Archery World Cup: ਤੀਰਅੰਦਾਜ਼ੀ ਵਿਸ਼ਵ ਕੱਪ 'ਚ ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਜਿੱਤਿਆ ਸੋਨ ਤਮਗਾ
Published : May 25, 2024, 11:43 am IST
Updated : May 25, 2024, 11:43 am IST
SHARE ARTICLE
Archery World Cup | Indian women’s compound archery team strikes gold
Archery World Cup | Indian women’s compound archery team strikes gold

ਪ੍ਰਨੀਤ ਕੌਰ, ਜਯੋਤੀ ਸੁਰੇਖਾ ਅਤੇ ਅਦਿਤੀ ਸਵਾਮੀ ਦੀ ਤਿਕੜੀ ਨੇ ਵਧਾਇਆ ਦੇਸ਼ ਦਾ ਮਾਣ

Archery World Cup: ਜੋਤੀ ਸੁਰੇਖਾ ਵੇਨਮ, ਪ੍ਰਨੀਤ ਕੌਰ ਅਤੇ ਅਦਿਤੀ ਸਵਾਮੀ ਦੀ ਭਾਰਤੀ ਤਿਕੜੀ ਨੇ ਤੀਰਅੰਦਾਜ਼ੀ ਵਿਸ਼ਵ ਕੱਪ ਵਿਚ ਮਹਿਲਾ ਕੰਪਾਊਂਡ ਵਰਗ ਵਿਚ ਲਗਾਤਾਰ ਤੀਜਾ ਸੋਨ ਤਗ਼ਮਾ ਜਿੱਤਿਆ ਜਦਕਿ ਮਿਕਸਡ ਟੀਮ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ।

ਦੁਨੀਆਂ ਦੀ ਨੰਬਰ ਇਕ ਭਾਰਤੀ ਟੀਮ ਨੇ ਤੁਰਕੀ ਦੀ ਹੇਜ਼ਲ ਬੁਰੁਨ, ਆਇਸੇ ਬੇਰਾ ਸੁਜ਼ਰ ਅਤੇ ਬੇਗਮ ਯੁਵਾ ਦੀ ਟੀਮ ਨੂੰ 232.226 ਨਾਲ ਹਰਾ ਕੇ ਇਕ ਵੀ ਸੈੱਟ ਗੁਆਏ ਬਿਨਾਂ ਪਹਿਲਾ ਸਥਾਨ ਹਾਸਲ ਕੀਤਾ।

ਹਾਲਾਂਕਿ, ਏਸ਼ੀਅਨ ਖੇਡਾਂ ਦੀ ਚੈਂਪੀਅਨ ਜੋਤੀ ਦੂਜਾ ਸੋਨ ਤਮਗਾ ਨਹੀਂ ਜਿੱਤ ਸਕੀ ਅਤੇ ਪ੍ਰਿਯਾਂਸ਼ ਦੇ ਨਾਲ ਕੰਪਾਊਂਡ ਮਿਕਸਡ ਟੀਮ ਫਾਈਨਲ ਵਿਚ ਓਲੀਵੀਆ ਡੀਨ ਅਤੇ ਸਾਵੀਅਰ ਸੁਲੀਵਾਨ ਦੀ ਅਮਰੀਕੀ ਜੋੜੀ ਤੋਂ 155.153 ਨਾਲ ਹਾਰ ਗਈ।

ਜੋਤੀ, ਪ੍ਰਨੀਤ ਅਤੇ ਵਿਸ਼ਵ ਚੈਂਪੀਅਨ ਅਦਿਤੀ ਨੇ ਵਿਸ਼ਵ ਕੱਪ ਦੇ ਸੋਨ ਤਗਮੇ ਦੀ ਹੈਟ੍ਰਿਕ ਲਗਾਈ। ਉਨ੍ਹਾਂ ਨੇ ਪਿਛਲੇ ਮਹੀਨੇ ਸ਼ੰਘਾਈ 'ਚ ਵਿਸ਼ਵ ਕੱਪ ਦੇ ਪਹਿਲੇ ਗੇੜ 'ਚ ਇਟਲੀ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਸੀ। ਉਨ੍ਹਾਂ ਨੇ ਪਿਛਲੇ ਸਾਲ ਪੈਰਿਸ 'ਚ ਚੌਥੇ ਪੜਾਅ 'ਚ ਵੀ ਸੋਨ ਤਮਗਾ ਜਿੱਤਿਆ ਸੀ।

(For more Punjabi news apart from Archery World Cup | Indian women’s compound archery team strikes gold, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement