
ਨੀਰਜ ਯਾਦਵ ਨੇ ਸੋਨ, ਯੋਗੇਸ਼ ਕਥੂਨੀਆ ਨੇ ਚਾਂਦੀ ਅਤੇ ਮੁਥੁਰਾਜਾ ਨੇ ਕਾਂਸੀ ਦਾ ਤਮਗ਼ਾ ਜਿੱਤਿਆ
ਹਾਂਗਜ਼ੂ: ਭਾਰਤ ਨੇ ਏਸ਼ੀਅਨ ਪੈਰਾ ਖੇਡਾਂ 2023 ਦਾ ਅਪਣਾ ਦੂਜਾ ਪੋਡੀਅਮ ਸਵੀਪ ਕੀਤਾ ਕਿਉਂਕਿ ਡਿਸਕਸ ਥਰੋਅ ਈਵੈਂਟ ਵਿਚ ਤਿੰਨੇ ਮੈਡਲ ਭਾਰਤ ਨੇ ਜਿੱਤੇ ਹਨ।F54/55/56 ਈਵੈਂਟ ਦੇ ਫਾਈਨਲ ਵਿਚ ਪੁਰਸ਼ਾਂ ਦੇ ਡਿਸਕਸ ਥਰੋਅ ਵਿਚ ਨੀਰਜ ਯਾਦਵ ਨੇ 38.56 ਮੀਟਰ ਥਰੋਅ ਦੇ ਰਿਕਾਰਡ ਨਾਲ ਸੋਨ ਤਮਗ਼ਾ ਜਿੱਤਿਆ, ਯੋਗੇਸ਼ ਕਥੂਨੀਆ ਨੇ 42.13 ਮੀਟਰ ਨਾਲ ਚਾਂਦੀ ਦਾ ਤਮਗ਼ਾ ਜਿੱਤਿਆ। ਇਸ ਤੋਂ ਇਲਾਵਾ ਮੁਥੁਰਾਜਾ ਨੇ 35.06 ਮੀਟਰ ਦੇ ਥਰੋਅ ਨਾਲ ਕਾਂਸੀ ਦਾ ਤਮਗ਼ਾ ਜਿੱਤਿਆ ਹੈ।