Asian U20 Dubai meet: ਫਾਜ਼ਿਲਕਾ ਦੀ ਅਮਾਨਤ ਕੰਬੋਜ ਨੇ ਵਧਾਇਆ ਦੇਸ਼ ਦਾ ਮਾਣ; ਜਿੱਤਿਆ ਚਾਂਦੀ ਦਾ ਤਮਗ਼ਾ
Published : Apr 25, 2024, 2:19 pm IST
Updated : Apr 25, 2024, 3:19 pm IST
SHARE ARTICLE
Amanat Kamboj wins silver in women’s discus throw at Asian U20 meet
Amanat Kamboj wins silver in women’s discus throw at Asian U20 meet

ਏਸ਼ੀਆ ਵਿਚ ਹਾਸਲ ਕੀਤਾ ਦੂਜਾ ਸਥਾਨ

Asian U20 Dubai meet: ਦੁਬਈ 'ਚ ਸ਼ੁਰੂ ਹੋਈ ਅੰਡਰ-20 ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਭਾਰਤੀ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਕ ਸੋਨ ਸਮੇਤ ਕੁੱਲ ਚਾਰ ਤਮਗੇ ਜਿੱਤੇ। ਭਾਰਤੀ ਅਥਲੀਟਾਂ ਨੇ ਜੈਵਲਿਨ ਵਿਚ ਸੋਨ ਅਤੇ ਚਾਂਦੀ ਦਾ ਤਮਗ਼ਾ ਜਿੱਤਿਆ, ਜਦਕਿ ਭਾਰਤ ਨੇ 1500 ਮੀਟਰ ਅਤੇ ਡਿਸਕਸ ਥਰੋਅ ਵਿਚ ਵੀ ਚਾਂਦੀ ਦੇ ਤਮਗ਼ੇ ਹਾਸਲ ਕੀਤੇ।

ਇਸ ਦੌਰਾਨ ਫਾਜ਼ਿਲਕਾ ਦੀ ਅਮਾਨਤ ਕੰਬੋਜ ਨੇ ਵੀ ਦੇਸ਼ ਦਾ ਮਾਣ ਵਧਾਇਆ ਹੈ। ਉਸ ਨੇ 50-46 ਮੀਟਰ ਡਿਸਕਸ ਥਰੋ ਨਾਲ ਏਸ਼ੀਆ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ। ਅਮਾਨਤ ਕੰਬੋਜ ਨੇ ਚੀਨ ਦੀ ਐਥਲੀਟ ਨੂੰ ਹਰਾ ਕੇ ਚਾਂਦੀ ਤਮਜ਼ਾ ਜਿੱਤਿਆ।

ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ 27 ਅਪ੍ਰੈਲ ਤਕ ਚੱਲੇਗੀ। ਇਸ ਚੈਂਪੀਅਨਸ਼ਿਪ ਵਿਚ ਭਾਰਤ ਦੇ 31 ਪੁਰਸ਼ਾਂ ਸਮੇਤ 60 ਮੈਂਬਰੀ ਟੀਮ ਹਿੱਸਾ ਲੈ ਰਹੀ ਹੈ। ਇਹ ਚੈਂਪੀਅਨਸ਼ਿਪ ਪੇਰੂ ਦੇ ਲੀਮਾ ਵਿਚ 27-31 ਅਗਸਤ ਤਕ ਹੋਣ ਵਾਲੀ ਵਿਸ਼ਵ ਅੰਡਰ-20 ਅਥਲੈਟਿਕਸ ਚੈਂਪੀਅਨਸ਼ਿਪ ਲਈ ਵੀ ਕੁਆਲੀਫਾਈ ਕਰਨ ਵਾਲੀ ਹੈ।

(For more Punjabi news apart from Amanat Kamboj wins silver in women’s discus throw at Asian U20 meet, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement