Mitchell Marsh News : ਵਿਸ਼ਵ ਕੱਪ ਟਰਾਫੀ ’ਤੇ ਪੈਰ ਚੜ੍ਹਾ ਕੇ ਬੈਠਣ ਲਈ ਮਿਸ਼ੇਲ ਮਾਰਸ਼ ਵਿਰੁਧ ਸ਼ਿਕਾਇਤ ਦਾਇਰ
Published : Nov 24, 2023, 4:58 pm IST
Updated : Nov 24, 2023, 9:19 pm IST
SHARE ARTICLE
Mitchell Marsh News
Mitchell Marsh News

ਜਾਣਬੁੱਝ ਕੇ 140 ਕਰੋੜ ਭਾਰਤੀਆਂ ਦਾ ਅਪਮਾਨ ਕਰਨ ਦਾ ਦੋਸ਼

Mitchell Marsh News : ਆਸਟ੍ਰੇਲੀਆਈ ਆਲਰਾਊਂਡਰ ਮਿਸ਼ੇਲ ਮਾਰਸ਼ ਵਲੋਂ ਵਿਸ਼ਵ ਕੱਪ ਜਿੱਤਣ ਤੋਂ ਬਾਅਦ 50 ਓਵਰਾਂ ਦੀ ਵਿਸ਼ਵ ਕੱਪ ਟਰਾਫੀ ’ਤੇ ਅਪਣੇ ਪੈਰ ਰੱਖ ਦੇ ਬੈਠਣ ਦੇ ਸਟੰਟ ਨੇ ਉਸ ਨੂੰ ਗੰਭੀਰ ਮੁਸੀਬਤ ਵਿਚ ਪਾ ਦਿਤਾ ਹੈ ਕਿਉਂਕਿ ਰੀਪੋਰਟਾਂ ਅਨੁਸਾਰ ਉਸ ਵਿਰੁਧ ਪੁਲਿਸ ਕੋਲ ਸ਼ਿਕਾਇਤ ਦਾਇਰ ਕੀਤੀ ਗਈ ਹੈ। ਪੰਡਿਤ ਕੇਸ਼ਵ ਨਾਂ ਦੇ ਇਕ ਆਈ.ਟੀ.ਆਰ. ਕਾਰਕੁਨ ਨੇ ਕਥਿਤ ਤੌਰ ’ਤੇ ਦਿੱਲੀ ਗੇਟ ਪੁਲਿਸ ਸਟੇਸ਼ਨ ’ਚ ਪਛਮੀ ਆਸਟ੍ਰੇਲੀਆ ਵਾਸੀ ਮਾਰਸ਼ ਵਿਰੁਧ ਸ਼ਿਕਾਇਤ ਦਾਇਰ ਕਰਵਾਈ ਹੈ, ਜਿਸ ’ਚ ਮਾਰਸ਼ ’ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਗਈ ਹੈ।

ਜ਼ਿਲ੍ਹਾ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਪਰ ਅਜੇ ਤਕ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਇਬਰ ਸੈੱਲ ਤੋਂ ਰੀਪੋਰਟ ਮਿਲਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਤੇਜ਼ ਗੇਂਦਬਾਜ਼ ਆਲਰਾਊਂਡਰ ਵਿਰੁਧ ਕਥਿਤ ਸ਼ਿਕਾਇਤ ਕੀਤੀ ਗਈ ਹੈ ਕਿ ਉਸ ਨੇ ਅਪਣੇ ਪੈਰ ਵਿਸ਼ਵ ਕੱਪ ਟਰਾਫੀ ’ਤੇ ਰੱਖ ਕੇ ਜਾਣਬੁੱਝ ਕੇ 140 ਕਰੋੜ ਭਾਰਤੀਆਂ ਦਾ ਅਪਮਾਨ ਕੀਤਾ। ਅਪਣੀ ਸ਼ਿਕਾਇਤ ’ਚ ਆਈ.ਟੀ.ਆਰ. ਕਾਰਕੁਨ ਨੇ ਮਾਰਸ਼ ਨੂੰ ਭਾਰਤ ’ਚ ਅੱਗੇ ਤੋਂ ਖੇਡਣ ’ਤੇ ਵੀ ਪਾਬੰਦੀ ਲਾਉਣ ਲਈ ਕਿਹਾ ਹੈ ਅਤੇ ਇਸ ਦੀ ਇਕ ਕਾਪੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੂੰ ਵੀ ਭੇਜੀ ਹੈ। ਜੇਕਰ ਐਫ.ਆਈ.ਆਰ. ਦਰਜ ਹੁੰਦੀ ਹੈ ਤਾਂ 32 ਸਾਲ ਦੇ ਇਸ ਕ੍ਰਿਕੇਟ ਖਿਡਾਰੀ ਵਿਰੁਧ ਕਾਰਵਾਈ ਕੀਤੀ ਜਾ ਸਕਦੀ ਹੈ।

ਮਾਰਸ਼ ਨੇ ਵਿਸ਼ਵ ਕੱਪ ਅਪਣੀ ਟੀਮ ਲਈ ਵਧੀਆ ਪ੍ਰਦਰਸ਼ਨ ਕੀਤਾ ਸੀ ਅਤੇ ਪਾਕਿਸਤਾਨ ਤੇ ਬੰਗਲਾਦੇਸ਼ ਵਿਰੁਧ ਸੈਂਕੜੇ ਜੜੇ ਸਨ। ਇਸ ਤਾਕਤਵਰ ਆਲਰਾਊਂਡਰ ਨੂੰ ਭਾਰਤ ਪਰਤਣ ਤੋਂ ਪਹਿਲਾਂ ਅਪਣੇ ਦਾਦਾ ਜੀ ਦੀ ਮੌਤ ਕਾਰਨ ਟੂਰਨਾਮੈਂਟ ਦੇ ਅੱਧ ਵਿਚਾਲੇ ਵਾਪਸ ਘਰ ਪਰਤਣਾ ਪਿਆ ਸੀ। ਉਸ ਨੇ 10 ਮੈਚਾਂ ਵਿੱਚ 49 ਦੀ ਔਸਤ ਨਾਲ 441 ਦੌੜਾਂ ਬਣਾਈਆਂ।

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਗਿਆ ਫ਼ਾਈਨਲ ਮੈਚ ਆਸਟਰੇਲੀਆ ਲਈ ਯਾਦਗਾਰ ਸਾਬਤ ਹੋਇਆ ਸੀ, ਜਿਸ ’ਚ ਭਾਰਤ ਨੂੰ ਪਸੰਦੀਦਾ ਵਿਸ਼ਵ ਕੱਪ ਜੇਤੂ ਟੀਮ ਦੇ ਰੂਪ ’ਚ ਮੰਨਿਆ ਜਾ ਰਿਹਾ ਸੀ। ਹਾਲਾਂਕਿ, ਮਹਿਮਾਨ ਟੀਮ ਨੇ ਉਸ ਦਿਨ ਅਪਣਾ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਮੇਜ਼ਬਾਨਾਂ ਨੂੰ ਹਰਾਉਣ ਲਈ ਹਰ ਪੱਖੋਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਟ੍ਰੈਵਿਸ ਹੀਡ ਨੇ 241 ਦੌੜਾਂ ਦਾ ਪਿੱਛਾ ਕਰਦੇ ਹੋਏ 137 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਆਸਟਰੇਲੀਆ ਦੇ ਨਾਂ ਛੇਵਾਂ ਖਿਤਾਬ ਕਰਨ ’ਚ ਮਹੱਤਵਪੂਰਨ ਯੋਗਦਾਨ ਪਾਇਆ।

 (For more news apart from Mitchell Marsh News, stay tuned to Rozana Spokesman)

SHARE ARTICLE

ਏਜੰਸੀ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement