T20 Series: ਮੁੜ ਆਹਮੋ-ਸਾਹਮਣੇ ਹੋਣਗੇ ਭਾਰਤ ਅਤੇ ਆਸਟ੍ਰੇਲੀਆ; ਕੀ ਮੌਸਮ ਬਣੇਗਾ ਰੁਕਾਵਟ?
Published : Nov 23, 2023, 12:33 pm IST
Updated : Nov 23, 2023, 12:33 pm IST
SHARE ARTICLE
India vs Australia 1st T20I Weather Report
India vs Australia 1st T20I Weather Report

ਮੈਚ ਤੋਂ ਇਕ ਦਿਨ ਪਹਿਲਾਂ 22 ਨਵੰਬਰ ਨੂੰ ਵਿਸ਼ਾਖਾਪਟਨਮ ਵਿਚ ਮੀਂਹ ਪਿਆ ਸੀ। ਅਜਿਹੇ 'ਚ ਮੈਚ ਕੁੱਝ ਦੇਰੀ ਨਾਲ ਸ਼ੁਰੂ ਹੋ ਸਕਦਾ ਹੈ।

T20 Series: ਆਈਸੀਸੀ ਵਨਡੇ ਵਿਸ਼ਵ ਕੱਪ ਤੋਂ ਬਾਅਦ ਭਾਰਤੀ ਟੀਮ ਹੁਣ ਅਪਣੇ ਅਗਲੇ ਮਿਸ਼ਨ ਵੱਲ ਵਧ ਗਈ ਹੈ। ਭਾਰਤ ਹੁਣ ਆਸਟ੍ਰੇਲੀਆ ਵਿਰੁਧ 5 ਮੈਚਾਂ ਦੀ ਟੀ-20 ਸੀਰੀਜ਼ ਖੇਡਣ ਜਾ ਰਿਹਾ ਹੈ, ਜਿਸ ਦਾ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਅੱਜ ਯਾਨੀ 23 ਨਵੰਬਰ ਨੂੰ ਸ਼ਾਮ 7 ਵਜੇ ਵਿਸ਼ਾਖਾਪਟਨਮ ਦੇ YS ਰਾਜਸ਼ੇਖਰ ਰੈੱਡੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਮੈਚ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ। ਮੈਚ ਤੋਂ ਇਕ ਦਿਨ ਪਹਿਲਾਂ 22 ਨਵੰਬਰ ਨੂੰ ਵਿਸ਼ਾਖਾਪਟਨਮ ਵਿਚ ਮੀਂਹ ਪਿਆ ਸੀ। ਅਜਿਹੇ 'ਚ ਮੈਚ ਕੁੱਝ ਦੇਰੀ ਨਾਲ ਸ਼ੁਰੂ ਹੋ ਸਕਦਾ ਹੈ।

ਆਉ ਜਾਣਦੇ ਹਾਂ ਮੈਚ ਤੋਂ ਪਹਿਲਾਂ ਪਹਿਲੇ ਟੀ-20 ਦੌਰਾਨ ਤਾਪਮਾਨ ਕਿਵੇਂ ਰਹਿ ਸਕਦਾ ਹੈ?

ਮੌਸਮ ਵਿਭਾਗ ਅਨੁਸਾਰ ਭਾਰਤ ਬਨਾਮ ਆਸਟ੍ਰੇਲੀਆ ਦੇ ਪਹਿਲੇ ਟੀ-20 ਮੈਚ ਤੋਂ ਪਹਿਲਾਂ 23 ਨਵੰਬਰ ਨੂੰ ਵਿਸ਼ਾਖਾਪਟਨਮ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਮੀਂਹ ਇਸ ਮੈਚ ਦੀ ਸ਼ੁਰੂਆਤ ਵਿਚ ਰੁਕਾਵਟ ਬਣ ਸਕਦਾ ਹੈ। ਭਾਰਤੀ ਸਮੇਂ ਮੁਤਾਬਕ ਸਵੇਰੇ 6 ਵਜੇ ਤੋਂ ਦੁਪਹਿਰ 2 ਵਜੇ ਤਕ ਮੀਂਹ ਪੈ ਸਕਦਾ ਹੈ ਅਤੇ ਸ਼ਾਮ ਨੂੰ ਵੀ ਹਲਕੀ ਬਾਰਸ਼ ਹੋ ਸਕਦੀ ਹੈ। ਅਜਿਹੇ 'ਚ 7 ਵਜੇ ਸ਼ੁਰੂ ਹੋਣ ਵਾਲੇ ਮੈਚ 'ਚ ਖ਼ਤਰਾ ਘੱਟ ਹੈ ਪਰ ਆਸਮਾਨ 'ਤੇ ਬੱਦਲ ਛਾਏ ਰਹਿਣਗੇ। ਮੈਚ ਦੌਰਾਨ ਮੀਂਹ ਦੀ ਸੰਭਾਵਨਾ 20 ਫ਼ੀ ਸਦੀ ਹੈ।

ਕਿਵੇਂ ਦੀ ਹੈ ਪਿੱਚ?

ਜੇਕਰ ਵਿਸ਼ਾਖਾਪਟਨਮ ਦੇ ਵਾਈਐੱਸ ਰਾਜਸ਼ੇਖਰ ਰੈੱਡੀ ਕ੍ਰਿਕਟ ਮੈਦਾਨ ਦੀ ਪਿੱਚ ਦੀ ਗੱਲ ਕਰੀਏ ਤਾਂ ਇਥੇ ਬੱਲੇਬਾਜ਼ਾਂ ਨੂੰ ਵੱਡਾ ਫਾਇਦਾ ਮਿਲਦਾ ਹੈ। ਵਿਸ਼ਾਖਾਪਟਨਮ ਵਿਚ ਬੱਲੇਬਾਜ਼ਾਂ ਨੇ ਵੱਡੇ ਸ਼ਾਟ ਲਗਾਏ ਅਤੇ ਦੌੜਾਂ ਬਣੀਆਂ ਹਨ।

ਸੰਭਾਵਤ ਪਲੇਇੰਗ-11

ਭਾਰਤ- ਸੂਰਿਆਕੁਮਾਰ ਯਾਦਵ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਯਸ਼ਸਵੀ ਜੈਸਵਾਲ, ਤਿਲਕ ਵਰਮਾ, ਸ਼ਿਵਮ ਦੂਬੇ, ਰਿੰਕੂ ਸਿੰਘ, ਅਕਸ਼ਰ ਪਟੇਲ/ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਪ੍ਰਸਿਧ ਕ੍ਰਿਸ਼ਨ/ਅਵੇਸ਼ ਖਾਨ, ਮੁਕੇਸ਼ ਕੁਮਾਰ।

ਆਸਟ੍ਰੇਲੀਆ- ਸਟੀਵ ਸਮਿਥ, ਮੈਥਿਊ ਸ਼ਾਰਟ, ਐਰੋਨ ਹਾਰਡੀ, ਜੋਸ਼ ਇੰਗਲਿਸ, ਮਾਰਕਸ ਸਟੋਇਨਿਸ, ਟਿਮ ਡੇਵਿਡ, ਮੈਥਿਊ ਵੇਡ (ਕਪਤਾਨ ਅਤੇ ਵਿਕਟਕੀਪਰ), ਸੀਨ ਐਬੋਟ, ਨਾਥਨ ਐਲਿਸ, ਜੇਸਨ ਬੇਹਰਨਡੋਰਫ, ਤਨਵੀਰ ਸੰਘਾ।

(For more news apart from India vs Australia 1st T20I Weather Report IND vs AUS T20 Series, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement