
ਭਾਰਤ ਦੇ ਤੇਜਸਵਿਨ ਸ਼ੰਕਰ ਨੇ ਅਮਰੀਕਾ ਦੇ ਟੈਕਸਾਸ ਵਿਚ ਰਾਸ਼ਟਰੀ ਰਿਕਾਰਡ ਦੀ ਬਰਾਬਰੀ ਕਰਦੇ ਹੋਏ ਬਿਗ12 ਕਾਲਜ ਐਥਲੈਟਿਕਸ ਮੁਕਾਬਲੇ ਦੇ ਪੁਰਸ਼ ਵਰਗ ਦੇ ਹਾਈ ਜੰਪ........
ਨਵੀਂ ਦਿੱਲੀ : ਭਾਰਤ ਦੇ ਤੇਜਸਵਿਨ ਸ਼ੰਕਰ ਨੇ ਅਮਰੀਕਾ ਦੇ ਟੈਕਸਾਸ ਵਿਚ ਰਾਸ਼ਟਰੀ ਰਿਕਾਰਡ ਦੀ ਬਰਾਬਰੀ ਕਰਦੇ ਹੋਏ ਬਿਗ12 ਕਾਲਜ ਐਥਲੈਟਿਕਸ ਮੁਕਾਬਲੇ ਦੇ ਪੁਰਸ਼ ਵਰਗ ਦੇ ਹਾਈ ਜੰਪ ਵਿਚ ਸੋਨ ਤਮਗ਼ਾ ਅਪਣੇ ਨਾਂ ਕੀਤਾ। ਕੰਨਸਾਸ ਸਟੇਟ ਯੂਨੀਵਰਸਿਟੀ ਲਈ ਖੇਡ ਰਹੇ ਤੇਜਸਵਿਨ ਨੇ ਫ਼ਾਈਨ ਵਿਚ 2.28 ਮੀ. ਦੀ ਛਾਲ ਨਾਲ ਸੈਸ਼ਨ ਦਾ ਸਰਵਉੱਚ ਪ੍ਰਦਰਸ਼ਨ ਕੀਤਾ ਅਤੇ ਪਿਛਲੇ ਸਾਲ ਪਟਿਆਲਾ ਵਿਚ ਹੋਏ 22ਵੇਂ ਫ਼ੈਡੇਰਸ਼ਨ ਕੱਪ ਵਿਚ ਬਣਾਏ ਰਾਸ਼ਟਰੀ ਰਿਕਾਰਡ ਦੀ ਬਰਾਬਰੀ ਕੀਤੀ। ਹਾਲਾਂਕਿ ਤੇਜਸਵਿਨ ਦਾ ਵਿਅਕਤੀਗਤ ਸਰਵਸ਼੍ਰੇਠ ਪ੍ਰਦਰਸ਼ਨ 2.29 ਮੀ ਦਾ ਹੈ ਜੋ ਉਸ ਨੇ ਪਿਛਲੇ ਸਾਲ ਅਪ੍ਰੈਲ ਵਿਚ ਬਣਾਇਆ ਸੀ।
ਤੇਜਸਵਿਨ ਇਸ ਤਰ੍ਹਾਂ ਕੈਨਸਾਸ ਸਟੇਟ ਯੂਨੀਵਰਸਿਟੀ ਵਲੋਂ ਬਿਗ12 ਹਾਈ ਜੰਪ ਚੈਂਪੀਅਨ ਬਣਨ ਵਾਲੇ 6ਵੇਂ ਅਤੇ ਕਾਲਜ ਪੱਧਰ ਦੇ ਮੁਕਾਬਲੇ ਦੇ ਇਤਿਹਾਸ ਵਿਚ ਅਜਿਹਾ ਕਰਨ ਵਾਲੇ 8ਵੇਂ ਐਥਲੀਟ ਹਨ। ਇਸ ਭਾਰਤੀ ਨੇ ਟਵਿਟ ਕੀਤਾ ਕਿ ਇਕ ਹੋਰ ਸ਼ਾਨਦਾਰ ਮੁਕਾਬਲਾ ਆਖ਼ਰੀ ਕੋਸ਼ਿਸ਼ ਵਿਚ ਬਿਗ12 ਕਾਨਫ਼ਰੰਸ ਖ਼ਿਤਾਬ ਜਿੱਤ ਕੇ ਭਾਰਤੀ ਰਾਸ਼ਟਰ ੀਰਿਕਾਰਡ ਦੀ ਬਰਾਬਰੀ ਕੀਤੀ।
20 ਸਾਲਾ ਤੇਜਸਵਿਨ ਨੇ 2016 ਦੱਖਣੀ ਏਸ਼ੀਆਈ ਖੇਡਾਂ ਵਿਚ ਤਾਂਬੇਦੇਨਾਲ 2015 ਰਾਸ਼ਟਰਮੰਡਲ ਨੌਜਵਾਨ ਖੇਡਾਂ ਵਿਚ ਸੋਨ ਤਮਗ਼ਾ ਜਿੱਤਿਆ ਸੀ। ਉਹ ਉਦੋਂ ਸੁਰੱਖਿਆਂ ਵਿਚ ਆਏ ਸਨ ਜਦੋਂ ਉਸ ਨੇ 2016 ਵਿਚ ਕੋਇੰਮਬਟੂਰ ਵਿਚ ਹੋਏ ਜੂਨਿਅਰ ਰਾਸ਼ਟਰੀ ਚੈਂਪੀਨਸ਼ਿਪ ਵਿਚ 2.26 ਮੀਟਰ ਦੀ ਛਾਲ ਲਾ ਕੇ ਹਰੀ ਸ਼ੰਕਰ ਰਾਏ ਦੇ2.25 ਮੀਟਰ ਦੇ 12 ਸਾਲ ਦੇ ਰਾਸ਼ਟਰੀ ਰਿਕਾਰਡ ਨੂੰ ਤੋੜਿਆ ਸੀ। (ਭਾਸ਼ਾ)