
ਜਾਪਾਨ ਨੂੰ 2-1 ਨਾਲ ਹਰਾਇਆ
ਹਾਂਗਜ਼ੂ: ਭਾਰਤੀ ਮਹਿਲਾ ਹਾਕੀ ਟੀਮ ਨੇ ਸੈਮੀਫਾਈਨਲ ਵਿਚ ਹਾਰਨ ਤੋਂ ਦੋ ਦਿਨ ਬਾਅਦ ਹੀ ਜ਼ਬਰਦਸਤ ਵਾਪਸੀ ਕੀਤੀ ਅਤੇ ਜਾਪਾਨ ਨੂੰ 2-1 ਨਾਲ ਹਰਾ ਕੇ ਏਸ਼ਿਆਈ ਖੇਡਾਂ ਵਿਚ ਕਾਂਸੀ ਦਾ ਤਮਗ਼ਾ ਜਿੱਤਿਆ। ਕੋਚ ਯੈਂਕੇ ਸ਼ੌਪਮੈਨ ਹੂਟਰ ਵੱਜਣ ਤੋਂ ਬਾਅਦ ਵੀ ਮੈਦਾਨ 'ਤੇ ਅਪਣੇ ਹੰਝੂਆਂ 'ਤੇ ਕਾਬੂ ਨਹੀਂ ਰੱਖ ਸਕੇ ਅਤੇ ਖਿਡਾਰੀਆਂ ਨੂੰ ਖੁਸ਼ੀ ਨਾਲ ਛਾਲਾਂ ਮਾਰਦੇ ਦੇਖ ਕੇ ਸਪੱਸ਼ਟ ਹੋ ਗਿਆ ਕਿ ਟੀਮ ਲਈ ਇਸ ਕਾਂਸੀ ਦਾ ਕੀ ਮਤਲਬ ਹੈ।
ਇਹ ਵੀ ਪੜ੍ਹੋ: ਸੰਸਦ ਮੈਂਬਰ ਵਿਕਰਮਜੀਤ ਸਾਹਨੀ ਨੇ ਡਾ. ਜੈਸ਼ੰਕਰ ਨੂੰ ਭਾਰਤ-ਕੈਨੇਡਾ ਸਬੰਧਾਂ 'ਤੇ ਪ੍ਰਗਟਾਈ ਚਿੰਤਾ
ਸੈਮੀਫਾਈਨਲ 'ਚ ਚੀਨ ਤੋਂ 0-4 ਨਾਲ ਮੈਚ ਹਾਰਨ ਮਗਰੋਂ ਭਾਰਤ ਦੀਆਂ ਪੈਰਿਸ ਉਲੰਪਿਕ ਲਈ ਸਿੱਧੇ ਕੁਆਲੀਫਾਈ ਕਰਨ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ। ਇਸ ਦੇ ਬਾਵਜੂਦ ਟੀਮ ਨੇ ਜਾਪਾਨ ਦੀ ਚੁਨੌਤੀ ਦਾ ਬਹਾਦਰੀ ਨਾਲ ਸਾਹਮਣਾ ਕੀਤਾ ਅਤੇ ਕਾਂਸੀ ਦੇ ਤਮਗ਼ੇ ਦਾ ਮੁਕਾਬਲਾ ਜਿੱਤਿਆ।
ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ ਫ਼ਿਲਮ ‘ਜਵਾਨ’ ਨੇ ਤੋੜੇ ਰਿਕਾਰਡ: ਬਾਕਸ ਆਫਿਸ ’ਤੇ ਕਮਾਏ 1103.27 ਕਰੋੜ ਰੁਪਏ
ਟੋਕੀਓ ਉਲੰਪਿਕ 'ਚ ਚੌਥੇ ਸਥਾਨ 'ਤੇ ਰਹੀ ਭਾਰਤੀ ਟੀਮ ਲਈ ਦੀਪਿਕਾ ਨੇ ਪੰਜਵੇਂ ਮਿੰਟ 'ਚ ਅਤੇ ਸੁਸ਼ੀਲਾ ਚਾਨੂ ਨੇ 50ਵੇਂ ਮਿੰਟ 'ਚ ਗੋਲ ਕੀਤੇ, ਜਦਕਿ ਜਾਪਾਨ ਲਈ ਯੂਰੀ ਨਾਗਈ ਨੇ ਇਕਮਾਤਰ ਗੋਲ ਕੀਤਾ। ਭਾਰਤ ਨੇ ਆਖਰੀ ਵਾਰ 2018 ਵਿਚ ਜਕਾਰਤਾ ਵਿਚ ਹੋਈਆਂ ਖੇਡਾਂ ਵਿਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ।