
Malaysia News : ਅੰਡਰ 17 ਮਿਰਨਾਵਨ ਕੱਪ ਫੀਲਡ ਹਾਕੀ ਮੁਕਾਬਲਿਆਂ ਵਾਸਤੇ ਲੜਕਿਆਂ ਦੀ ਟੀਮ ਦਾ ਕੀਤਾ ਐਲਾਨ
Malaysia News : ਕੈਨੇਡਾ ਦੀ ਪ੍ਰਮੁੱਖ ਖੇਡ ਸੰਸਥਾ ਫੀਲਡ ਹਾਕੀ ਕੈਨੇਡਾ ਵਲੋਂ ਮਲੇਸ਼ੀਆ ਦੀ ਰਾਜਧਾਨੀ ਕੁਆਲਲੰਪੁਰ ਵਿਖੇ 29 ਅਕਤੂਬਰ ਤੋਂ 10 ਨਵੰਬਰ ਤੱਕ ਹੋ ਰਹੇ ਅੰਡਰ 17 ਮਿਰਨਾਵਨ ਕੱਪ ਫੀਲਡ ਹਾਕੀ ਮੁਕਾਬਲਿਆਂ ਵਾਸਤੇ ਲੜਕਿਆਂ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ। ਕੈਨੇਡਾ ਦੀ 17 ਮੈਂਬਰੀ ਅੰਡਰ 17 ਹਾਕੀ ਟੀਮ ਵਿਚ 6 ਪੰਜਾਬੀ ਖਿਡਾਰੀ ਸ਼ਾਮਿਲ ਕੀਤੇ ਗਏ ਹਨ ਜੋਕਿ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। 17 ਮੈਂਬਰੀ ਹਾਕੀ ਟੀਮ ਵਿਚ ਮਹਿਤਾਬ ਸਿੰਘ ਰਾਏ, ਅਨਮੋਲ ਝੋਲੀ, ਗੁਰਨੂਰ ਸਿੰਘ ਭੁੱਲਰ, ਗੁਰਸਹਿਜ ਸਿੰਘ ਜੌਹਲ, ਹਰਕਰਨਵੀਰ ਸਿੰਘ ਪਲਾਹਾ ਅਤੇ ਹਿਤੇਸ਼ਵਰ ਸਿੰਘ ਬਰਾੜ ਮੈਦਾਨ 'ਚ ਆਪਣੀ ਖੇਡ ਦੇ ਜੌਹਰ ਵਿਖਾਉਣਗੇ।
ਇਹ ਵੀ ਪੜੋ :Health Tips : ਬਾਰਸ਼ ਦੇ ਮੌਸਮ ਵਿਚ ਖਾਉ ਹੇਠਾਂ ਦਿਤੀਆਂ ਸਬਜ਼ੀਆਂ, ਇਮਿਊਨਟੀ ਹੋਵੇਗੀ ਮਜ਼ਬੂਤ
ਦਸਮੇਸ਼ ਪੰਜਾਬੀ ਸਕੂਲ ਐਬਟਸਫੋਰਡ ਦਾ ਵਿਦਿਆਰਥੀ ਮਹਿਤਾਬ ਸਿੰਘ ਰਾਏ ਮਿਡਫੀਲਡ ਤੇ ਫਾਰਵਰਡ ਪੁਜ਼ੀਸ਼ਨ 'ਤੇ ਖੇਡਦਾ ਜਦਕਿ ਗੋਬਿੰਦ ਸਰਵਰ ਹਾਕੀ ਸਕੂਲ ਦਾ ਵਿਦਿਆਰ ਗੁਰਸਹਿਜ ਸਿੰਘ ਜੌਹਲ, ਅਨਮੋਲ ਸਿੰਘ ਝਿੱਲੀ ਅਤੇ ਹਿਤੇਸ਼ਵਰ ਸਿੰਘ ਬਰਾੜ ਮਿਡਫੀਲਡ ਪੁਜ਼ੀਸ਼ਨ 'ਤੇ ਖੇਡਦੇ ਹਨ ਤੇ ਹਰਕਰਨਵੀਰ ਸਿੰਘ ਪਲਾਹਾ ਡਿਫੈਂਸ ਪੁਜ਼ੀਸ਼ਨ ਤੇ ਖੇਡਦਾ ਹੈ।
(For more news apart from 6 Punjabi boys from Canada will play hockey in Malaysia News in Punjabi, stay tuned to Rozana Spokesman)