
ਉਨ੍ਹਾਂ ਦੇ ਪ੍ਰਵਾਰ ਸਮੇਤ ਕ੍ਰਿਕਟ ਜਗਤ ਦੇ ਸਾਰੇ ਦਿੱਗਜ ਸ਼ਮਸ਼ਾਨਘਾਟ 'ਤੇ ਮੌਜੂਦ ਸਨ।
ਨਵੀਂ ਦਿੱਲੀ: ਸਾਬਕਾ ਭਾਰਤੀ ਕਪਤਾਨ ਅਤੇ ਮਹਾਨ ਸਪਿਨਰ ਬਿਸ਼ਨ ਸਿੰਘ ਬੇਦੀ ਦਾ ਮੰਗਲਵਾਰ ਨੂੰ ਦਿੱਲੀ ਦੇ ਲੋਧੀ ਰੋਡ ਸ਼ਮਸ਼ਾਨਘਾਟ ਵਿਚ ਅੰਤਿਮ ਸਸਕਾਰ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਪ੍ਰਵਾਰ ਸਮੇਤ ਕ੍ਰਿਕਟ ਜਗਤ ਦੇ ਸਾਰੇ ਦਿੱਗਜ ਸ਼ਮਸ਼ਾਨਘਾਟ 'ਤੇ ਮੌਜੂਦ ਸਨ।
Cricket fraternity including Kapil, Sehwag attend last rites of legendary Indian spinner
ਮਹਾਨ ਭਾਰਤੀ ਸਪਿਨਰ ਬਿਸ਼ਨ ਸਿੰਘ ਬੇਦੀ ਦੇ ਅੰਤਿਮ ਸਸਕਾਰ ‘ਚ ਮੰਗਲਵਾਰ ਨੂੰ ਕਪਿਲ ਦੇਵ ਅਤੇ ਵਰਿੰਦਰ ਸਹਿਵਾਗ ਸਮੇਤ ਕ੍ਰਿਕਟ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਮੌਜੂਦ ਸਨ। ਬਿਸ਼ਨ ਸਿੰਘ ਬੇਦੀ ਦਾ ਲੰਬੀ ਬਿਮਾਰੀ ਤੋਂ ਬਾਅਦ ਸੋਮਵਾਰ ਨੂੰ ਇਥੇ ਦੇਹਾਂਤ ਹੋ ਗਿਆ। ਉਹ 77 ਸਾਲ ਦੇ ਸਨ। ਭਾਰਤ ਦੀ ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਕਪਿਲ ਦੇਵ, ਮਦਨ ਲਾਲ, ਸਹਿਵਾਗ ਅਤੇ ਕੀਰਤੀ ਆਜ਼ਾਦ ਸਮੇਤ ਭਾਰਤੀ ਕ੍ਰਿਕਟ ਦੇ ਕਈ ਖਿਡਾਰੀਆਂ ਨੇ ਉਨ੍ਹਾਂ ਨੂੰ ਅਲਵਿਦਾ ਕਿਹਾ।
Cricket fraternity including Kapil, Sehwag attend last rites of legendary Indian spinner
ਇਸ ਮੌਕੇ ਅਸ਼ੀਸ਼ ਨਹਿਰਾ, ਅਜੇ ਜਡੇਜਾ, ਜੋ ਇਸ ਸਮੇਂ ਅਫਗਾਨਿਸਤਾਨ ਟੀਮ ਦੇ ਸਪੋਰਟ ਸਟਾਫ਼ ਦੇ ਮੈਂਬਰ ਹਨ, ਬੇਦੀ ਤੋਂ ਸਪਿਨ ਦੇ ਗੁਰ ਸਿੱਖਣ ਵਾਲੇ ਮੁਰਲੀ ਕਾਰਤਿਕ ਵੀ ਮੌਜੂਦ ਸਨ। ਲੋਧੀ ਸ਼ਮਸ਼ਾਨਘਾਟ 'ਤੇ ਇਸ ਮੌਕੇ 'ਤੇ ਮੌਜੂਦ ਇਕ ਸਾਬਕਾ ਕ੍ਰਿਕਟਰ ਨੇ ਕਿਹਾ, ''ਇਸ ਮੌਕੇ 'ਤੇ ਪਹਿਲੇ ਦਰਜੇ ਦੀ ਕ੍ਰਿਕਟ ਖੇਡਣ ਵਾਲੇ ਕਈ ਖਿਡਾਰੀ ਵੀ ਮੌਜੂਦ ਸਨ। ਉਹ ਨਾ ਸਿਰਫ਼ ਇਕ ਮਹਾਨ ਕ੍ਰਿਕਟਰ ਸੀ ਸਗੋਂ ਇਕ ਬਹੁਤ ਵਧੀਆ ਇਨਸਾਨ ਵੀ ਸੀ।''
Cricket fraternity including Kapil, Sehwag attend last rites of legendary Indian spinner
1946 ਵਿਚ ਅੰਮ੍ਰਿਤਸਰ ਵਿਚ ਜਨਮੇ ਬੇਦੀ ਨੇ ਭਾਰਤ ਲਈ 67 ਟੈਸਟ ਮੈਚਾਂ ਵਿਚ 266 ਵਿਕਟਾਂ ਲਈਆਂ। ਉਹ ਭਾਰਤੀ ਸਪਿਨ ਚੌਕੜੀ ਦੇ ਮੈਂਬਰ ਸੀ, ਜਿਸ ਵਿਚ ਇਰਾਪੱਲੀ ਪ੍ਰਸੰਨਾ, ਭਾਗਵਤ ਚੰਦਰਸ਼ੇਖਰ ਅਤੇ ਸ਼੍ਰੀਨਿਵਾਸ ਵੈਂਕਟਰਾਘਵਨ ਸ਼ਾਮਲ ਸਨ।