ਦੋਸਤ ਨੇ ਕੀਤਾ ਬਲਾਤਕਾਰ, ਦਾਨੁਸ਼ਕਾ ਟੀਮ 'ਚੋਂ ਮੁਅੱਤਲ
Published : Jul 24, 2018, 3:53 am IST
Updated : Jul 24, 2018, 3:53 am IST
SHARE ARTICLE
Danushka Gunathilaka
Danushka Gunathilaka

ਦੋਸਤ ਦੇ ਬਲਾਤਕਾਰ ਮਾਮਲੇ 'ਚ ਫਸਣ ਤੋਂ ਬਾਅਦ ਸ੍ਰੀਲੰਕਾ ਟੀਮ ਦੇ ਬੱਲੇਬਾਜ਼ ਖਿਡਾਰੀ ਦਾਨੁਸ਼ਕਾ ਗੁਣਾਤਿਲਕਾ ਨੂੰ ਕ੍ਰਿਕਟ ਦੇ ਸਾਰੇ ਫ਼ਾਰਮੇਟ ਤੋਂ ਮੁਅੱਤਲ.............

ਨਵੀਂ ਦਿੱਲੀ : ਦੋਸਤ ਦੇ ਬਲਾਤਕਾਰ ਮਾਮਲੇ 'ਚ ਫਸਣ ਤੋਂ ਬਾਅਦ ਸ੍ਰੀਲੰਕਾ ਟੀਮ ਦੇ ਬੱਲੇਬਾਜ਼ ਖਿਡਾਰੀ ਦਾਨੁਸ਼ਕਾ ਗੁਣਾਤਿਲਕਾ ਨੂੰ ਕ੍ਰਿਕਟ ਦੇ ਸਾਰੇ ਫ਼ਾਰਮੇਟ ਤੋਂ ਮੁਅੱਤਲ ਕਰ ਦਿਤਾ ਗਿਆ ਹੈ। ਜਾਣਕਾਰੀ ਅਨੁਸਾਰ ਦਨੁਸ਼ਕਾ ਉਸ ਹੋਟਲ 'ਚ ਮੌਜੂਦ ਸੀ, ਜਿਸ ਹੋਟਲ ਵਿਚ ਇਸ ਦੇ ਦੋਸਤ ਨੇ ਮਹਿਲਾ ਨਾਲ ਬਲਾਤਕਾਰ ਕੀਤਾ ਸੀ। ਜਾਣਕਾਰੀ ਮੁਤਾਬਕ ਬੋਰਡ ਨੇ ਗੁਣਾਤਿਲਕਾ ਦੇ ਦੱਖਣੀ ਅਫ਼ਰੀਕਾ ਵਿਰੁਧ ਜਾਰੀ ਟੈਸਟ ਮੈਚ ਦੇ ਫ਼ੀਸ ਨੂੰ ਵੀ ਰੋਕ ਦਿਤਾ ਹੈ। ਬੋਰਡ ਨੇ ਕਿਹਾ ਕਿ ਮੈਚ ਸਮਾਪਤ ਹੋਣ ਤੋਂ ਤੁਰਤ ਬਾਅਦ ਗੁਣਾਤਿਲਕਾ 'ਤੇ ਇਹ ਮੁਅੱਤਲੀ ਲਾਗੂ ਹੋਵੇਗੀ। ਐਸ.ਐਲ.ਸੀ. ਨੇ ਕਿਹਾ ਕਿ ਟੀਮ ਪ੍ਰਬੰਧਨ ਨੇ ਦਸਿਆ ਕਿ

ਖਿਡਾਰੀ ਨੇ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। ਇਸ ਤੋਂ ਬਾਅਦ ਸ਼ੁਰੂਆਤੀ ਜਾਂਚ ਤੋਂ ਬਾਅਦ ਖਿਡਾਰੀ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਬੋਰਡ ਵਲੋਂ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ੍ਰੀਲੰਕਾਈ ਲੈੱਗ ਸਪਿਨਰ ਜੇਫ਼੍ਰੀ ਬੇਂਡਰਸੇ ਨੂੰ ਇਸ ਸਾਲ ਲਈ ਮੁਅੱਤਲ ਕਰ ਦਿਤਾ ਗਿਆ ਸੀ ਅਤੇ ਉਨ੍ਹਾਂ 'ਤੇ ਸਾਲਾਨਾ ਰੋਕ ਦਾ 20 ਫ਼ੀ ਸਦੀ ਜ਼ੁਰਮਾਨਾ ਵੀ ਲਗਾਇਆ ਗਿਆ ਸੀ। ਕੋਡ ਆਫ਼ ਕੰਡਕਟ ਦੀ ਉਲੰਘਣਾ ਕਰਨ 'ਤੇ ਸ੍ਰੀਲੰਕਾ ਕ੍ਰਿਕਟ ਨੇ ਖਿਡਾਰੀ 'ਤੇ ਇਹ ਕਾਰਵਾਈ ਕੀਤੀ ਸੀ। ਵੇਂਡਰਸੇ ਨੂੰ ਵੈਸਟਇੰਡੀਜ਼ ਦੌਰੇ 'ਤੇ ਬਾਰਬਡੋਸ 'ਚ ਹੋਣ ਵਾਲੇ ਤੀਜੇ ਟੈਸਟ ਮੈਚ ਤੋਂ ਪਹਿਲਾਂ ਘਰ ਭੇਜ ਦਿਤਾ ਗਿਆ ਸੀ।   (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement