IND vs SL : ਭਾਰਤ ਨੂੰ ਸੱਤਵਾਂ ਝਟਕਾ, ਫਰੈਂਨਡੋ ਦਾ ਸ਼ਿਕਾਰ ਬਣੇ ਸਾਹਾ
Published : Aug 13, 2017, 7:02 am IST
Updated : Mar 25, 2018, 4:40 pm IST
SHARE ARTICLE
Ind Vs SL
Ind Vs SL

ਭਾਰਤ ਅਤੇ ਸ਼੍ਰੀਲੰਕਾ 'ਚ ਕੈਂਡੀ 'ਚ ਖੇਡੇ ਜਾ ਰਹੇ ਤੀਸਰੇ ਟੈਸਟ ਮੈਚ 'ਚ ਦੂਜੇ ਦਿਨ ਦਾ ਖੇਡ ਜਾਰੀ ਹੈ। ਜਾਣਕਾਰੀ ਅਨੁਸਾਰ ਭਾਰਤ ਨੇ 7 ਵਿਕਟ ਦੇ ਨੁਕਸਾਨ 'ਤੇ 341 ਰਨ ਬਣਾ

ਭਾਰਤ ਅਤੇ ਸ਼੍ਰੀਲੰਕਾ 'ਚ ਕੈਂਡੀ 'ਚ ਖੇਡੇ ਜਾ ਰਹੇ ਤੀਸਰੇ ਟੈਸਟ ਮੈਚ 'ਚ ਦੂਜੇ ਦਿਨ ਦਾ ਖੇਡ ਜਾਰੀ ਹੈ। ਜਾਣਕਾਰੀ ਅਨੁਸਾਰ ਭਾਰਤ ਨੇ 7 ਵਿਕਟ ਦੇ ਨੁਕਸਾਨ 'ਤੇ 341 ਰਨ ਬਣਾ ਲਏ ਹਨ। ਪਾਂਡਿਆ 4 ਅਤੇ ਕੁਲਦੀਪ ਯਾਦਵ  2 ਰਨ ਬਣਾ ਕੇ ਖੇਡ ਰਹੇ ਹਨ। ਭਾਰਤੀ ਵਿਕਟ ਕੀਪਰ ਸਾਹਾ16 ਰਨ ਬਣਾ ਕੇ ਦਿਨ ਦੇ ਦੂਜੇ ਹੀ ਓਵਰ 'ਚ ਫਰੈਂਨਡੋ ਦੀ ਗੇਂਦ 'ਤੇ ਦਿਲਰੂਵਾਨ ਪਰੇਰਾ ਨੂੰ ਕੈਚ ਕਰਾ ਬੈਠੇ ਅਤੇ ਭਾਰਤ ਨੂੰ ਲੱਗਿਆਂ ਸੱਤਵਾਂ ਝਟਕਾ।

ਪਹਿਲੇ ਦਿਨ ਭਾਰਤ ਦੇ ਗਿਰੇ 6 ਵਿਕਟ   

ਸ਼੍ਰੀਲੰਕਾ ਨੂੰ ਛੇਵੇਂ ਗੇਂਦਬਾਜ ਦੇ ਰੂਪ 'ਚ ਆਏ ਪੁਸ਼ਪਕੁਮਾਰਾ ਨੇ ਪਹਿਲੀ ਸਫਲਤਾ ਦਿਵਾਈ। ਉਨ੍ਹਾਂ ਨੇ ਸੈਂਚੁਰੀ ਦੇ ਵੱਲ ਵੱਧ ਰਹੇ ਲੋਕੇਸ਼ ਰਾਹੁਲ ( 85 ) ਨੂੰ ਕਰੂਣਾਰਤਨੇ ਦੇ ਹੱਥੋਂ ਕੈਚ ਕਰਵਾਇਆ। ਇਸਦੇ ਬਾਅਦ 119 ਰਨ ਬਣਾ ਕੇ ਖੇਡ ਰਹੇ ਧਵਨ ਪੁਸ਼ਪਕੁਮਾਰਾ ਦੀ ਹੀ ਗੇਂਦ 'ਤੇ ਦਿਨੇਸ਼ ਚਾਂਡੀਮਲ ਨੂੰ ਕੈਚ ਕਰਾ ਕੇ ਆਊਟ ਹੋ ਗਏ। ਭਾਰਤ ਨੂੰ ਪੁਜਾਰਾ ( 08 )  ਦੇ ਰੂਪ 'ਚ ਤੀਜਾ ਝਟਕਾ ਲੱਗਿਆ, ਜਦੋਂ ਉਨ੍ਹਾਂ ਨੂੰ ਮੈਥਿਊਜ਼ ਨੇ ਸੈਂਡਕਾਨ ਦੀ ਗੇਂਦ 'ਤੇ ਕੈਚ ਕੀਤਾ। 

ਪੁਸ਼ਪਕੁਮਾਰਾ ਨੇ ਅਜਿੰਕਿਆ ਰਹਾਣੇ ਨੂੰ ਕਲੀਨ ਬੋਲਡ ਕਰ ਦਿੱਤਾ। ਰਹਾਣੇ ਨੇ 17 ਰਨ ਬਣਾਏ। 42 ਰਵ 'ਤੇ ਖੇਡ ਰਹੇ ਵਿਰਾਟ ਕੋਹਲੀ ਸੈਂਡਕਾਨ ਦੀ ਗੇਂਦ 'ਤੇ ਕਰੂਣਾਰਤਨੇ ਨੂੰ ਕੈਚ ਕਰਾ ਬੈਠੇ ਅਤੇ ਭਾਰਤ ਨੂੰ ਲੱਗਿਆ ਪੰਜਵਾਂ ਝਟਕਾ। ਇਸਦੇ ਬਾਅਦ ਫਰੈਂਨਡੋ ਦੀ ਗੇਂਦ 'ਤੇ ਆਰ. ਅਸ਼ਵਿਨ ( 31 ) ਵਿਕਟਕੀਪਰ ਡਿਕਵੇਲਾ ਨੂੰ ਕੈਚ ਕਰਾ ਬੈਠੇ ਅਤੇ ਸ਼੍ਰੀਲੰਕਾ ਨੂੰ ਮਿਲੀ ਛੇਵੀਂ ਸਫਲਤਾ।

ਕਲੀਨ ਸਵੀਪ 'ਤੇ ਭਾਰਤ ਦੀ ਨਜ਼ਰ  - 

3 ਟੈਸਟ ਮੈਚਾਂ ਦੀ ਸੀਰੀਜ ਦਾ ਇਹ ਆਖਰੀ ਟੈਸਟ ਮੈਚ ਹੈ ਅਤੇ ਇਸ ਲੜੀ 'ਚ ਭਾਰਤੀ ਟੀਮ ਪਹਿਲਾਂ ਹੀ 2 - 0 ਦੀ ਬੇਮਿਸਾਲ ਬਣਾ ਚੁੱਕੀ ਹੈ । ਹੁਣ ਭਾਰਤੀ ਟੀਮ ਦੀ ਨਜ਼ਰ ਸ਼੍ਰੀਲੰਕਾ 'ਚ ਪਹਿਲੀ ਵਾਰ ਕਿਸੇ ਟੈਸਟ ਸੀਰੀਜ 'ਚ ਕਲੀਨ ਸਵੀਪ ਕਰਨ ਕੀਤੀ ਹੋਵੇਗੀ ।

ਦੋਵੇਂ ਟੀਮਾਂ 'ਚ ਹੋਏ ਬਦਲਾਅ  

ਭਾਰਤ ਅਤੇ ਸ਼੍ਰੀਲੰਕਾ ਦੋਵੇਂ ਹੀ ਟੀਮਾਂ 'ਚ ਇਸ ਆਖਰੀ ਟੈਸਟ ਮੈਚ ਲਈ ਬਦਲਾਵ ਕੀਤੇ ਗਏ ਹਨ। ਉਥੇ ਹੀ ਸ਼੍ਰੀਲੰਕਾ ਦੇ ਵੱਲੋਂ ਤਿੰਨ ਬਦਲਾਅ ਕੀਤੇ ਗਏ ਹਨ। ਲਕਸ਼ਮਣ ਸਦੇਕਣ, ਲਾਹਿਰੂ ਕੁਮਾਰਾ ਅਤੇ ਵਿਸ਼ਵ ਫਰਨਾਂਡੇ ਨੂੰ ਇਸ ਟੈਸਟ 'ਚ ਸ਼੍ਰੀਲੰਕਾ ਟੀਮ 'ਚ ਕਲੀਨ ਸਵੀਪ ਤੋਂ ਬਚਾਉਣ ਲਈ ਸ਼ਾਮਿਲ ਕੀਤਾ ਹੈ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement