
Malaysia Masters 2024 Badminton: ਵਾਂਗ ਝਾਂਗ ਯੀ ਨਾਲ ਹੋਵੇਗੀ ਖ਼ਿਤਾਬੀ ਜੰਗ
Malaysia Masters 2024 Badminton : ਭਾਰਤ ਦੀ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਸ਼ਨੀਵਾਰ ਨੂੰ ਥਾਈਲੈਂਡ ਦੀ ਬੁਸਾਨਨ ਓਂਗਬਾਮਰੁੰਗਫਾਨ ਨੂੰ ਹਰਾ ਕੇ ਮਲੇਸ਼ੀਆ ਮਾਸਟਰਸ ਬੈਡਮਿੰਟਨ ਦੇ ਫਾਈਨਲ ’ਚ ਪਹੁੰਚ ਗਈ ਹੈ। ਭਾਰਤ ਦੀ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਸ਼ਨੀਵਾਰ ਨੂੰ ਥਾਈਲੈਂਡ ਦੀ ਬੁਸਾਨਨ ਓਂਗਬਾਮਰੁੰਗਫਾਨ ਨੂੰ ਹਰਾ ਕੇ ਮਲੇਸ਼ੀਆ ਮਾਸਟਰਸ ਬੈਡਮਿੰਟਨ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਪੀਵੀ ਸਿੰਧੂ ਪਿਛਲੇ ਦੋ ਸਾਲਾਂ ਵਿੱਚ ਇੱਕ ਵੀ ਖਿਤਾਬ ਨਹੀਂ ਜਿੱਤ ਸਕੀ ਹੈ।
ਇਹ ਵੀ ਪੜੋ:Fazilka News ; ਫਾਜ਼ਿਲਕਾ ’ਚ ਗਰਮੀ ਜ਼ਿਆਦਾ ਹੋਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ
ਸਿੰਧੂ ਨੇ BWF ਵਰਲਡ ਟੂਰ ਸੁਪਰ 500 ਟੂਰਨਾਮੈਂਟ ਦੇ ਸੈਮੀਫਾਈਨਲ 'ਚ 88 ਮਿੰਟ ਤੱਕ ਚੱਲੇ ਮੈਰਾਥਨ ਮੁਕਾਬਲੇ 'ਚ ਦੁਨੀਆਂ ਦੀ 20ਵੇਂ ਨੰਬਰ ਦੀ ਖਿਡਾਰਨ ਬੁਸਾਨਨ ਖ਼ਿਲਾਫ਼ 13-21, 21-16, 21-12 ਨਾਲ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਪੀਵੀ ਸਿੰਧੂ ਨੇ ਸਾਲ 2022 ’ਚ ਸਿੰਗਾਪੁਰ ਓਪਨ ਜਿੱਤਿਆ ਸੀ। ਉਹ ਪਿਛਲੇ ਸਾਲ ਮੈਡ੍ਰਿਡ ਸਪੇਨ ਮਾਸਟਰਸ ’ਚ ਉਪ ਜੇਤੂ ਰਹੀ ਸੀ। ਪੀਵੀ ਸਿੰਧੂ ਨੇ ਮਲੇਸ਼ੀਆ ਮਾਸਟਰਸ ਬੈਡਮਿੰਟਨ ਦੇ ਫਾਈਨਲ ਵਿਚ ਆਪਣੀ ਥਾਂ ਪੱਕੀ ਕਰ ਲਈ ਹੈ। ਸਿੰਧੂ ਦਾ ਫਾਈਨਲ ਵਚ ਦੂਜਾ ਦਰਜਾ ਪ੍ਰਾਪਤ ਚੀਨ ਦੀ ਵਾਂਗ ਝਾਂਗ ਯੀ ਦਾ ਸਾਹਮਣਾ ਹੋਵੇਗਾ। ਸਿੰਧੂ ਨੇ ਵਿਸ਼ਵ ਦਰਜਾਬੰਦੀ ’ਚ ਸੱਤਵੇਂ ਸਥਾਨ ’ਤੇ ਕਾਬਜ਼ ਝਾਂਗ ਖ਼ਿਲਾਫ਼ ਤਿੰਨ ਮੈਚ ਖੇਡੇ ਹਨ। ਜਿਸ 'ਚੋਂ ਪੀਵੀ ਸਿੰਧੂ ਨੇ 2 ਮੈਚ ਜਿੱਤੇ ਹਨ ਜਦਕਿ ਵਾਂਗ ਝਾਂਗ ਯੀ ਨੇ ਸਿਰਫ 1 ਮੈਚ ਜਿੱਤਿਆ ਹੈ।
ਇਹ ਵੀ ਪੜੋ:Papua New Guinea landslide : ਪਾਪੂਆ ਨਿਊ ਗਿਨੀ 'ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਗਿਣਤੀ 300 ਤੋਂ ਹੋਈ ਪਾਰ
ਇਹ ਟਰਾਫੀ ਜਿੱਤ ਕੇ ਸਿੰਧੂ ਪੈਰਿਸ ਓਲੰਪਿਕ ਤੋਂ ਪਹਿਲਾਂ ਆਪਣਾ ਆਤਮਵਿਸ਼ਵਾਸ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ। ਸਿੰਧੂ ਨੇ ਲਗਾਤਾਰ ਦੋ ਓਲੰਪਿਕ ਖੇਡਾਂ ਵਿਚ ਤਗਮੇ ਜਿੱਤੇ ਹਨ ਅਤੇ ਇਹ ਭਾਰਤੀ ਖੇਡਾਂ ਲਈ ਬਹੁਤ ਚੰਗੀ ਖ਼ਬਰ ਹੈ। ਪੀਵੀ ਸਿੰਧੂ ਨੇ ਇਸ ਸੀਜ਼ਨ ਦੀ ਸ਼ੁਰੂਆਤ 'ਚ ਹੀ ਸੱਟ ਤੋਂ ਉਭਰ ਕੇ ਵਾਪਸੀ ਕੀਤੀ ਹੈ। ਸਿੰਧੂ ਪਿਛਲੇ ਕੁਝ ਮੈਚਾਂ 'ਚ ਕਾਫ਼ੀ ਹਮਲਾਵਰ ਖੇਡ ਰਹੀ ਹੈ, ਜਿਸ ਦਾ ਉਸ ਦੀ ਖੇਡ ਨੂੰ ਕਾਫ਼ੀ ਫ਼ਾਇਦਾ ਹੋਇਆ ਹੈ। ਪੀਵੀ ਸਿੰਧੂ ਦਾ ਪਿਛਲੇ ਕੁਝ ਸਮੇਂ ਤੋਂ ਸੀਜ਼ਨ ਚੰਗਾ ਨਹੀਂ ਰਿਹਾ ਸੀ, ਜਿਸ ਤੋਂ ਬਾਅਦ ਉਸ ਨੇ ਆਪਣੀ ਖੇਡ 'ਤੇ ਕਾਫ਼ੀ ਮਿਹਨਤ ਕੀਤੀ ਹੈ। ਸਿੰਧੂ ਮਲੇਸ਼ੀਆ ਮਾਸਟਰਸ ਬੈਡਮਿੰਟਨ ਟਰਾਫ਼ੀ ਜਿੱਤਣ ਤੋਂ ਸਿਰਫ਼ ਇੱਕ ਕਦਮ ਦੂਰ ਹੈ। ਜੇਕਰ ਸਿੰਧੂ ਮਲੇਸ਼ੀਆ ਮਾਸਟਰਸ ਬੈਡਮਿੰਟਨ ਜਿੱਤਣ 'ਚ ਸਫ਼ਲ ਰਹਿੰਦੀ ਹੈ ਤਾਂ ਉਹ ਇਤਿਹਾਸ ਰਚ ਦੇਵੇਗੀ।
(For more news apart from PV Sindhu reached the final after defeating Thailand's Busanan News in Punjabi, stay tuned to Rozana Spokesman)