Auto Refresh
Advertisement

ਖ਼ਬਰਾਂ, ਖੇਡਾਂ

21 ਸਾਲ ਬਾਅਦ ਵੇਟਲਿਫਟਿੰਗ ਦੇ ਇਤਿਹਾਸ 'ਚ ਮੀਰਾਬਾਈ ਨੇ ਭਾਰਤ ਦੀ ਝੋਲੀ ਪਾਇਆ ਤਮਗਾ

Published Jul 24, 2021, 2:26 pm IST | Updated Jul 24, 2021, 2:26 pm IST

2016 'ਚ ਮੀਰਾ ਬਾਈ ਵੇਟਲਿਫਟਿੰਗ 'ਚ ਹੋ ਗਈ ਸੀ ਅਸਫ਼ਲ

Chanu Saikhom Mirabai
Chanu Saikhom Mirabai

ਇੰਫਾਲ - ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਟੋਕਿਓ ਓਲੰਪਿਕ ਵਿਚ ਭਾਰਤ ਨੂੰ ਪਹਿਲਾ ਤਮਗਾ ਦਿਵਾਇਆ ਹੈ। ਉਸ ਨੇ ਸ਼ਨੀਵਾਰ ਨੂੰ ਵੇਟਲਿਫਟਿੰਗ ਵਿਚ ਚਾਂਦੀ ਦਾ ਤਗਮਾ ਜਿੱਤਿਆ। ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਨੇ 49 ਕਿੱਲੋ ਭਾਰ ਵਰਗ ਵਿਚ ਤਗਮਾ ਜਿੱਤਿਆ।

Chanu Saikhom MirabaiChanu Saikhom Mirabai

ਭਾਰਤੀ ਵੇਟਲਿਫਟਿੰਗ ਦੇ ਇਤਿਹਾਸ ਵਿੱਚ ਓਲੰਪਿਕ ਵਿਚ ਇਹ ਭਾਰਤ ਦਾ ਦੂਜਾ ਤਮਗਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਸਿਡਨੀ ਓਲੰਪਿਕ (2000) ਵਿੱਚ ਵੇਟਲਿਫਟਿੰਗ ਵਿਚ ਤਗਮਾ ਜਿੱਤਿਆ ਸੀ। ਇਹ ਮੈਡਲ ਕਰਨਮ ਮਲੇਸ਼ਵਰੀ ਨੇ ਦਵਾਇਆ ਸੀ।

Chanu Saikhom MirabaiChanu Saikhom Mirabai

ਮੀਰਾ ਬਾਈ ਦੀ ਸਫਲਤਾ ਇਸ ਕਰਕੇ ਵਿਸ਼ੇਸ਼ ਬਣ ਗਈ ਹੈ ਕਿਉਂਕਿ ਉਹ 2016 ਰੀਓ ਓਲੰਪਿਕ ਵਿਚ ਆਪਣੀਆਂ ਕੋਸ਼ਿਸ਼  ਦੇ ਬਾਵਜੂਦ ਸਹੀ ਢੰਗ ਨਾਲ ਭਾਰ ਨਹੀਂ ਚੁੱਕ ਸਕੀ ਸੀ। ਉਸ ਦੀ ਹਰ ਕੋਸ਼ਿਸ਼ ਅਸਫਲ ਰਹੀ।  ਇਸ ਸਾਲ ਅਪ੍ਰੈਲ ਵਿਚ ਆਯੋਜਿਤ ਤਾਸ਼ਕੰਦ ਏਸ਼ੀਅਨ ਵੇਟਲਿਫਟਿੰਗ ਚੈਂਪੀਅਨਸ਼ਿਪ ਵਿਚ ਮੀਰਾਬਾਈ ਚਾਨੂ ਨੇ ਸਨੈਚ ਵਿਚ 86 ਕਿਲੋ ਦਾ ਭਾਰ ਚੁੱਕਣ ਤੋਂ ਬਾਅਦ ਕਲੀਨ ਐਂਡ ਜਾਰਕ ਵਿਚ ਵਿਸ਼ਵ ਰਿਕਾਰਡ ਬਣਾਉਂਦੇ ਹੋਏ 119 ਕਿਲੋ ਦਾ ਭਾਰ ਚੁੱਕਿਆ।  

