Who is Tanveer Sangha? T-20 ਮੈਚ ਦੌਰਾਨ ਭਾਰਤ ਦੇ ਦੋ ਖਿਡਾਰਿਆਂ ਨੂੰ ਆਊਟ ਕਰਨ ਵਾਲੇ ਤਨਵੀਰ ਸੰਘਾ ਦਾ ਪੰਜਾਬ ਨਾਲ ਹੈ ਖ਼ਾਸ ਰਿਸ਼ਤਾ
Published : Nov 24, 2023, 2:17 pm IST
Updated : Nov 24, 2023, 2:19 pm IST
SHARE ARTICLE
Who is Tanveer Sangha Australia bowler in IND vs AUS T20 series 2023
Who is Tanveer Sangha Australia bowler in IND vs AUS T20 series 2023

ਜਾਣੋ ਕੌਣ ਹੈ ਆਸਟ੍ਰੇਲੀਆਈ ਸਪਿਨਰ ਤਨਵੀਰ ਸੰਘਾ

Who is Tanveer Sangha?: ਆਸਟ੍ਰੇਲੀਆ ਵਿਰੁਧ ਪਹਿਲੇ ਟੀ-20 ਮੈਚ ਦੌਰਾਨ ਆਸਟ੍ਰੇਲੀਆਈ ਸਪਿਨਰ ਤਨਵੀਰ ਸੰਘਾ ਨੇ ਭਾਰਤ ਦੀਆਂ 2 ਅਹਿਮ ਵਿਕਟਾਂ ਲਈਆਂ। ਭਾਰਤੀ ਬੱਲੇਬਾਜ਼ਾਂ ਨੇ ਤਨਵੀਰ ਸੰਘਾ ਦੇ 4 ਓਵਰਾਂ ਵਿਚ 47 ਦੌੜਾਂ ਬਣਾਈਆਂ। ਹਾਲਾਂਕਿ ਤਨਵੀਰ ਸੰਘਾ ਨੇ ਈਸ਼ਾਨ ਕਿਸ਼ਨ ਅਤੇ ਤਿਲਕ ਵਰਮਾ ਨੂੰ ਅਪਣਾ ਸ਼ਿਕਾਰ ਬਣਾਇਆ।

ਪਰ ਕੀ ਤੁਸੀਂ ਜਾਣਦੇ ਹੋ ਕਿ ਤਨਵੀਰ ਸੰਘਾ ਦਾ ਭਾਰਤ ਨਾਲ ਖਾਸ ਰਿਸ਼ਤਾ ਹੈ। ਦਰਅਸਲ, ਤਨਵੀਰ ਸੰਘਾ ਦਾ ਜਨਮ 26 ਨਵੰਬਰ 2001 ਨੂੰ ਸਿਡਨੀ ਵਿਚ ਹੋਇਆ ਸੀ। ਇਸ ਤੋਂ ਬਾਅਦ ਉਸ ਨੇ ਈਸਟ ਹਿੱਲ ਬੁਆਏਜ਼ ਹਾਈ ਸਕੂਲ, ਸਿਡਨੀ ਤੋਂ ਅਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ।

ਪੰਜਾਬ ਨਾਲ ਹੈ ਖ਼ਾਸ ਰਿਸ਼ਤਾ

ਤਨਵੀਰ ਸੰਘਾ ਦਾ ਪਿਛੋਕੜ ਜਲੰਧਰ ਨਾਲ ਸਬੰਧਤ ਹੈ। ਉਨ੍ਹਾਂ ਦੇ ਪਿਤਾ ਜਲੰਧਰ ਦੇ ਇਕ ਪਿੰਡ ਦੇ ਵਸਨੀਕ ਸਨ ਪਰ ਉਹ ਸਿਡਨੀ ਵਿਚ ਟੈਕਸੀ ਡਰਾਈਵਰ ਵਜੋਂ ਕੰਮ ਕਰਦਾ ਸੀ। ਇਸ ਤੋਂ ਇਲਾਵਾ ਤਨਵੀਰ ਸੰਘਾ ਦੀ ਮਾਤਾ ਅਕਾਊਂਟੈਂਟ ਹਨ। ਤਨਵੀਰ ਸੰਘਾ ਦਾ ਭਾਰਤ ਨਾਲ ਖਾਸ ਰਿਸ਼ਤਾ ਹੈ ਪਰ ਹੁਣ ਉਹ ਆਸਟ੍ਰੇਲੀਆ ਲਈ ਅੰਤਰਰਾਸ਼ਟਰੀ ਕ੍ਰਿਕਟ ਖੇਡ ਰਿਹਾ ਹੈ। ਹਾਲ ਹੀ ਵਿਚ ਤਨਵੀਰ ਸੰਘਾ ਵਿਸ਼ਵ ਕੱਪ ਵਿਚ ਆਸਟ੍ਰੇਲੀਆਈ ਟੀਮ ਦਾ ਹਿੱਸਾ ਸੀ।
ਤਨਵੀਰ ਸੰਘਾ ਦਾ ਕਰੀਅਰ

ਤਨਵੀਰ ਸੰਘਾ ਦਾ ਕਰੀਅਰ

ਜੇਕਰ ਤਨਵੀਰ ਸੰਘਾ ਦੇ ਕਰੀਅਰ 'ਤੇ ਨਜ਼ਰ ਮਾਰੀਏ ਤਾਂ ਹੁਣ ਤਕ ਇਹ ਖਿਡਾਰੀ 2 ਵਨਡੇ ਮੈਚਾਂ ਤੋਂ ਇਲਾਵਾ 3 ਟੀ-20 ਮੈਚਾਂ 'ਚ ਆਸਟ੍ਰੇਲੀਆ ਦੀ ਨੁਮਾਇੰਦਗੀ ਕਰ ਚੁੱਕਾ ਹੈ। ਤਨਵੀਰ ਸੰਘਾ ਨੇ 2 ਵਨਡੇ ਮੈਚਾਂ 'ਚ 2 ਵਿਕਟਾਂ ਲਈਆਂ ਹਨ। ਇਸ ਤੋਂ ਇਲਾਵਾ 3 ਅੰਤਰਰਾਸ਼ਟਰੀ ਟੀ-20 ਮੈਚਾਂ 'ਚ ਤਨਵੀਰ ਸੰਘਾ ਨੇ 7 ਬੱਲੇਬਾਜ਼ਾਂ ਨੂੰ ਅਪਣਾ ਸ਼ਿਕਾਰ ਬਣਾਇਆ ਹੈ। ਇਸ ਤੋਂ ਇਲਾਵਾ ਤਨਵੀਰ ਸੰਘਾ ਆਸਟ੍ਰੇਲੀਆ ਅੰਡਰ-19, ਬਿਗ ਬੈਸ਼ 'ਚ ਸਿਡਨੀ ਥੰਡਰਸ, ਨਿਊ ਸਾਊਥ ਵੇਲਜ਼, ਆਸਟ੍ਰੇਲੀਆ-ਏ, ਬਰਮਿੰਘਮ ਫੀਨਿਕਸ ਅਤੇ ਵਾਸ਼ਿੰਗਟਨ ਫਰੀਡਮ ਲਈ ਖੇਡ ਚੁੱਕਾ ਹੈ।

 (For more news apart from Who is Tanveer Sangha Australia bowler in IND vs AUS T20 series 2023, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement