
ਆਂਦਰੇ ਰਸੇਲ ਨੇ 19 ਗੇਂਦਾਂ 'ਚ 49 ਦੌੜਾਂ ਬਣਾਈਆਂ
ਈਡਨ ਗਾਰਡਨ : ਆਈਪੀਐਲ ਦੇ ਦੂਜੇ ਮੈਜ 'ਚ ਕੋਲਕਾਤਾ ਨਾਈਟਰਾਈਡਰਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਉਸ ਨੇ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ 'ਚ 7ਵੀਂ ਵਾਰ ਜਿੱਤ ਦਰਜ ਕੀਤੀ। ਹੈਦਰਾਬਾਦ ਵੱਲੋਂ ਮਿਲੇ 182 ਦੌੜਾਂ ਦੇ ਟੀਚੇ ਨੂੰ ਕੋਲਕਾਤਾ ਨੇ 19.4 ਓਵਰਾਂ 'ਚ 4 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਕੋਲਕਾਤਾ ਲਈ ਨਿਤਿਸ਼ ਰਾਣਾ ਨੇ ਸਭ ਤੋਂ ਵੱਧ 68 ਦੌੜਾਂ ਬਣਾਈਆਂ। ਆਂਦਰੇ ਰਸੇਲ ਨੇ 19 ਗੇਂਦਾਂ 'ਚ 49 ਅਤੇ ਸ਼ੁਭਮਨ ਗਿੱਲ ਨੇ 10 ਗੇਂਦਾਂ 'ਚ 18 ਦੌੜਾਂ ਬਣਾਈਆਂ।
.@KKRiders needed 53 off the final three overs. It looked easy once Andre Russell brought out the big hits ?https://t.co/v7YaeOjvNd #IPL2019 #KKRvSRH pic.twitter.com/tR03mGGzF2
— ESPNcricinfo (@ESPNcricinfo) March 24, 2019
182 ਦੌੜਾਂ ਦੇ ਟੀਚੇ ਨੂੰ ਕੇਕੇਆਰ ਨੇ ਚਾਰ ਵਿਕਟਾਂ ਦੇ ਨੁਕਸਾਨ 'ਤੇ 2 ਗੇਂਦਾਂ ਬਾਕੀ ਰਹਿੰਦਿਆਂ ਹੀ ਹਾਸਲ ਕਰ ਲਿਆ। ਕ੍ਰਿਸ ਲਿਨ ਦੇ ਆਊਟ ਹੋਣ ਤੋਂ ਬਾਅਦ ਰਾਣਾ ਤੇ ਰੋਬਿਨ ਉਥੱਪਾ ਨੇ ਪਾਰੀ ਨੂੰ ਸੰਭਾਲਿਆ ਪਰ ਬਾਅਦ 'ਚ ਹੈਦਰਾਬਾਦ ਨੇ ਮੈਚ 'ਚ ਆਪਣੀ ਪਕੜ ਮਜ਼ਬੂਤ ਬਣਾਈ ਰੱਖੀ। ਅੰਤਿਮ ਓਵਰਾਂ 'ਚ ਰਸੇਲ ਨੇ 19 ਗੇਂਦਾਂ 'ਚ 49 ਦੌੜਾਂ ਦੀ ਤੂਫ਼ਾਨੀ ਪਾਰੀ ਖੇਡ ਕੇ ਆਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ।
Andre Russell helps KKR pull off an improbable heist as they score 54 in less than three overs to down SRH in their season opener#KKRvSRH #IPL2019 https://t.co/P0jKrRnoZq pic.twitter.com/PnDrqXiALR
— ESPNcricinfo (@ESPNcricinfo) March 24, 2019
ਇਸ ਤੋਂ ਪਹਿਲਾਂ ਸਨਰਾਈਜਰਜ਼ ਹੈਦਰਾਬਾਦ ਨੇ ਕੋਲਕਾਤਾ ਨਾਈਟਰਾਈਡਜਰਜ਼ ਖ਼ਿਲਾਫ ਐਤਵਾਰ ਨੂੰ ਈਡਨ ਗਾਰਡਨ 'ਚ 181 ਦੌੜਾਂ ਬਣਾਈਆਂ। ਟਾਸ ਜਿੱਤ ਕੇ ਕੇਕੇਆਰ ਤੇ ਸਨਰਾਈਜਰਜ਼ ਹੈਦਰਾਬਾਦ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਬੁਲਾਇਆ। ਡੇਵਿਡ ਵਾਰਨਰ ਤੇ ਜਾਨੀ ਬੇਅਰਸਟ੍ਰੋ ਨੇ ਆਪਣੀ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਗੇਂਦ ਨਾਲ ਛੇੜਖਾਨੀ ਕਰਨ ਦੇ ਮਾਮਲੇ 'ਚ ਪਾਬੰਦੀ ਝੱਲਣ ਵਾਲੇ ਵਾਰਨਰ ਆਪਣੀ ਵਾਪਸੀ 'ਤੇ ਜ਼ਬਰਦਸਤ ਫਾਰਮ 'ਚ ਵਿਖਾਈ ਦਿੱਤੇ। ਉਨ੍ਹਾਂ ਨੇ 53 ਗੇਂਦਾਂ 'ਚ 85 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਸਨਰਾਈਜਰਜ਼ ਹੈਦਰਾਬਾਦ ਲਈ ਜਾਨੀ ਬੇਅਰਸਟ੍ਰੋ ਨੇ 39 ਤੇ ਵਿਜੈ ਸ਼ੰਕਰ ਨੇ ਨਾਬਾਦ 40 ਦੌੜਾਂ ਬਣਾਈਆਂ। ਕੇਕੇਆਰ ਲਈ ਆਂਦਰੇ ਰਸੇਲ ਨੇ ਦੋ ਵਿਕਟਾਂ ਹਾਸਲ ਕੀਤੀਆਂ।