ਸਚਿਨ ਦੇ ਜਨਮ ਦਿਨ 'ਤੇ ਖਿਡਾਰੀਆਂ ਨੇ ਦਿੱਤੀ ਵਧਾਈ, ਸ਼ੇਅਰ ਕੀਤੀਆਂ ਇਹ ਖਾਸ ਗੱਲਾਂ
Published : Apr 24, 2020, 5:05 pm IST
Updated : Apr 24, 2020, 5:05 pm IST
SHARE ARTICLE
Sachin Tendulkar
Sachin Tendulkar

ਅੱਜ ਕ੍ਰਿਕਟ ਦੇ ਦਿਗਜ਼ ਬੱਲੇਬਾਜ ਸਚਿਨ ਤੇਂਦੁਲਕਰ ਦੇ ਜਨਮ ਦਿਨ ਤੇ ਪੂਰੇ ਕ੍ਰਿਕਟ ਜਗਤ ਦੇ ਵੱਲੋਂ ਉਨ੍ਹਾਂ ਨੂੰ ਸੁਭਕਾਮਨਾਵਾ ਦਿੱਤੀਆਂ ਗਈਆਂ ਹਨ।

ਅੱਜ ਕ੍ਰਿਕਟ ਦੇ ਦਿਗਜ਼ ਬੱਲੇਬਾਜ ਸਚਿਨ ਤੇਂਦੁਲਕਰ ਦੇ ਜਨਮ ਦਿਨ ਤੇ ਪੂਰੇ ਕ੍ਰਿਕਟ ਜਗਤ ਦੇ ਵੱਲੋਂ ਉਨ੍ਹਾਂ ਨੂੰ ਸੁਭਕਾਮਨਾਵਾ ਦਿੱਤੀਆਂ ਗਈਆਂ ਹਨ। ਹਾਲਾਂਕਿ ਸਚਿਨ ਕਰੋਨਾ ਵਾਇਰਸ ਨਾਲ ਲੜਨ ਵਾਲਿਆ ਦੇ ਸਨਮਾਨ ਵਿਚ ਇਸ ਵਾਰ ਆਪਣਾ ਜਨਮ ਦਿਨ ਨਹੀਂ ਮਨਾ ਰਹੇ। ਦੱਸ ਦੱਈਏ ਕਿ ਅੱਜ ਸਚਿਨ 47 ਸਾਲ ਦੇ ਹੋ ਚੁੱਕੇ ਹਨ। ਜਿਸ ਤੋਂ ਬਾਅਦ ਅੱਜ ਉਨ੍ਹਾਂ ਨੂੰ ਮੌਜੂਦਾ ਭਾਰਤੀ ਕਪਤਾਨ ਵਿਰਾਟ ਕੋਹਲੀ ਤੋਂ ਇਲਾਵਾ ਹੋਰ ਕਈ ਮੌਜੂਦਾ ਅਤੇ ਪੂਰਬੀ ਖਿਡਾਰੀ ਨੇ ਵੀ ਜਨਮਦਿਨ ਦੀ ਵਧਾਈ ਦਿੱਤੀ ਹੈ।

Sachin Tendulkar Sachin Tendulkar

ਵਿਰਾਟ ਕੋਹਲੀ ਨੇ ਆਪਣੇ ਟਵਿਟਰ ਅਕਾਂਉਟ ਤੋਂ ਟਵਿਟ ਕਰਦਿਆਂ ਲਿਖਿਆ ਕਿ ਅੱਜ ਉਸ ਮਹਾਨ ਖਿਡਾਰੀ ਨੂੰ ਜਨਮਦਿਨ ਦੀ ਮੁਬਾਰਕਬਾਦ ਹੈ ਜਿਸ ਨੇ ਬਹੁਤ ਸਾਰੇ ਲੋਕਾਂ ਨੂੰ ਕ੍ਰਿਕਟ ਖੇਡਣ ਲਈ ਪ੍ਰਰਿਤ ਕੀਤਾ ਹੈ, ਤੁਹਾਡਾ ਦਿਨ ਬਹੁਤ ਵਧੀਆ ਗੁਜਰੇ ਭਾਜੀ! ਉਧਰ ਸਚਿਨ ਦੇ ਜੋੜੀਦਾਰ ਕਹੇ ਜਾਣ ਵਾਲੇ ਵਰਿੰਦਰ ਸਹਿਵਾਗ ਨੇ ਦੋ ਤਸਵੀਰਾਂ ਸ਼ੇਅਰ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ, ਉਨ੍ਹਾਂ ਲਿਖਿਆ ਕਿ ਇਸ ਮਹਾਨ ਖਿਡਾਰੀ ਨੇ ਬੱਲੇਬਾਜ਼ੀ ਕਰਦਿਆਂ ਭਾਰਤ ਵਿਚ ਸਮਾਂ ਰੋਕ ਦਿੱਤਾ ਸੀ ਪਰ ਸਚਿਨ ਭਾਜੀ ਦੇ ਕਰਿਅਰ ਦੀ ਸਭ ਤੋਂ ਵੱਡੀ ਪ੍ਰੇਰਨਾ ਇਨ੍ਹਾਂ ਦੋ ਤਸਵੀਰਾਂ ਵਿਚ ਪਈ ਹੈ।

