
ਉਸ ਨੇ 251.8 ਦੇ ਨਵੇਂ ਓਲੰਪਿਕ ਰਿਕਾਰਡ ਨਾਲ ਫਾਈਨਲ ਵਿਚ ਸੋਨੇ ਦਾ ਤਗਮਾ ਹਾਸਲ ਕੀਤਾ ਹੈ।
ਟੋਕਿਓ - ਟੋਕਿਓ ਓਲੰਪਿਕ ਵਿਚ ਚੀਨ ਨੇ ਆਪਣੀ ਸ਼ੁਰੂਆਤ ਜਿੱਤ ਨਾਲ ਕਰ ਲਈ ਹੈ। ਚੀਨ ਨੇ ਓਲੰਪਿਕ 2020 ਦਾ ਪਹਿਲਾ ਸੋਨ ਤਗਮਾ ਜਿੱਤ ਲਿਆ ਹੈ। ਨਿਸ਼ਾਨੇਬਾਜ਼ ਯਾਨ ਕਿਯਾਨ ਨੇ 10 ਮੀਟਰ ਮਹਿਲਾ ਏਅਰ ਰਾਈਫਲ ਵਿੱਚ ਚੀਨ ਲਈ ਸੋਨ ਤਮਗਾ ਜਿੱਤਿਆ। ਉਸ ਨੇ 251.8 ਦੇ ਨਵੇਂ ਓਲੰਪਿਕ ਰਿਕਾਰਡ ਨਾਲ ਫਾਈਨਲ ਵਿਚ ਸੋਨੇ ਦਾ ਤਗਮਾ ਹਾਸਲ ਕੀਤਾ ਹੈ।
Shooter Yan Qian China
ਰੂਸ ਦੀ ਅਨਾਸਤਾਸੀਆ ਗਲਾਸ਼ੀਨਾ ਨੇ 10 ਮੀਟਰ ਮਹਿਲਾ ਏਅਰ ਰਾਈਫਲ ਵਿੱਚ ਚਾਂਦੀ ਦਾ ਤਗਮਾ ਆਪਣੇ ਨਾਮ ਕਰ ਲਿਆ ਹੈ। ਉਸ ਨੇ ਇਹ ਤਮਗਾ 251.1 ਦੇ ਸਕੋਰ ਨਾਲ ਜਿੱਤਿਆ ਹੈ। ਕਾਂਸੀ ਦਾ ਤਗ਼ਮਾ ਸਵਿਟਜ਼ਰਲੈਂਡ ਦੀ ਨੀਨਾ ਕ੍ਰਿਸਟਨ ਦੇ ਨਾਂ ਹੋਇਆ ਹੈ। ਉਸ ਨੇ ਇਹ ਤਮਗਾ 230.6 ਦੇ ਸਕੋਰ ਨਾਲ ਜਿੱਤਿਆ। ਇਸ ਦੇ ਨਾਲ ਹੀ ਦੱਸ ਦਈਏ ਕਿ ਭਾਰਤ ਦੀ ਸ਼ੁਰੂਆਤ ਇਸ ਖੇਡ ਵਿਚ ਮਾਰੀ ਰਹੀ।
Shooter Yan Qian China
ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਵਿਚ ਦੋ ਭਾਰਤੀ ਨਿਸ਼ਾਨੇਬਾਜ਼ ਇਲੇਵੇਨਿਲ ਵਾਲਾਰੀਵਨ ਅਤੇ ਅਪੂਰਵੀ ਚੰਦੇਲਾ ਉੱਤਰੀਆਂ। ਦੋਵੇਂ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੇ। ਇਲੇਵੇਨਿਲ ਵਾਲਾਰੀਵਨ 626.5 ਦੇ ਸਕੋਰ ਨਾਲ 16 ਵੇਂ ਨੰਬਰ 'ਤੇ ਰਹਿ ਗਈ ਜਦਕਿ ਅਪੂਰਵੀ ਚੰਦੇਲਾ ਦਾ ਪ੍ਰਦਰਸ਼ਨ ਹੋਰ ਨਿਰਾਸ਼ਾਜਨਕ ਰਿਹਾ। ਉਹ 621.9 ਅੰਕਾਂ ਨਾਲ 36 ਵੇਂ ਸਥਾਨ 'ਤੇ ਹੀ ਰਹਿ ਗਈ।
ਇਹ ਵੀ ਪੜ੍ਹੋ - Tokyo Olympic: ਭਾਰਤੀ ਪੁਰਸ਼ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾ ਕੇ ਕੀਤੀ ਸ਼ਾਨਦਾਰ ਸ਼ੁਰੂਆਤ
50 ਵਿੱਚੋਂ 8 ਟਾਪ ਦੇ ਨਿਸ਼ਾਨੇਬਾਜ਼ਾਂ ਨੇ ਫਾਈਨਲ ਲਈ ਕੁਆਲੀਫਾਈ ਕੀਤਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਭਾਰਤੀ ਜੂਡੋ ਖਿਡਾਰੀ ਸੁਸ਼ੀਲਾ ਦੇਵੀ ਦੀ ਚੁਣੌਤੀ ਟੋਕਿਓ ਓਲੰਪਿਕ ਦੇ ਪਹਿਲੇ ਮੁਕਾਬਲੇ ਵਿਚ ਉਸ ਸਮੇਂ ਸਮਾਪਤ ਹੋ ਗਈ ਜਦੋਂ ਉਹ 48 ਕਿਲੋ ਭਾਰ ਵਰਗ ਵਿਚ ਹੰਗਰੀ ਦੀ ਈਵਾ ਸੇਰਨੋਵਿਜਕੀ ਤੋਂ ਹਾਰ ਗਈ। ਲੰਡਨ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜੇਤੂ ਸੇਰਨੋਵਿਜਕੀ ਨੇ ਅੰਤਿਮ 16 ਵਿਚ ਪ੍ਰਵੇਸ਼ ਕਰ ਲਿਆ ਹੈ ਜਿੱਥੇ ਉਸ ਦਾ ਸਾਹਮਣਾ ਜਾਪਾਨ ਦੀ ਫੁਨਾ ਤੋਨਾਕੀ ਨਾਲ ਹੋਵੇਗਾ।