
ਮੁੱਖ ਮੰਤਰੀ ਨੇ ਵੀਡੀਉ ਕਾਲ ਰਾਹੀਂ ਖਿਡਾਰੀਆਂ ਨਾਲ ਗੱਲਬਾਤ ਵੀ ਕੀਤੀ।
ਭੁਵਨੇਸ਼ਵਰ: ਭਾਰਤੀ ਪੁਰਸ਼ ਹਾਕੀ ਟੀਮ ਨੂੰ ਏਸ਼ੀਆਈ ਖੇਡਾਂ ਵਿਚ ਸੋਨ ਤਮਗ਼ਾ ਜਿੱਤਣ 'ਤੇ ਵਧਾਈ ਦਿੰਦੇ ਹੋਏ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਹਰੇਕ ਖਿਡਾਰੀ ਅਤੇ ਸਹਾਇਕ ਸਟਾਫ ਮੈਂਬਰ ਲਈ 5 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: ਅਮਰੀਕਾ ਦੇ ਕਨੈਕਟੀਕਟ ਵਿਚ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇਗਾ ਸਿੱਖ ਇਤਿਹਾਸ
ਪਟਨਾਇਕ ਨੇ ਕਿਹਾ ਕਿ ਏਸ਼ੀਆਈ ਖੇਡਾਂ 'ਚ ਸੋਨ ਤਮਗ਼ਾ ਜਿੱਤਣ ਅਤੇ ਪੈਰਿਸ ਉਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਟੀਮ ਨੂੰ ਉਸ ਦੇ ਪ੍ਰਦਰਸ਼ਨ ਦੇ ਸਨਮਾਨ 'ਚ ਇਹ ਪੁਰਸਕਾਰ ਦਿਤਾ ਜਾਵੇਗਾ। ਮੁੱਖ ਮੰਤਰੀ ਨੇ ਵੀਡੀਉ ਕਾਲ ਰਾਹੀਂ ਖਿਡਾਰੀਆਂ ਨਾਲ ਗੱਲਬਾਤ ਵੀ ਕੀਤੀ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਨੇ ਏਸ਼ੀਆਈ ਖੇਡਾਂ 'ਚ 100 ਤਮਗ਼ੇ ਪੂਰੇ ਹੋਣ ’ਤੇ ਦਿਤੀ ਵਧਾਈ; 10 ਅਕਤੂਬਰ ਨੂੰ ਕਰਨਗੇ ਖਿਡਾਰੀਆਂ ਦਾ ਸਵਾਗਤ
ਉਨ੍ਹਾਂ ਕਿਹਾ, 'ਭਾਰਤੀ ਪੁਰਸ਼ ਹਾਕੀ ਟੀਮ ਨੂੰ ਵਧਾਈ। ਉਸ ਦੀ ਲਗਨ ਅਤੇ ਅਣਥੱਕ ਮਿਹਨਤ ਨੇ ਇਕ ਵਾਰ ਫਿਰ ਸਾਬਤ ਕਰ ਦਿਤਾ ਕਿ ਹਾਕੀ ਅਸਲ ਵਿਚ ਭਾਰਤ ਦੀ ਖੇਡ ਹੈ। ਓਡੀਸ਼ਾ ਵਿਚ ਸਾਡੇ ਦਿਲਾਂ ਵਿਚ ਹਾਕੀ ਦਾ ਵਿਸ਼ੇਸ਼ ਸਥਾਨ ਹੈ ਅਤੇ ਇਹ ਇਤਿਹਾਸਕ ਦਿਨ ਹਮੇਸ਼ਾ ਸਾਡੀਆਂ ਯਾਦਾਂ ਵਿਚ ਰਹੇਗਾ। ਪੈਰਿਸ ਉਲੰਪਿਕ ਲਈ ਟੀਮ ਨੂੰ ਸ਼ੁੱਭਕਾਮਨਾਵਾਂ। ਦੱਸ ਦੇਈਏ ਕਿ ਓਡੀਸ਼ਾ 2018 ਤੋਂ ਭਾਰਤੀ ਹਾਕੀ ਟੀਮਾਂ ਨੂੰ ਸਪਾਂਸਰ ਕਰ ਰਿਹਾ ਹੈ।