
ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਦਿੱਲੀ ਡੇਅਰਡੈਵਿਲਸ (Delhi Daredevils) ਫਰੈਂਚਾਇਜ਼ੀ ਨੇ ਅਪਣਾ ਨਾਮ ਬਦਲਣ ਦਾ ਫ਼ੈਸਲਾ...
ਨਵੀਂ ਦਿੱਲੀ (ਭਾਸ਼ਾ) : ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਦਿੱਲੀ ਡੇਅਰਡੈਵਿਲਸ (Delhi Daredevils) ਫਰੈਂਚਾਇਜ਼ੀ ਨੇ ਅਪਣਾ ਨਾਮ ਬਦਲਣ ਦਾ ਫ਼ੈਸਲਾ ਕੀਤਾ ਹੈ। ਆਈਪੀਐਲ ਦੇ ਅਗਲੇ ਸੀਜ਼ਨ ਵਿਚ ਇਸ ਟੀਮ ਨੂੰ ਹੁਣ ਦਿੱਲੀ ਕੈਪੀਟਲਸ (Delhi Capitals) ਦੇ ਨਾਮ ਨਾਲ ਜਾਣਿਆ ਜਾਵੇਗਾ। ਟੀਮ ਦੇ ਨਵੇਂ ਨਾਮ ਦਾ ਐਲਾਨ ਦਿੱਲੀ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਦਿੱਲੀ ਫਰੈਂਚਾਇਜ਼ੀ ਦੇ ਮਾਲਿਕ GMR ਗਰੁੱਪ ਅਤੇ ਜੇਐਸਡਬਲਿਉ ਸਪੋਰਟਸ ਵਲੋਂ ਕੀਤਾ ਗਿਆ ਹੈ।
Delhi Daredevils ਧਿਆਨ ਯੋਗ ਹੈ ਕਿ IPL ਦੇ ਨਾਲ ਦਿੱਲੀ ਦੀ ਫਰੈਂਚਾਇਜ਼ੀ ਸ਼ੁਰੂਆਤ ਤੋਂ ਹੀ ਜੁੜੀ ਹੋਈ ਹੈ ਪਰ ਹੁਣ ਤੱਕ ਇਸ ਨੂੰ ਇਕ ਵਾਰ ਵੀ ਆਈਪੀਐਲ ਚੈਂਪੀਅਨ ਬਣਨ ਦਾ ਮੌਕਾ ਨਹੀਂ ਮਿਲਿਆ ਹੈ। ਟੀਮ ਨੇ ਟਵਿੱਟਰ ਉਤੇ ਅਪਣਾ ਨਾਮ ਬਦਲੇ ਜਾਣ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ, ਦਿੱਲੀ ਵਾਸੀਓ, ਦਿੱਲੀ ਕੈਪੀਟਲਸ ਨੂੰ ਹੈਲੋ ਕਹੋ! ਇਸ ਟਵੀਟ ਦੇ ਜ਼ਰੀਏ ਟੀਮ ਨੇ ਅਪਣੇ ਨਵੇਂ ਲੋਗੋ ਨੂੰ ਵੀ ਪੇਸ਼ ਕੀਤਾ ਹੈ। ਦਿੱਲੀ ਕੈਪੀਟਲਸ ਦੇ ਲੋਗੋ ਵਿਚ ਤਿੰਨ ਟਾਈਗਰ ਨਜ਼ਰ ਆ ਰਹੇ ਹਨ।
RT "Shreyas Iyer will lead the side this season"
— Delhi Daredevil (@Daredevi13Delhi) December 4, 2018
- ParthJindal11#ThisIsNewDelhi #DelhiCapitals pic.twitter.com/S7MxU9bLSH #daredevils #sportstar