Virat Kohli With Sachin TendulkarVirat Kohli With Sachin Tendulkar

ਖਾਸ ਕਰਕੇ ਇਸ ਚਲ ਰਹੇ ਮੁਸ਼ਕਿਲ ਸਮੇਂ ਵਿਚ ਇਸ ਨੂੰ ਯਾਦ ਰੱਖਣਾ ਬਹੁਤ ਜਰੂਰੀ ਹੈ ਕਿ ਹਰ ਸੰਕਟ ਤੋਂ ਬਾਅਦ ਤੁਹਾਨੂੰ ਜਿੱਤ ਪ੍ਰਪਾਤ ਹੁੰਦੀ ਹੈ। ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਆਪਣੇ ਸਾਬਕਾ ਸਾਥੀ ਨੂੰ ਵਧਾਈ ਦਿੰਦੇ ਹੋਏ ਲਿਖਿਆ, 'ਸਚਿਨ ਨੂੰ ਜਨਮਦਿਨ ਮੁਬਾਰਕ। ਸਿਹਤਮੰਦ ਅਤੇ ਖੁਸ਼ਹਾਲ ਜ਼ਿੰਦਗੀ ਜੀਓ ...ਉਸੇ ਸਮੇਂ, ਯੁਵਰਾਜ ਸਿੰਘ, ਜੋ ਕਿ 2011 ਦੇ ਵਿਸ਼ਵ ਕੱਪ ਦੇ ਨਾਇਕ ਸਨ, ਨੇ ਸਚਿਨ ਨੂੰ ਵਧਾਈ ਦਿੱਤੀ ਅਤੇ ਲਿਖਿਆ, '... ਮਾਸਟਰ ਬਲਾਸਟਰ ਸਚਿਨ ਨੂੰ ਜਨਮਦਿਨ ਮੁਬਾਰਕ. ਤੁਹਾਡੀ ਜ਼ਿੰਦਗੀ ਤੁਹਾਡੇ ਰਿਕਾਰਡਾਂ ਦੀ ਤਰ੍ਹਾਂ ਚਮਕਦਾਰ ਹੋਵੇ ਅਤੇ ਲੋਕਾਂ ਨੂੰ ਤੁਹਾਡੇ ਵਧੀਆ ਕੰਮਾਂ ਤੋਂ ਪ੍ਰੇਰਨਾ ਮਿਲਦੀ ਰਹੇ।

Sachin Tendulkar and DhoniSachin Tendulkar 

ਇਸ ਦੇ ਨਾਲ ਹੀ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਵੀਵੀਐੱਸ ਲਕਸ਼ਮਣ, ਜਿਸ ਨੇ ਸਚਿਨ ਨਾਲ ਟੈਸਟ ਟੀਮ ਵਿਚ ਕਈ ਸਾਂਝੇਦਾਰੀਆਂ ਕੀਤੀਆਂ ਸਨ। ਨੇ ਲਿਖਿਆ ਕਿ ਸਚਿਨ ਨੂੰ ਜਨਮ ਦਿਨ ਦੀ ਮੁਬਾਰਕ। ਤੁਸੀਂ ਹਮੇਸ਼ਾਂ ਪ੍ਰਰਣਾ ਰਹੋਗੇਂ ਅਤੇ ਤੁਸੀ ਜੋ ਕੁਝ ਵੀ ਕਰੋ ਉਸ ਵੀ ਸਫਲਤਾ ਹਾਸਲ ਕਰੋ। ਦੱਸ ਦੱਈਏ ਕਿ ਸਚਿਨ ਨੂੰ ਕ੍ਰਿਕਟ ਜਗਤ ਵਿਚ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਆਪਣੇ ਕਰਿਅਰ ਦੌਰਾਨ ਵੱਨਡੇ ਵਿਚ 15,921 ਅਤੇ ਟੈਸਟ ਵਿਚ 18,426 ਰਨ ਬਣਾਏ ਹਨ। ਇਸ ਤੋਂ ਇਲਾਵਾ ਸਚਿਨ ਦੇ ਨਾ 100 ਅੰਤਰਰਾਸ਼ਟਰੀ ਸ਼ੱਤਕ ਲਗਾਉਂਣ ਦਾ ਖਿਤਾਬ ਵੀ ਦਰਜ਼ ਹੈ।

Sachin TendulkarSachin Tendulkar

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement