
ਰੂਸ 'ਚ ਖੇਡੇ ਜਾ ਰਹੇ 21ਵੇਂ ਫ਼ੀਫ਼ਾ ਵਿਸ਼ਵ ਕੱਪ 'ਚ ਅੱਜ ਗਰੁਪ-ਜੀ ਦੇ ਮੁਕਾਬਲੇ 'ਚ ਇੰਗਲੈਂਡ ਨੇ ਪਨਾਮਾ ਨੂੰ ਵੱਡੇ ਫ਼ਾਸਲੇ ਨਾਲ ਹਰਾਇਆ। ਇੰਗਲਿਸ਼ ਖਿਡਾਰੀਆਂ...
ਨਿਝਨੀ ਨੋਵਗੋਗ੍ਰਾਡ, ਰੂਸ 'ਚ ਖੇਡੇ ਜਾ ਰਹੇ 21ਵੇਂ ਫ਼ੀਫ਼ਾ ਵਿਸ਼ਵ ਕੱਪ 'ਚ ਅੱਜ ਗਰੁਪ-ਜੀ ਦੇ ਮੁਕਾਬਲੇ 'ਚ ਇੰਗਲੈਂਡ ਨੇ ਪਨਾਮਾ ਨੂੰ ਵੱਡੇ ਫ਼ਾਸਲੇ ਨਾਲ ਹਰਾਇਆ। ਇੰਗਲਿਸ਼ ਖਿਡਾਰੀਆਂ ਨੇ ਇਕ ਸਮੇਂ ਇਕ ਤੋਂ ਬਾਅਦ ਇਕ ਗੋਲ ਦਾਗਦਿਆਂ ਇਸ ਟੀਮ ਵਿਰੁਧ 6-0 ਦਾ ਵਾਧਾ ਦਰਜ ਕਰ ਲਿਆ ਸੀ। ਇਸ 'ਚ ਤਿੰਨ ਗੋਲ ਐਚ ਕੇਲ ਨੇ ਕੀਤੇ।
ਪਹਿਲਾ ਗੋਲ ਖੇਡ ਦੇ ਅੱਠਵੇਂ ਮਿੰਟ 'ਚ ਜਾਨ ਸਟੋਨਸ ਅਤੇ ਦੂਜਾ ਗੋਲ 22ਵੇਂ ਮਿੰਟ 'ਚ ਪੈਨਲਟੀ ਕਿੱਕ ਰਾਹੀਂ ਐਚ ਕੇਨ ਨੇ ਕੀਤਾ। ਇਸ ਤੋਂ ਇਲਾਵਾ ਇੰਗਲੈਂਡ ਲਈ ਤੀਜਾ ਗੋਲ ਖੇਡ ਦੇ 36ਵੇਂ ਮਿੰਟ 'ਚ ਜੇ ਲਿੰਗਾਈ, ਚੌਥਾ ਅਤੇ ਅਪਣਾ ਦੂਜਾ ਗੋਲ ਜੇ ਸਟੋਨਸ ਨੇ 40ਵੇਂ ਮਿੰਟ 'ਚ, ਜਦੋਂ ਕਿ ਪੰਜਵਾਂ ਅਤੇ ਛੇਵਾਂ ਗੋਲ ਐਚ ਕੇਨ ਨੇ ਹੀ ਖੇਡ ਦੇ 45ਵੇਂ ਅਤੇ 62ਵੇਂ ਮਿੰਟ 'ਚ ਕੀਤਾ।
ਉਥੇ ਹੀ ਪਨਾਮਾ ਨੇ ਵੀ ਕਿਸੇ ਤਰ੍ਹਾ ਖਾਤਾ ਖੋਲ੍ਹਦਿਆ ਇੰਗਲੈਂਡ 'ਤੇ ਪਹਿਲਾ ਗੋਲ ਕਰ ਦਿਤਾ। ਇਹ ਗੋਲ ਐਫ਼. ਬੈਲੋਯ ਨੇ ਖੇਡ ਦੇ 78ਵੇਂ ਮਿੰਟ 'ਚ ਕੀਤਾ। ਪਿਛਲੇ 12 ਸਾਲ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇੰਗਲੈਂਡ ਨੇ ਜਿੱਤ ਨਾਲ ਵਿਸ਼ਵ ਕੱਪ ਟੂਰਨਾਮੈਂਟ ਦਾ ਆਗ਼ਾਜ ਕੀਤਾ। ਟੀਮ ਦੇ ਕਪਤਾਨ ਹੈਰੀ ਕੇਨ ਚੰਗੀ ਲੈਅ 'ਚ ਚੱਲ ਰਹੇ ਹਨ। ਉਨ੍ਹਾਂ ਦੇ ਦੋ ਗੋਲਾਂ ਦੇ ਦਮ 'ਤੇ ਟੀਮ ਨੇ ਟਿਉਨੇਸ਼ੀਆ ਵਿਰੁਧ ਜਿੱਤ ਹਾਸਲ ਕੀਤੀ ਸੀ।
ਹਾਲਾਂ ਕਿ ਇਸ ਮੈਚ 'ਚ ਵੀ ਟੀਮ ਨੂੰ ਸੰਘਰਸ਼ ਕਰਦਿਆਂ ਦੇਖਿਆ ਗਿਆ ਸੀ। ਅਪਣੇ ਆਖ਼ਰੀ-16 ਦੌਰ 'ਚ ਪਹੁੰਚਣ ਦੇ ਟੀਚੇ ਸਬੰਧੀ ਉਤਰ ਰਹੀ ਇੰਗਲੈਂਡ ਦੀ ਟੀਮ ਦੇ ਕੋਚ ਗਾਰੇਥ ਆਊਥਗੇਟ ਨੇ ਖਿਡਾਰੀਆਂ ਨੂੰ ਅਗਲੇ ਮੈਚ 'ਚ ਮਿਲਣ ਵਾਲੀ ਚੁਨੌਤੀ ਲਈ ਚੇਤਾਇਆ ਅਤੇ ਟੀਮ ਦੇ ਖਿਡਾਰਆਂ ਤੋਂ ਇਸ ਮੈਚ ਵਾਂਗ ਹੀ ਅਗਲੇ ਮੈਚ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਕੀਤੀ। ਇੰਗਲੈਂਡ ਨੇ ਇਸ ਜਿੱਤ ਨਾਲ ਵਿਸ਼ਵ ਕੱਪ 'ਚ ਅਪਣੀ ਸੱਭ ਤੋਂ ਵੱਡੀ ਜਿੱਤ 3-0 ਦੇ ਰੀਕਾਰਡ ਨੂੰ ਵੀ ਤੋੜ ਦਿਤਾ ਹੈ। (ਏਜੰਸੀ)