤ ਸਿੰਘ ਜੀਤਾ ਮੋਡ ਵਿੱਚ ਚਲਾ ਰਿਹਾ ਸੀ। ਉਹ ਆਪਣੇ ਪਿੰਡ ਕਾਲਾ ਸੰਘਿਆਂ ਜਾ ਰਿਹਾ ਸੀ।
ਪੜ੍ਹੋ ਪੂਰੀ ਖਬਰ: ਮੁੰਬਈ ਏਅਰਪੋਰਟ 'ਤੇ 90 ਹਜ਼ਾਰ ਅਮਰੀਕੀ ਡਾਲਰ ਤੇ 2.5 ਕਿਲੋ ਸੋਨੇ ਸਮੇਤ ਦੋ ਯਾਤਰੀ ਕਾਬੂ
ਜਾਣਕਾਰੀ ਅਨੁਸਾਰ ਕਬੱਡੀ ਖਿਡਾਰੀ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਰਵਿਦਾਸ ਚੌਕ ਤੋਂ ਆਪਣੇ ਘਰ ਕਾਲਾ ਸੰਘਿਆਂ ਜਾ ਰਿਹਾ ਸੀ। ਜਿਵੇਂ ਹੀ ਉਹ ਮਾਡਲ ਹਾਊਸ ਸਥਿਤ ਘਾਹ ਮੰਡੀ ਨੇੜੇ ਪੁੱਜਾ ਤਾਂ ਇਕ ਬਾਈਕ ਉਸ ਦੇ ਸਾਹਮਣੇ ਆ ਗਈ ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਉਸ ਦੀ ਕਾਰ ਸੜਕ 'ਤੇ ਲੱਗੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਗੱਡੀ ਦੀ ਰਫ਼ਤਾਰ ਜ਼ਿਆਦਾ ਨਹੀਂ ਸੀ। ਮੋਟਰਸਾਈਕਲ ਸਵਾਰ ਉਥੋਂ ਫ਼ਰਾਰ ਹੋ ਗਿਆ।