ਸ਼ੁਰੂਆਤੀ ਸੀਜ਼ਨ ਵਿਚ ਟੀਮ ਟੂਰਨਾਮੈਂਟ ਦੇ ਸੈਮੀਫਾਈਨਲ ਤੱਕ ਪਹੁੰਚੀ ਸੀ ਅਤੇ ਉਸ ਤੋਂ ਬਾਅਦ ਹੀ ਇਸ ਦੇ ਪ੍ਰਦਰਸ਼ਨ ਵਿਚ ਲਗਾਤਾਰ ਗਿਰਾਵਟ ਦੇਖਣ ਵਿਚ ਆਈ ਹੈ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਨਾਮ ਬਦਲਣ ਨਾਲ ਦਿੱਲੀ ਫਰੈਂਚਾਇਜ਼ੀ ਦੀ ਕਿਸਮਤ ਵੀ ਬਦਲੇਗੀ ਅਤੇ ਆਈਪੀਐਲ ਦੇ 12ਵੇਂ ਸੀਜ਼ਨ ਵਿਚ ਇਹ ਵਧੀਆ ਪ੍ਰਦਰਸ਼ਨ ਕਰਨ ਵਿਚ ਕਾਮਯਾਬ ਰਹੇਗੀ। ਆਈਪੀਐਲ 2019 ਸੀਜ਼ਨ ਵਿਚ ਖੱਬੇ ਹੱਥ ਦੇ ਬੱਲੇਬਾਜ਼ ਸ਼ਿਖਰ ਧਵਨ ਦਿੱਲੀ ਡੇਅਰਡੈਵਿਲਸ ਮਤਲਬ ਦਿੱਲੀ ਕੈਪੀਟਲਸ ਟੀਮ ਨਾਲ ਖੇਡਦੇ ਹੋਏ ਨਜ਼ਰ ਆਉਣਗੇ।
RT Dilliwasiyon, say hello to Delhi Capitals!#ThisIsNewDelhi pic.twitter.com/CdrAAiDsjZ #daredevils #sportstar
— Delhi Daredevil (@Daredevi13Delhi) December 4, 2018
ਧਵਨ ਪਿਛਲੇ ਸੀਜ਼ਨ ਵਿਚ ਸਨਰਾਈਜ਼ਰਸ ਹੈਦਰਾਬਾਦ ਟੀਮ ਦਾ ਹਿੱਸਾ ਸੀ ਪਰ ਇਸ ਟੀਮ ਨਾਲ ਰਿਸ਼ਤਾ ਤੋੜ ਕੇ ਹੁਣ ਉਹ ਦਿੱਲੀ ਦੀ ਫਰੈਂਚਾਇਜ਼ੀ ਨਾਲ ਜੁੜ ਗਏ ਹਨ। ਘਰੇਲੂ ਕ੍ਰਿਕੇਟ ਵਿਚ ਵੀ ਧਵਨ ਦਿੱਲੀ ਵਲੋਂ ਹੀ ਖੇਡਦੇ ਹਨ। ਇਸ ਕ੍ਰਮ ਵਿਚ ਆਈਪੀਐਲ ਦੇ 2018 ਦੇ ਸੀਜ਼ਨ ਵਿਚ ਦਿੱਲੀ ਦੀ ਫਰੈਂਚਇਜ਼ੀ ਨੇ ਖ਼ਤਰਨਾਕ ਗੌਤਮ ਗੰਭੀਰ ਨੂੰ ਟੀਮ ਨਾਲ ਜੋੜਿਆ ਗਿਆ ਸੀ। ਦਿੱਲੀ ਲਈ ਘਰੇਲੂ ਕ੍ਰਿਕੇਟ ਖੇਡਣ ਵਾਲੇ ਗੰਭੀਰ ਕਲਕੱਤਾ ਨਾਈਟ ਰਾਈਡਰਸ ਦੇ ਕਪਤਾਨ ਸਨ।
ਗੰਭੀਰ ਨੂੰ ਦਿੱਲੀ ਡੇਅਰਡੈਵਿਲਸ ਦਾ ਕਪਤਾਨ ਬਣਾਇਆ ਗਿਆ ਸੀ ਪਰ ਉਨ੍ਹਾਂ ਨੇ ਵਿਚ ਹੀ ਕਪਤਾਨੀ ਛੱਡ ਦਿਤੀ ਜਿਸ ਤੋਂ ਬਾਅਦ ਸ਼ਰੇਅਸ ਅੱਯਰ ਨੂੰ ਕਪਤਾਨ ਨਿਯੁਕਤ ਕੀਤਾ ਗਿਆ ਸੀ।