
ਧੋਨੀ 31 ਜੁਲਾਈ ਨੂੰ ਕਸ਼ਮੀਰ 'ਚ ਅਪਣੀ ਡਿਊਟੀ ਦੇਣੀ ਸ਼ੁਰੂ ਕਰਨਗੇ
ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਐੱਮ.ਐੱਸ. ਧੋਨੀ ਕਸ਼ਮੀਰ 'ਚ ਭਾਰਤੀ ਫ਼ੌਜ ਦੀ ਸੇਵਾ ਕਰਨਗੇ ਅਤੇ 15 ਦਿਨ ਗਸ਼ਤ, ਨਿਗਰਾਨੀ, ਚੌਕੀ 'ਤੇ ਡਿਊਟੀ ਦੇਣ ਦਾ 15 ਦਿਨ ਦੀ ਟ੍ਰੇਨਿੰਗ ਲੈਣਗੇ। ਭਾਰਤੀ ਫ਼ੌਜ ਨੇ ਇਕ ਬਿਆਨ 'ਚ ਇਹ ਜਾਣਕਾਰੀ ਦਿਤੀ। ਧੋਨੀ ਨੇ ਭਾਰਤੀ ਫ਼ੌਜ ਦੇ ਨਾਲ ਕੰਮ ਕਰਨ ਲਈ ਖ਼ੁਦ ਨੂੰ ਵੈਸਟਇੰਡੀਜ਼ ਦੌਰੇ ਲਈ ਉਪਲਬਧ ਨਹੀਂ ਕਰਾਇਆ ਸੀ।
MS Dhoni Set to Begin Army Stint in Kashmir From July 31
ਧੋਨੀ 31 ਜੁਲਾਈ ਨੂੰ ਕਸ਼ਮੀਰ 'ਚ ਅਪਣੀ ਡਿਊਟੀ ਦੇਣੀ ਸ਼ੁਰੂ ਕਰਨਗੇ। ਫ਼ੌਜ ਦੇ ਬਿਆਨ 'ਚ ਕਿਹਾ ਗਿਆ ਕਿ ਧੋਨੀ 15 ਅਗਸਤ 'ਚ ਫ਼ੌਜ ਦੇ ਨਾਲ ਰਹਿਣਗੇ। ਲੈਫ਼ਟੀਨੈਂਟ ਕਰਨਲ (ਆਨਰੇਰੀ) ਐਮ.ਐਸ. ਧੋਨੀ 31 ਜੁਲਾਈ ਤੋਂ 15 ਅਗਸਤ 2019 ਤਕ 106 ਟੈਰੀਟੋਰੀਲਅਲ ਆਰਮੀ ਬਟਾਲੀਅਨ (ਪੈਰਾ) ਦੇ ਨਾਲ ਰਹਿਣਗੇ।ਬਿਆਨ 'ਚ ਅੱਗੇ ਕਿਹਾ ਗਿਆ ਕਿ ਧੋਨੀ 'ਵਿਕਟਰ ਫ਼ੋਰਸ' ਦੇ ਰੂਪ 'ਚ ਕਸ਼ਮੀਰ ਵਾਦੀ 'ਚ ਕੰਮ ਕਰਨਗੇ। ਇਹ ਯੂਨਿਟ ਕਸ਼ਮੀਰ 'ਚ ਵਿਕਟਰ ਫ਼ੋਰਸ ਦਾ ਹਿੱਸਾ ਹੈ।
MS Dhoni Set to Begin Army Stint in Kashmir From July 31
ਬਿਆਨ 'ਚ ਕਿਹਾ ਗਿਆ ਅਫ਼ਸਰ ਦੀ ਬੇਨਤੀ ਅਤੇ ਫ਼ੌਜ ਦੇ ਹੈਡਕੁਆਰਟਰ ਦੀ ਮਨਜ਼ੂਰੀ ਨਾਲ ਉਹ ਗਸ਼ਤ, ਨਿਗਰਾਨੀ ਤੇ ਪੋਸਟ ਡਿਊਟੀ ਦਾ ਕੰਮ ਕਰਨਗੇ ਅਤੇ ਫ਼ੌਜੀਆਂ ਨਾਲ ਰਹਿਣਗੇ। 38 ਸਾਲਾ ਕ੍ਰਿਕਟਰ ਨੂੰ ਟੈਰੀਟੋਰੀਅਲ ਆਰਮੀ ਯੁਨਿਟ ਪੈਰਾਸ਼ੂਟ ਰੈਜ਼ੀਮੈਂਟ 'ਚ ਲੈਫ਼ਟੀਨੈਂਟ ਕਰਨਲ ਦਾ ਆਨਰੇਰੀ ਰੈਂਕ ਦਿਤਾ ਗਿਆ ਹੈ। ਇਹ ਸਨਮਾਨ ਭਾਰਤੀ ਫ਼ੌਜ ਨੇ ਧੋਨੀ ਨੂੰ 2011 'ਚ ਅਭਿਨਵ ਬਿੰਦਰਾ ਅਤੇ ਦੀਪਕ ਰਾਏ ਦੇ ਨਾਲ ਦਿਤਾ ਗਿਆ ਸੀ।