Chanu Saikhom MirabaiChanu Saikhom Mirabai

ਉਹ ਕੁੱਲ 205 ਕਿਲੋਗ੍ਰਾਮ ਦੇ ਨਾਲ ਤੀਸਰੇ ਸਥਾਨ 'ਤੇ ਰਹੀ। ਇਸ ਤੋਂ ਪਹਿਲਾਂ  ਕਲੀਨ ਐਂਡ ਜਾਰਕ ਵਿਚ ਵਿਸ਼ਵ ਰਿਕਾਰਡ 118 ਕਿੱਲੋਗ੍ਰਾਮ ਦਾ ਸੀ। ਚਨੂੰ ਦਾ 49 ਕਿਲੋਗ੍ਰਾਮ ਵਿੱਚ ਵਿਅਕਤੀਗਤ ਸਰਵਸ੍ਰੇਸ਼ਠ ਪ੍ਰਦਰਸ਼ਨ ਕੁੱਲ 203 ਕਿਲੋਗ੍ਰਾਮ ਸੀ, ਜੋ ਉਸਨੇ ਪਿਛਲੇ ਸਾਲ ਫਰਵਰੀ ਵਿੱਚ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਬਣਾਇਅ ਸੀ।

mirabai chanuChanu Saikhom Mirabai

ਮੀਰਾਬਾਈ ਮਨੀਪੁਰ ਦੇ ਇੰਫਾਲ ਦੀ ਰਹਿਣ ਵਾਲੀ ਹੈ। ਉਸਨੇ ਸਥਾਨਕ ਵੇਟਲਿਫਟਿੰਗ ਟੂਰਨਾਮੈਂਟ ਵਿੱਚ 11 ਸਾਲ ਦੀ ਉਮਰ ਵਿੱਚ ਵੇਟਲਿਫਟਿੰਗ ਵਿੱਚ ਆਪਣਾ ਪਹਿਲਾ ਸੋਨੇ ਦਾ ਤਮਗਾ ਜਿੱਤਿਆ ਸੀ। ਉਸਨੇ ਆਪਣੇ ਵੇਟਲਿਫਟਿੰਗ ਕੈਰੀਅਰ ਦੀ ਸ਼ੁਰੂਆਤ ਵਿਸ਼ਵ ਅਤੇ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਕੀਤੀ। ਉਹ ਕੁੰਜਰਾਨੀ ਦੇਵੀ ਨੂੰ ਆਪਣਾ ਰੋਲ ਮਾਡਲ ਮੰਨਦੀ ਹੈ।

 

ਮੀਰਾਬਾਈ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਵੇਟਲਿਫਟਰ ਹੈ। ਉਸਨੇ ਇਹ ਉਪਲਬਧੀ 2017 ਵਿਚ (49 ਕਿਲੋਗ੍ਰਾਮ ਭਾਰ ਵਰਗ) ਵਿੱਚ ਪ੍ਰਾਪਤ ਕੀਤੀ। ਉਸ ਨੇ 2014 ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ 49 ਕਿੱਲੋ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਮੀਰਾਬਾਈ ਨੇ 2018 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ।

ਸਪੋਕਸਮੈਨ ਸਮਾਚਾਰ ਸੇਵਾ

Location: India, Manipur, Imphal

Advertisement

 

Advertisement

BJP ਮੰਤਰੀ Tomar ਨਾਲ Photos Viral ਹੋਣ ਤੋਂ ਬਾਅਦ Nihang Aman Singh ਦਾ Interview

20 Oct 2021 7:22 PM
ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

Advertisement